ਪਤਾ ਸੀ ਸੱਤਾ ’ਚ ਨਹੀਂ ਆ ਸਕਦੇ ਇਸ ਲਈ ਕੀਤੇ ਵੱਡੇ ਵਾਅਦੇ : ਗਡਕਰੀ

Thursday, Oct 11, 2018 - 03:46 AM (IST)

ਪਤਾ ਸੀ ਸੱਤਾ ’ਚ ਨਹੀਂ ਆ ਸਕਦੇ ਇਸ ਲਈ ਕੀਤੇ ਵੱਡੇ ਵਾਅਦੇ : ਗਡਕਰੀ

ਮੁੰਬਈ-ਭਾਜਪਾ ਦੇ ਸੀਨੀਅਰ ਲੀਡਰ ਨਿਤਿਨ ਗਡਕਰੀ ਨੇ ਇਕ ਟੈਲੀਵਿਜ਼ਨ ਚੈਨਲ ਨੂੰ ਹਾਲ ਹੀ ਵਿਚ ਦਿੱਤਾ ਗਿਆ ਬਿਆਨ ਪਾਰਟੀ ਲਈ ਸਿਰਦਰਦ ਸਾਬਤ ਹੋ ਸਕਦਾ ਹੈ। ਟਰਾਂਸਪੋਰਟ ਮੰਤਰੀ ਨੇ ਭਾਜਪਾ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਕਿਹਾ, ‘‘ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਅਸੀਂ ਕਦੇ ਸੱਤਾ ਵਿਚ ਨਹੀਂ ਆ ਸਕਦੇ, ਇਸ ਲਈ ਸਾਨੂੰ ਵੱਡੇ-ਵੱਡੇ ਵਾਅਦੇ ਕਰਨ ਦੀ ਸਲਾਹ ਦਿੱਤੀ ਗਈ।’’

ਸ਼ੋਅ ਦੌਰਾਨ ਗਡਕਰੀ ਨੇ ਕਿਹਾ ਕਿ ਹੁਣ ਅਸੀਂ ਸੱਤਾ ਵਿਚ ਹਾਂ। ਜਨਤਾ ਸਾਨੂੰ ਉਨ੍ਹਾਂ ਵਾਅਦਿਆਂ ਦੀ ਯਾਦ ਦਿਵਾਉਂਦੀ ਹੈ ਜੋ ਅਸੀਂ ਕੀਤੇ ਸੀ। ਹਾਲਾਂਕਿ ਇਨ੍ਹੀਂ ਦਿਨੀਂ ਅਸੀਂ ਉਨ੍ਹਾਂ ’ਤੇ ਸਿਰਫ ਹੱਸਦੇ ਹਾਂ ਅਤੇ ਅੱਗੇ ਵਧ ਜਾਂਦੇ ਹਾਂ। ਗਡਕਰੀ ਦਾ ਇਹ ਬਿਆਨ ਵਿਰੋਧੀ ਧਿਰ ਲਈ ਮੋਦੀ ਸਰਕਾਰ ਨੂੰ ਘੇਰਨ ਦਾ ਇਕ ਨਵਾਂ ਹਥਿਆਰ ਬਣ ਸਕਦਾ ਹੈ। ਗਡਕਰੀ ਦਾ ਇਹ ਇੰਟਰਵਿਊ ਕੁਝ ਦਿਨ ਪਹਿਲਾਂ ਇਕ ਮਰਾਠੀ ਚੈਨਲ ’ਤੇ ਦਿਖਾਇਆ ਗਿਆ ਸੀ।


Related News