ਐੱਚ. ਡੀ. ਐੱਫ. ਸੀ. ਬਾਂਡ ਜਾਰੀ ਕਰ ਕੇ ਜੁਟਾਏਗਾ 45,000 ਕਰੋੜ ਰੁਪਏ
Thursday, Jul 04, 2019 - 01:00 AM (IST)

ਨਵੀਂ ਦਿੱਲੀ-ਮਾਰਟਗੇਜ ਕਰਜ਼ਦਾਤਾ ਐੱਚ. ਡੀ. ਐੱਫ. ਸੀ. ਲਿਮਟਿਡ ਦੀ ਨਿੱਜੀ ਯੋਜਨਾਬੰਦੀ ਦੇ ਆਧਾਰ 'ਤੇ ਬਾਂਡ ਜਾਰੀ ਕਰ ਕੇ 45,000 ਕਰੋੜ ਰੁਪਏ ਤੱਕ ਪੂੰਜੀ ਜੁਟਾਉਣ ਦੀ ਯੋਜਨਾ ਹੈ। ਇਹ ਬਾਂਡ ਕਈ ਪੜਾਵਾਂ 'ਚ ਜਾਰੀ ਕੀਤੇ ਜਾਣਗੇ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਐੱਚ. ਡੀ. ਐੱਫ. ਸੀ. 2 ਅਗਸਤ ਨੂੰ ਆਯੋਜਿਤ ਸਾਲਾਨਾ ਆਮ ਬੈਠਕ (ਏ. ਜੀ. ਐੱਮ.) 'ਚ ਇਸ ਪ੍ਰਸਤਾਵ ਨੂੰ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਰੱਖੇਗਾ।