HDFC ਨੇ ਲੋਨ ਵਿਆਜ ਦਰ ''ਚ 0.10 ਫੀਸਦੀ ਦੀ ਕੀਤੀ ਕਟੌਤੀ

08/01/2019 9:18:39 AM

ਮੁੰਬਈ—ਆਵਾਸ ਵਿੱਤੀ ਕੰਪਨੀ ਐੱਚ.ਡੀ.ਐੱਫ.ਸੀ. ਨੇ ਵੱਖ-ਵੱਖ ਪਰਿਪੱਕਵਤਾ ਸਮੇਂ ਦੇ ਖੁਦਰਾ ਕਰਜ਼ 'ਤੇ ਵਿਆਜ ਦਰ 'ਚ 0.10 ਫੀਸਦੀ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਨਵੇਂ ਕਰਜ਼ ਦੇ ਨਾਲ ਮੌਜੂਦਾ ਕਰਜ਼ 'ਤੇ ਵੀ ਲਾਗੂ ਹੋਵੇਗੀ। ਐੱਚ.ਡੀ.ਐੱਫ.ਸੀ. ਨੇ ਬਿਆਨ 'ਚ ਕਿਹਾ ਕਿ 30 ਲੱਖ ਰੁਪਏ ਤੱਕ ਦੇ ਆਵਾਸ ਕਰਜ਼ 'ਤੇ 8.60 ਫੀਸਦੀ ਵਿਆਜ ਲਿਆ ਜਾਵੇਗਾ। ਮਹਿਲਾ ਗਾਹਕਾਂ ਲਈ ਇਹ ਦਰ 8.55 ਫੀਸਦੀ ਹੋਵੇਗੀ। ਇਹ ਵਿਆਜ ਕਟੌਤੀ ਮੌਜੂਦਾ ਗਾਹਕਾਂ ਲਈ ਵੀ ਹੋਵੇਗੀ।
ਬਿਆਨ 'ਚ ਕਿਹਾ ਗਿਆ ਹੈ ਕਿ 30 ਲੱਖ ਰੁਪਏ ਤੋਂ 75 ਲੱਖ ਰੁਪਏ ਤੱਕ ਦੇ ਕਰਜ਼ 'ਤੇ 8.85 ਫੀਸਦੀ ਵਿਆਜ ਲਿਆ ਜਾਵੇਗਾ। ਮਹਿਲਾ ਗਾਹਕਾਂ ਲਈ ਇਹ ਦਰ 8.80 ਫੀਸਦੀ ਹੋਵੇਗੀ। 75 ਲੱਖ ਰੁਪਏ ਤੋਂ ਜ਼ਿਆਦਾ ਦੇ ਕਰਜ਼ 'ਤੇ ਲੜੀਵਾਰ 8.90 ਫੀਸਦੀ ਅਤੇ 8.85 ਫੀਸਦੀ ਵਿਆਜ ਦਰ ਲਾਗੂ ਹੋਵੇਗੀ।
ਇਸ ਤੋਂ ਪਹਿਲਾਂ ਇਸ ਮਹੀਨੇ ਭਾਰਤੀ ਸਟੇਟ ਬੈਂਕ ਨੇ ਆਪਣੇ ਵੱਖ-ਵੱਖ ਪਰਿਪੱਕਵਤਾ ਸਮੇਂ ਦੇ ਕਰਜ਼ 'ਤੇ ਵਿਆਜ ਦਰ 'ਚ 0.05 ਫੀਸਦੀ ਦੀ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ ਬੈਂਕ ਨੇ ਇਕ ਸਾਲ ਦੇ ਕਰਜ਼ 'ਤੇ ਵਿਆਜ ਦਰ ਨੂੰ 8.45 ਤੋਂ ਘਟਾ ਕੇ 8.40 ਫੀਸਦੀ ਕੀਤਾ ਸੀ।


Aarti dhillon

Content Editor

Related News