SBI ਤੋਂ ਬਾਅਦ ਹੁਣ HDFC ਬੈਂਕ ਨੇ ਸੀਨੀਅਰ ਸਿਟੀਜ਼ਨਸ ਨੂੰ ਦਿੱਤਾ ਵੱਡਾ ਤੋਹਫਾ

05/20/2020 1:44:04 PM

ਮੁੰਬਈ : ਲਾਕਡਾਊਨ ਦੌਰਾਨ ਨਿੱਜੀ ਖੇਤਰ ਦਾ ਐੱਚ.ਡੀ.ਐੱਫ.ਸੀ. ਬੈਂਕ ਸੀਨੀਅਰ ਸਿਟੀਜ਼ਨਸ ਲਈ ਇਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਬੈਂਕ ਸੀਨੀਅਰ ਸਿਟੀਜ਼ਨਸ ਨੂੰ ਫਿਕਸਡ ਡਿਪਾਜ਼ਿਟ 'ਤੇ ਹੁਣ 0.25 ਫੀਸਦੀ ਤੋਂ ਜ਼ਿਆਦਾ ਵਿਆਜ ਦੇਵੇਗਾ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਸੀਨੀਅਰ ਸਿਟੀਜ਼ਨਸ ਨੂੰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਮਿਆਦ ਦੇ ਫਿਕਸਡ ਡਿਪਾਜ਼ਿਟ 'ਤੇ ਸਾਧਾਰਨ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਵਿਆਜ ਤੋਂ 0.75 ਫੀਸਦੀ ਵਾਧੂ ਵਿਆਜ ਦੇਵੇਗਾ। ਹਾਲ ਹੀ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਵੀ ਅਜਿਹੀ ਹੀ ਇਕ ਯੋਜਨਾ ਲੈ ਕੇ ਆਇਆ ਸੀ। ਬੈਂਕ ਦੇ ਬਿਆਨ ਮੁਤਾਬਕ 5 ਲੱਖ ਰੁਪਏ ਤੱਕ ਦੇ ਜਮ੍ਹਾ 'ਤੇ ਸੀਨੀਅਰ ਸਿਟੀਜ਼ਨਸ ਨੂੰ ਹੋਰਾਂ ਦੀ ਤੁਲਨਾ ਵਿਚ 0.50 ਫੀਸਦੀ ਵਾਧੂ ਵਿਆਜ ਪ੍ਰਾਪਤ ਹੋਵੇਗਾ।

ਫਿਕਸਡ ਡਿਪਾਜ਼ਿਟ ਦੀ ਮਿਆਦ ਵਿਆਜ ਦਰ ਵਿਆਜ ਦਰ (ਸੀਨੀਅਰ ਸਿਟੀਜ਼ਨਸ)
7 ਦਿਨ-14 ਦਿਨ 3% 3.50%
15 ਦਿਨ-29 ਦਿਨ 3.50% 4%
30 ਦਿਨ-45 ਦਿਨ 4% 4.50%
46 ਦਿਨ-90 ਦਿਨ 4.50% 5%
91 ਦਿਨ-6 ਮਹੀਨੇ 4.50% 5%
6 ਮਹੀਨੇ-9 ਮਹੀਨੇ 5% 5.50%
9 ਮਹੀਨੇ-1 ਸਾਲ 5.25% 5.75%
1 ਸਾਲ 5.60% 6.10%
1 ਸਾਲ-2 ਸਾਲ 5.60% 6.10%
2 ਸਾਲ-3 ਸਾਲ 5.75% 6.25%
3 ਸਾਲ-5 ਸਾਲ 5.75% 6.25%
5 ਸਾਲ-10 ਸਾਲ 5.75% 6.50%

ਕੀ ਹੈ ਐੱਸ.ਬੀ.ਆਈ. ਦੀ ਸਕੀਮ
ਐੱਸ.ਬੀ.ਆਈ. ਨੇ ਬੀਤੇ ਦਿਨੀਂ ਸੀਨੀਅਰ ਸਿਟੀਜ਼ਨਸ ਲਈ ਐੱਸ.ਬੀ.ਆਈ. ਵੀਕੇਅਰ ਨਾਂ ਨਾਲ ਨਵੀਂ ਡਿਪਾਜ਼ਿਟ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਸਕੀਮ ਵਿਚ ਸੀਨੀਅਰ ਸਿਟੀਜ਼ਨਸ ਨੂੰ ਜ਼ਿਆਦਾ ਵਿਆਜ ਮਿਲੇਗਾ। ਇਹ ਸਕੀਮ ਰਿਟੇਲ ਟਰਮ ਡਿਪਾਜ਼ਿਟ ਹਿੱਸੇ ਦੇ ਅਧੀਨ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਵਿਚ ਸੀਨੀਅਰ ਸਿਟੀਜ਼ਨਸ ਨੂੰ ਆਮ ਐੱਫ.ਡੀ. ਤੋਂ ਮਿਲਣ ਵਾਲੇ ਵਿਆਜ ਤੋਂ 0.8 ਫੀਸਦੀ ਜ਼ਿਆਦਾ ਵਿਆਜ ਮਿਲੇਗਾ। ਇਸ ਸਕੀਮ ਵਿਚ ਗਾਹਕਾਂ ਨੂੰ ਮਾਸਿਕ ਅਤੇ ਤਿਮਾਹੀ ਆਧਾਰ 'ਤੇ ਵਿਆਜ ਦੀ ਪੇਮੈਂਟ ਹੋ ਸਕੇਗੀ।

ਸਕੀਮ ਦਾ ਮਕਸਦ
ਸੀਨੀਅਰ ਸਿਟੀਜਨਸ ਨੂੰ ਜ਼ਿਆਦਾ ਵਿਆਜ ਮਿਲ ਸਕੇ, ਇਸ ਉਦੇਸ਼ ਨਾਲ ਐੱਸ.ਬੀ.ਆਈ. ਨੇ ਇਹ ਸਪੈਸ਼ਲ ਐੱਫ.ਡੀ. ਸਕੀਮ ਚਾਲੂ ਕੀਤੀ ਹੈ। ਐੱਸ.ਬੀ.ਆਈ. ਦਾ ਮੰਨਣਾ ਹੈ ਕਿ ਸੀਨੀਅਰ ਸਿਟੀਜਨਸ ਕਾਫੀ ਹੱਦ ਤੱਕ ਵਿਆਜ ਤੋਂ ਮਿਲਣ ਵਾਲੀ ਆਮਦਨ 'ਤੇ ਨਿਰਭਰ ਕਰਦੇ ਹਨ। ਉਨ੍ਹਾਂ ਨੂੰ ਜ਼ਿਆਦਾ ਸੁਰੱਖਿਆ ਨਾਲ ਜ਼ਿਆਦਾ ਵਿਆਜ ਮਿਲ ਸਕੇ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਐੱਸ.ਬੀ.ਆਈ. ਨੇ ਇਹ ਸਪੈਸ਼ਲ ਐੱਫ.ਡੀ. ਸਕੀਮ ਲਾਗੂ ਕਰਨ ਦਾ ਫੈਸਲਾ ਕੀਤਾ। ਸੀਨੀਅਰ ਸਿਟੀਜ਼ਨਸ ਇਸ ਸਕੀਮ ਤਹਿਤ ਘੱਟ ਤੋਂ ਘੱਟ 5 ਸਾਲ ਅਤੇ ਵੱਧ ਤੋਂ ਵੱਧ 10 ਸਾਲ ਲਈ ਐੱਫ.ਡੀ. ਕਰ ਸਕਦੇ ਹਨ।


cherry

Content Editor

Related News