ਸੋਸ਼ਲ ਮੀਡੀਆ ’ਤੇ ਘਿਰੀ HDFC ERGO, ਔਰਤ ਵਲੋਂ ਲਿਵਰ ਸਿਰੋਸਿਸ ਦਾ ਕਲੇਮ ਰੱਦ ਕਰਨ ’ਤੇ ਭੱਖਿਆ ਮਾਮਲਾ

Monday, Jan 05, 2026 - 01:04 PM (IST)

ਸੋਸ਼ਲ ਮੀਡੀਆ ’ਤੇ ਘਿਰੀ HDFC ERGO, ਔਰਤ ਵਲੋਂ ਲਿਵਰ ਸਿਰੋਸਿਸ ਦਾ ਕਲੇਮ ਰੱਦ ਕਰਨ ’ਤੇ ਭੱਖਿਆ ਮਾਮਲਾ

ਬਿਜ਼ਨੈੱਸ ਡੈਸਕ - ਐੱਚ. ਡੀ. ਐੱਫ. ਸੀ. ਐਰਗੋ ਵੱਲੋਂ ਇਕ ਖਪਤਕਾਰ ਦਾ ਹੈਲਥ ਕਲੇਮ ਰੱਦ ਕੀਤੇ ਜਾਣ ਤੋਂ ਬਾਅਦ ਖਪਤਕਾਰ ਅਜੀਤ ਭਾਰਤੀ ਵੱਲੋਂ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਕੀਤੇ ਪੋਸਟ ਤੋਂ ਬਾਅਦ ਇਸ ਹੈਲਥ ਇੰਸ਼ੋਰੈਂਸ ਕੰਪਨੀ ਖਿਲਾਫ ਲੋਕਾਂ ਦਾ ਗੁੱਸਾ ਫੁੱਟ ਪਿਆ ਹੈ। ਦਰਅਸਲ ਪੇਸ਼ੇ ਤੋਂ ਜਰਨਲਿਸਟ ਅਤੇ ਸੋਸ਼ਲ ਮੀਡੀਆ ਇਨਫਲਿਊਅੰਸਰ ਅਜੀਤ ਭਾਰਤੀ ਨੇ ਆਪਣੀ ਮਾਂ ਲਈ 2022 ’ਚ ਐੱਚ. ਡੀ. ਐੱਫ. ਸੀ. ਐਰਗੋ ਦੀ ਹੈਲਥ ਪਾਲਿਸੀ ਲਈ ਸੀ ਅਤੇ ਪ੍ਰਤੀ ਸਾਲ ਉਸ ਦਾ 48 ਹਜ਼ਾਰ ਰੁਪਏ ਦਾ ਪ੍ਰੀਮੀਅਮ ਵੀ ਦਿੱਤਾ । ਇਸ ਦੌਰਾਨ ਉਨ੍ਹਾਂ ਦੀ ਮਾਂ ਨੂੰ ਲਿਵਰ ਸਿਰੋਸਿਸ ਦੀ ਸਮੱਸਿਆ ਹੋ ਗਈ। ਇਸ ਦੇ ਇਲਾਜ ਲਈ ਜਦੋਂ ਅਜੀਤ ਭਾਰਤੀ ਨੇ ਇੰਸ਼ੋਰੈਂਸ ਕੰਪਨੀ ਨੂੰ ਕਲੇਮ ਦੇਣ ਲਈ ਕਿਹਾ ਤਾਂ ਕੰਪਨੀ ਨੇ ਇਸ ਬੀਮਾਰੀ ਨੂੰ ਡਰੱਗ ਇੰਡਿਊਸ ਫੀਵਰ ਦੱਸ ਕੇ 54 ਹਜ਼ਾਰ ਦਾ ਕਲੇਮ ਰੱਦ ਕਰ ਦਿੱਤਾ। ਇਸ ਦੌਰਾਨ ਅਜੀਤ ਭਾਰਤੀ ਨੇ ਕੰਪਨੀ ਵੱਲੋਂ ਇਲਾਜ ਦੀ ਪ੍ਰਕਿਰਿਆ ਅਤੇ ਡਾਕਟਰ ਵੱਲੋਂ ਸੁਝਾਏ ਇਲਾਜ ਸਮੇਤ ਤਮਾਮ ਦਸਤਾਵੇਜ਼ ਅਤੇ ਇਲਾਜ ਦੇ ਤਮਾਮ ਬਿੱਲ ਕੰਪਨੀ ਨੂੰ ਦਿੱਤੇ ਪਰ ਕੰਪਨੀ ਨੇ ਉਨ੍ਹਾਂ ਦੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਅਜੀਤ ਭਾਰਤੀ ਨੇ ਦੋਸ਼ ਲਾਇਆ ਕਿ ਕੰਪਨੀ ਪਹਿਲਾਂ ਉਨ੍ਹਾਂ ਨੂੰ 33 ਹਜ਼ਾਰ ਰੁਪਏ ਦਾ ਕਲੇਮ ਦੇਣ ਨੂੰ ਰਾਜ਼ੀ ਹੋ ਗਈ ਸੀ ਪਰ ਬਾਅਦ ’ਚ ਬਾਕੀ ਬਿੱਲਾਂ ਦੇ ਨਾ ਮਿਲਣ ਦਾ ਬਹਾਨਾ ਬਣਾ ਕੇ ਮਾਮਲੇ ਨੂੰ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ :   PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 

