ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ

Saturday, Sep 26, 2020 - 06:38 PM (IST)

ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ

ਨਵੀਂ ਦਿੱਲੀ — ਆਮ ਤੌਰ 'ਤੇ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਆਧੁਨਿਕ ਤਕਨੀਕ ਨਾਲ ਸੰਬੰਧ ਰੱਖਣ ਵਾਲੇ ਲੋਕ ਹੁੰਦੇ ਹਨ। ਪਰ ਹਾਲ ਹੀ ਵਿਚ ਚੀਨ ਦੇ ਸਭ ਤੋਂ ਅਮੀਰ ਆਦਮੀ ਦੀ ਸੂਚੀ ਵਿਚ ਸਿਖਰ 'ਤੇ ਅਜਿਹਾ ਨਾਮ ਸਾਹਮਣੇ ਆਇਆ ਹੈ ਜੋ ਪਾਣੀ ਵੇਚਦਾ ਹੈ। ਝੋਂਗ ਸ਼ਾਨਸ਼ਾਨ ਨਾਮ ਦੇ ਇਸ ਵਿਅਕਤੀ ਨੇ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੂੰ ਪਛਾੜ ਕੇ ਚੀਨ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਆਪਣਾ ਨਾਮ ਦਰਜ ਕਰਵਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ।

ਝੋਂਗ ਸ਼ਾਨਸ਼ਾਨ ਇਸ ਕਿੱਤੇ ਨਾਲ ਰੱਖਦੇ ਹਨ ਸਬੰਧ

ਝੋਂਗ ਸ਼ਾਨਸ਼ਾਨ ਦੇ ਕਿੱਤੇ ਨਾਲ ਸੰਬੰਧਿਤ ਖ਼ਾਸ ਗੱਲ ਇਹ ਹੈ ਕਿ ਉਹ ਇਲੈਕਟ੍ਰਾਨਿਕ ਤਕਨਾਲੋਜੀ ਨਾਲ ਜੁੜੇ ਕਾਰੋਬਾਰ ਨਹੀਂ ਕਰਦੇ। ਉਹਨਾਂ ਨੇ ਸਾਲ 1996 ਵਿਚ ਨੋਂਗਫੂ ਸਪਰਿੰਗ ਨਾਮ ਦੀ ਵਾਟਰ ਕੰਪਨੀ ਸ਼ੁਰੂ ਕੀਤੀ, ਜਿਸ ਦੀ ਕੀਮਤ ਹੁਣ 5.7 ਅਰਬ ਡਾਲਰ ਹੋ ਚੁੱਕੀ ਹੈ। ਇਸ ਸਮੇਂ ਉਹ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਦੇ ਅਨੁਸਾਰ ਦੁਨੀਆ ਦਾ 17 ਵਾਂ ਸਭ ਤੋਂ ਅਮੀਰ ਆਦਮੀ ਬਣ ਗਿਆ ਹੈ।

ਝੋਂਗ ਸ਼ਾਨਸ਼ਾਨ ਦੇ ਕਾਰੋਬਾਰ ਬਾਰੇ

ਇਸ ਦੌੜ 'ਚ ਝੋਂਗ ਸ਼ਾਨਸ਼ਾਨ ਨੇ ਜੈਕਮਾ ਨੂੰ ਪਛਾੜ ਦਿੱਤਾ ਹੈ। ਜੈਕ ਮਾ ਕੋਲ ਇਸ ਸਮੇਂ 567 ਅਰਬ ਡਾਲਰ ਦੀ ਜਾਇਦਾਦ ਹੈ। ਝੋਂਗ ਸ਼ਾਨਸ਼ਾਨ ਚੀਨ ਦੇ ਜੇਜਿਯਾਂਗ ਸੂਬੇ ਦੇ ਹੋਂਗਜੋਊ ਤੋਂ ਆਏ ਹਨ। ਪਹਿਲਾਂ ਉਸਨੇ ਇਕ ਨਿਰਮਾਣ ਕੰਪਨੀ 'ਚ ਇੱਕ ਵਰਕਰ ਵਜੋਂ ਕੰਮ ਕੀਤਾ, ਫਿਰ ਉਹ ਇੱਕ ਅਖਬਾਰ ਵਿਚ ਰਿਪੋਰਟਰ ਬਣੇ ਅਤੇ ਇਸ ਤੋਂ ਬਾਅਦ ਉਸਨੇ ਕਾਰੋਬਾਰ ਸ਼ੁਰੂ ਕਰ ਲਿਆ।

ਇਹ ਵੀ ਪੜ੍ਹੋ : ਲਗਾਤਾਰ ਚਾਰ ਦਿਨ ਟੁੱਟਣ ਤੋਂ ਬਾਅਦ ਫਿਰ ਸੰਭਲਿਆ ਸੋਨਾ, ਜਾਣੋ ਤਾਜ਼ਾ ਭਾਅ

ਫਾਰਮਾਸਿਊਟੀਕਲ ਕੰਪਨੀ ਨੇ ਬਦਲੀ ਸਥਿਤੀ

ਇਸ ਚੀਨੀ ਉਦਯੋਗਪਤੀ ਦੀ ਦੌਲਤ ਹਾਲ ਦੇ ਮਹੀਨਿਆਂ ਵਿਚ ਨਾਟਕੀ ਢੰਗ ਨਾਲ ਵਧੀ ਹੈ। ਇਸ ਤੋਂ ਬਾਅਦ ਉਸਨੇ ਇਕ ਫਾਰਮਾਸਿਊਟੀਕਲ ਕੰਪਨੀ ਬੀਜਿੰਗ ਵਾਨਤਾਈ ਬਾਇਓਲੋਜੀਕਲ ਫਾਰਮੇਸੀ ਐਂਟਰਪ੍ਰਾਈਜ ਵਿਚ ਆਪਣੀ ਹਿੱਸੇਦਾਰੀ ਵਧਾ ਦਿੱਤੀ ਹੈ। ਇਹ ਕੰਪਨੀ ਅਪ੍ਰੈਲ ਵਿਚ ਸ਼ੰਘਾਈ 'ਚ ਸੂਚੀਬੱਧ ਕੀਤੀ ਗਈ ਸੀ। ਫਿਲਹਾਲ ਕੰਪਨੀ ਕੋਵਿਡ-19 ਟੀਕੇ 'ਤੇ ਕੰਮ ਕਰ ਰਹੀ ਹੈ। ਝੋਂਗ ਸ਼ਾਨਸ਼ਾਨ ਦੀ ਦੂਜੀ ਕੰਪਨੀ ਹੈ ਵੀ ਇਸ ਸਾਲ ਸੂਚੀਬੱਧ ਹੋਈ ਹੈ। ਨੋਂਗਫੂ ਸਪਰਿੰਗ ਚੀਨ ਦਾ ਸਭ ਤੋਂ ਵੱਡਾ ਪੀਣ ਵਾਲੀਆਂ ਪਾਣੀ ਦੀਆਂ ਬੋਤਲਾਂ ਦਾ ਬ੍ਰਾਂਡ ਹੈ। ਕੰਪਨੀ ਇਸੇ ਮਹੀਨੇ ਹਾਂਗ ਕਾਂਗ ਵਿਚ ਪਬਲਿਕ ਲਿਸਟ ਹੋਈ ਹੈ। ਜਿੱਥੇ ਪਹਿਲੇ ਦਿਨ ਦੇ ਕਾਰੋਬਾਰ ਵਿਚ ਹੀ ਇਸਦੇ ਸ਼ੇਅਰਾਂ ਵਿਚ 54 ਪ੍ਰਤੀਸ਼ਤ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਹੁਣ ਇਲੈਕਟ੍ਰਿਕ ਸਮਾਰਟ ਮੀਟਰ ਲਗਵਾਉਣ ਹੋਵੇਗਾ ਜ਼ਰੂਰੀ, ਆ ਰਹੇ ਹਨ ਨਵੇਂ ਨਿਯਮ

ਝੋਂਗ ਪਹਿਲਾ ਸਥਾਨ ਗੁਆ ​​ਸਕਦਾ ਹੈ

ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦੇ ਬਾਅਦ ਵੀ ਝੋਂਗ ਸ਼ਾਨਸ਼ਾਨ ਜ਼ਿਆਦਾ ਸਮੇਂ ਲਈ ਆਪਣਾ ਪਹਿਲਾ ਸਥਾਨ ਕਾਇਮ ਨਹੀਂ ਰੱਖ ਸਕਣਗੇ। ਜੈਕ ਮਾ ਦੀ ਅਲੀਬਾਬਾ ਕੰਪਨੀ ਸਹਾਇਤਾ ਪ੍ਰਾਪਤ ਐਂਟੀ ਗਰੁੱਪ ਦਾ ਪਹਿਲਾ ਪਬਲਿਕ ਇਸ਼ੂ (ਆਈਪੀਓ) ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਮਾਰਕੀਟ ਵਿੱਚ ਲਿਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਟੈਕ ਕੰਪਨੀ ਦਾ ਇਹ ਆਈ.ਪੀ.ਓ. ਦੀ ਸਭ ਤੋਂ ਵੱਡੀ ਲਿਸਟਿੰਗ ਹੋਵੇਗੀ।

ਇਹ ਵੀ ਪੜ੍ਹੋ : ਬਦਲ ਗਏ ਹਨ 'ਰਾਸ਼ਟਰੀ ਪੈਨਸ਼ਨ ਪ੍ਰਣਾਲੀ' ਦੇ ਨਿਯਮ, ਜਾਣੋ ਕੀ ਹੋਵੇਗਾ ਇਸ ਦਾ ਅਸਰ

ਏਸ਼ੀਆ ਵਿਚ ਦੂਜਾ ਸਥਾਨ

ਝੋਂਗ ਸ਼ਾਨਸ਼ਾਨ ਨੂੰ ਉਸ ਦੇ ਉਪਨਾਮ ਲੋਨਵੋਲਫ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਜਿਥੇ ਉਹ ਚੀਨ ਦਾ ਪਹਿਲਾ ਵਿਅਕਤੀ ਹੈ ਅਤੇ ਦੁਨੀਆ ਦਾ 17 ਵਾਂ ਸਭ ਤੋਂ ਅਮੀਰ ਵਿਅਕਤੀ ਹੈ, ਏਸ਼ੀਆ ਵਿਚ ਉਸਦਾ ਸਥਾਨ ਭਾਰਤ ਦੇ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਤੋਂ ਬਾਅਦ ਦੂਸਰਾ ਹੈ।

ਇਹ ਵੀ ਪੜ੍ਹੋ : H1-B ਵੀਜ਼ਾ ਧਾਰਕਾਂ ਲਈ ਵੱਡਾ ਝਟਕਾ, ਅਮਰੀਕਾ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਿਖਲਾਈ


author

Harinder Kaur

Content Editor

Related News