HDFC ਬੈਂਕ ਦਾ ਮੁਨਾਫਾ ਤੀਜੀ ਤਿਮਾਹੀ ''ਚ 18.5 ਫੀਸਦੀ ਵਧ ਕੇ 12,260 ਕਰੋੜ ਰੁਪਏ

Saturday, Jan 14, 2023 - 05:38 PM (IST)

HDFC ਬੈਂਕ ਦਾ ਮੁਨਾਫਾ ਤੀਜੀ ਤਿਮਾਹੀ ''ਚ 18.5 ਫੀਸਦੀ ਵਧ ਕੇ 12,260 ਕਰੋੜ ਰੁਪਏ

ਨਵੀਂ ਦਿੱਲੀ- ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐੱਚ.ਡੀ.ਐੱਫ.ਸੀ ਬੈਂਕ ਨੇ ਸ਼ਨੀਵਾਰ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਉਸ ਦਾ ਸੋਲੋ ਸ਼ੁੱਧ ਲਾਭ 18.5 ਵਧ ਕੇ 12,259.5 ਕਰੋੜ ਰੁਪਏ ਰਿਹਾ। ਬੈਂਕ ਨੇ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 10,342.2 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਐੱਚ.ਡੀ.ਐੱਫ.ਸੀ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਵਿੱਤੀ ਸਾਲ 2022-23 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਸੋਲੋ ਆਧਾਰ 'ਤੇ ਉਸ ਦੀ ਕੁੱਲ ਆਮਦਨ ਵਧ ਕੇ 51,207.61 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 40,651.60 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਗੈਰ-ਕਾਰਗੁਜ਼ਾਰੀ ਸੰਪਤੀ (ਐੱਨ.ਪੀ.ਏ) 30 ਦਸੰਬਰ, 2022 ਤੱਕ ਕੁੱਲ ਪੇਸ਼ਗੀ ਦਾ 1.23 ਫੀਸਦੀ ਸੀ।

ਸ਼ੁੱਧ ਐੱਨ.ਪੀ.ਏ 0.33 ਫੀਸਦੀ ਰਿਹਾ, ਜੋ ਦਸੰਬਰ 2021 ਦੇ ਅੰਤ 'ਚ 0.37 ਫੀਸਦੀ ਸੀ। ਇਸੇ ਤਰ੍ਹਾਂ 31 ਦਸੰਬਰ 2022 ਨੂੰ ਖਤਮ ਹੋਈ ਤਿਮਾਹੀ ਲਈ ਵਿੱਤੀ ਪ੍ਰਬੰਧ ਅਤੇ ਸੰਕਟਕਾਲਾਂ ਲਈ 2,806.4 ਕਰੋੜ ਰੁਪਏ ਸਨ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ ਅੰਕੜਾ 2,994 ਕਰੋੜ ਰੁਪਏ ਸੀ। ਬੈਂਕ ਨੇ ਦੱਸਿਆ ਸੀ ਕਿ ਸਮੀਖਿਆ ਅਧੀਨ ਤਿਮਾਹੀ 'ਚ ਉਸ ਦੀ ਸ਼ੁੱਧ ਵਿਆਜ ਆਮਦਨ 24.6 ਫੀਸਦੀ ਵਧ ਕੇ 22,987.8 ਕਰੋੜ ਰੁਪਏ ਹੋ ਗਈ।


author

Aarti dhillon

Content Editor

Related News