ਕੰਪਨੀ ਨੇ ਕਲੇਮ ਨਾ ਦੇਣ ਦਾ ਆਧਾਰ ਬਣਾਉਣ ਲਈ ਡਾਕਟਰ ਅਤੇ ਨਰਸ ਦੇ ਨੋਟਸ ਤੱਕ ਮੰਗ ਲਏ, ਜੋ ਆਮ ਪੇਸ਼ੈਂਟ ਕਦੇ ਵੀ ਨਹੀਂ ਰੱਖਦਾ, ਇਹ ਖਪਤਕਾਰ ਨੂੰ ਪ੍ਰੇਸ਼ਾਨ ਕਰਨ ਲਈ ਕੀਤਾ ਗਿਆ। ਇਸ ਤੋਂ ਬਾਅਦ ਮੈਂ ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਨਾ ਲੈਣ ਦਾ ਫੈਸਲਾ ਕੀਤਾ ਹੈ।

ਅਜੀਤ ਭਾਰਤੀ ਦੇ ਇਸ ਵੀਡੀਓ ’ਤੇ ਕੰਪਨੀ ਵੱਲੋਂ ਕਲੇਮ ਨਾ ਦਿੱਤੇ ਜਾਣ ਤੋਂ ਨਾਰਾਜ਼ ਲੋਕਾਂ ਨੇ ਵੀ ਕੁਮੈਂਟ ਕੀਤੇ ਅਤੇ ਕੰਪਨੀ ਦੇ ਨਾਲ ਆਪਣੇ ਖਰਾਬ ਤਜਰਬੇ ਨੂੰ ਸਾਂਝਾ ਕੀਤਾ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਕਾਰੋਬਾਰੀ ਰਿਸ਼ਭ ਜੈਨ ਨੇ ਐੱਚ. ਡੀ. ਐੱਫ. ਸੀ. ਐਰਗੋ ਦੇ ਨਾਲ ਆਪਣੇ ਤਜਰਬੇ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਸ ਦੀ ਬੀ. ਐੱਮ. ਡਬਲਯੂ. ਕਾਰ ਦਾ ਪੁਲਸ ਥਾਣੇ ਕੋਲ ਐਕਸੀਡੈਂਟ ਹੋ ਗਿਆ ਅਤੇ ਇਹ ਘਟਨਾ ਪੁਲਸ ਸਟੇਸ਼ਨ ਦੇ ਕੈਮਰੇ ’ਚ ਕੈਦ ਹੋ ਗਈ ਪਰ ਜਦੋਂ ਕੰਪਨੀ ਤੋਂ ਇਸ ਦਾ ਕਲੇਮ ਮੰਗਿਆ ਗਿਆ ਤਾਂ ਕੰਪਨੀ ਦੇ ਪ੍ਰਤੀਨਿੱਧੀ ਨੇ ਕਲੇਮ ਰੱਦ ਕਰਨ ਲਈ ਪਹਿਲਾਂ ਤਾਂ ਅਜੀਬੋ-ਗਰੀਬ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਬਾਅਦ ’ਚ 60 ਲੱਖ ਰੁਪਏ ਦੇ ਕਲੇਮ ਨੂੰ ਇਹ ਕਹਿ ਕੇ 30 ਲੱਖ ਰੁਪਏ ਕਰ ਦਿੱਤਾ ਕਿ ਹਾਦਸੇ ਸਮੇਂ ਜਿਸ ਡਰਾਈਵਰ ਦੇ ਕਾਰ ਚਲਾਉਣ ਬਾਰੇ ਮੈਂ ਜਾਣਕਾਰੀ ਦਿੱਤੀ ਹੈ, ਉਹ ਘਟਨਾ ਸਮੇਂ ਉੱਥੇ ਨਹੀਂ ਸੀ, ਜਦੋਂ ਮੈਂ ਕੰਪਨੀ ਨੂੰ ਕਾਲ ਡਾਟਾ ਅਤੇ ਲੋਕੇਸ਼ਨ ਦੀ ਜਾਣਕਾਰੀ ਦਿੱਤੀ ਤਾਂ ਕੰਪਨੀ ਨੂੰ ਕਲੇਮ ਦੇਣ ਨੂੰ ਮਜਬੂਰ ਹੋਣਾ ਪਿਆ ਪਰ ਮੇਰਾ ਤਜਰਬਾ ਕੰਪਨੀ ਦੇ ਨਾਲ ਬਹੁਤ ਖਰਾਬ ਰਿਹਾ।

ਇਹ ਵੀ ਪੜ੍ਹੋ :     IIT ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਰਚਿਆ ਇਤਿਹਾਸ, ਮਿਲਿਆ 2.5 ਕਰੋੜ ਦਾ ਪੈਕੇਜ

ਅਜੀਤ ਭਾਰਤੀ ਦੇ ਇਸ ਵੀਡੀਓ ਤੋਂ ਬਾਅਦ ਲੋਕ ਕੰਪਨੀ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਟੈਗ ਕਰ ਕੇ ਸਵਾਲ ਪੁੱਛ ਰਹੇ ਹਨ ਪਰ ਕੰਪਨੀ ਵੱਲੋਂ ਆਧਿਕਾਰਕ ਤੌਰ ’ਤੇ ਫਿਲਹਾਲ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ‘ਜਗ ਬਾਣੀ’ ਨੂੰ ਵੀ ਇਸ ਮਾਮਲੇ ’ਚ ਕੰਪਨੀ ਦੀ ਆਧਿਕਾਰਕ ਪ੍ਰਤੀਕਿਰਿਆ ਦਾ ਇੰਤਜ਼ਾਰ ਰਹੇਗਾ ਅਤੇ ਜੇਕਰ ਕੰਪਨੀ ਇਸ ਮਾਮਲੇ ’ਚ ਆਪਣਾ ਕੋਈ ਵੀ ਪੱਖ ਦਿੰਦੀ ਹੈ ਤਾਂ ‘ਜਗ ਬਾਣੀ’ ਉਸ ਨੂੰ ਵੀ ਪੂਰਨ ਤੌਰ ’ਤੇ ਸਥਾਨ ਦੇਵੇਗੀ।

ਇਹ ਵੀ ਪੜ੍ਹੋ :     ਡੇਢ ਸਾਲ 'ਚ 4 ਕਰੋੜ ਦਾ ਟੈਕਸ ਭਰ ਸਿਸਟਮ ਤੋਂ ਪਰੇਸ਼ਾਨ ਹੋਇਆ ਕਾਰੋਬਾਰੀ, ਦੇਸ਼ ਛੱਡਣ ਦਾ ਕੀਤਾ ਫੈਸਲਾ

ਇਹ ਵੀ ਪੜ੍ਹੋ :    ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News