HDFC ਦਾ ਬਾਜ਼ਾਰ ਪੂੰਜੀਕਰਨ ਚਾਰ ਲੱਖ ਕਰੋੜ ਦੇ ਪਾਰ

07/19/2019 11:32:19 AM

ਨਵੀਂ ਦਿੱਲੀ—ਐੱਚ.ਡੀ.ਐੱਫ.ਸੀ. ਦੇ ਸ਼ੇਅਰ 'ਚ ਵੀਰਵਾਰ ਨੂੰ ਜ਼ੋਰਦਾਰ ਤੇਜ਼ੀ ਦਰਜ ਹੋਈ ਹੈ ਜਿਸ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਚਾਰ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮੁੰਬਈ ਸ਼ੇਅਰ ਬਾਜ਼ਾਰ 'ਚ ਵੀਰਵਾਰ ਨੂੰ ਕਾਰੋਬਾਰ ਬੰਦ ਹੋਣ ਦੇ ਸਮੇਂ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 4,04,384.68 ਕਰੋੜ ਰੁਪਏ ਰਿਹਾ ਹੈ। ਬੀ.ਐੱਸ.ਈ. 'ਚ ਕੰਪਨੀ ਦਾ ਸ਼ੇਅਰ 2.52 ਫੀਸਦੀ ਦੇ ਵਾਧੇ ਨਾਲ 2,343.85 ਕਰੋੜ ਰੁਪਏ 'ਤੇ ਬੰਦ ਹੋਇਆ। ਦਿਨ 'ਚ ਕਾਰੋਬਾਰ ਦੇ ਦੌਰਾਨ ਇਸ ਸਮੇਂ ਇਹ ਤਿੰਨ ਫੀਸਦੀ ਦੇ ਵਾਧੇ ਨਾਲ 2,357 ਰੁਪਏ 'ਤੇ ਪਹੁੰਚ ਗਿਆ ਸੀ। ਸੈਂਸੈਕਸ ਦੀਆਂ 30 ਕੰਪਨੀਆਂ 'ਚ ਐੱਚ.ਡੀ.ਐੱਫ.ਸੀ. ਦੇ ਸ਼ੇਅਰ 'ਚ ਸਭ ਤੋਂ ਜ਼ਿਆਦਾ ਲਾਭ ਦਰਜ ਹੋਇਆ। ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਇਸ ਸਮੇਂ ਐੱਚ.ਡੀ.ਐੱਫ.ਸੀ. ਬੀ.ਐੱਸ.ਈ. 'ਤੇ ਚੌਥੀ ਸਭ ਤੋਂ ਮਹਿੰਗੀ ਕੰਪਨੀ ਹੈ। ਰਿਲਾਇੰਸ ਇੰਡਸਟਰੀਜ਼ 7,99,864.73 ਕਰੋੜ ਰੁਪਏ ਦੇ ਬਾਜ਼ਾਰ ਮੁੱਲਾਂਕਣ ਦੇ ਨਾਲ ਟਾਪ 'ਤੇ ਹੈ। ਉਸ ਦੇ ਬਾਅਦ ਟਾਟਾ ਕੰਸਲਟੈਂਸੀ ਸਰਵਿਸੇਜ਼ (7,75,092.58 ਕਰੋੜ ਰੁਪਏ) ਅਤੇ ਐੱਚ.ਡੀ.ਐੱਫ.ਸੀ. ਬੈਂਕ (6,56,940.74 ਕਰੋੜ ਰੁਪਏ ਦਾ ਸਥਾਨ ਆਉਂਦਾ ਹੈ। ਇਸ ਸਾਲ ਅਜੇ ਤੱਕ ਐੱਚ.ਡੀ.ਐੱਫ.ਸੀ.ਦਾ ਸ਼ੇਅਰ 19 ਫੀਸਦੀ ਚੜ੍ਹਿਆ ਹੈ।


Aarti dhillon

Content Editor

Related News