HDFC ਬੈਂਕ ਦਾ ਲੋਨ ਹੋਇਆ ਸਸਤਾ, ਵਿਆਜ਼ ਦਰਾਂ 'ਚ 0.20 ਫ਼ੀਸਦੀ ਦੀ ਕਟੌਤੀ

Friday, Jun 12, 2020 - 04:56 PM (IST)

HDFC ਬੈਂਕ ਦਾ ਲੋਨ ਹੋਇਆ ਸਸਤਾ, ਵਿਆਜ਼ ਦਰਾਂ 'ਚ 0.20 ਫ਼ੀਸਦੀ ਦੀ ਕਟੌਤੀ

ਨਵੀਂ ਦਿੱਲੀ : HDFC ਬੈਂਕ ਨੇ ਲੋਨ ਲੈਣ ਵਾਲਿਆਂ ਲਈ ਸ਼ੁੱਕਰਵਾਰ ਨੂੰ ਵੱਡੀ ਰਾਹਤ ਦਾ ਐਲਾਨ ਕੀਤਾ। ਕੰਪਨੀ ਨੇ ਵਿਆਜ਼ ਦਰਾਂ ਵਿਚ 0.20 ਫ਼ੀਸਦੀ ਦੀ ਕਟੌਤੀ ਕੀਤੀ ਹੈ। ਸਟੇਟ ਬੈਂਕ ਆਫ ਇੰਡੀਆ ਵਰਗੇ ਸਿਖਰ ਬੈਂਕਾਂ ਵੱਲੋਂ ਵਿਆਜ ਦਰਾਂ ਵਿਚ ਕਟੌਤੀ ਦੇ ਬਾਅਦ HDFC ਨੇ ਇਹ ਫੈਸਲਾ ਕੀਤਾ ਹੈ। HDFC ਨੇ ਬਿਆਨ ਜਾਰੀ ਕਰ ਕੇ ਕਿਹਾ ਹੈ, HDFC ਨੇ ਹਾਊਸਿੰਗ ਲੋਨ 'ਤੇ ਆਪਣੀ ਰਿਟੇਲ ਪ੍ਰਾਇਮ ਲੈਂਡਿੰਗ ਦਰ (RPLR) ਵਿਚ 0.20 ਫ਼ੀਸਦੀ ਦੀ ਕਟੌਤੀ ਕੀਤੀ ਹੈ। ਨਵੀਂਆਂ ਦਰਾਂ 12 ਜੂਨ 2020 ਯਾਨੀ ਅੱਜ ਤੋਂ ਲਾਗੂ ਹੋਣਗੀਆਂ। ਕੰਪਨੀ ਨੇ ਕਿਹਾ ਹੈ ਕਿ ਵਿਆਜ ਦਰਾਂ ਵਿਚ ਇਸ ਕਟੌਤੀ ਨਾਲ HDFC ਦੇ ਸਾਰੇ ਮੌਜੂਦਾ ਰਿਟੇਲ ਹੋਮ ਲੋਨ ਅਤੇ ਨਾਨ-ਹੋਮ ਲੋਨ ਗਾਹਕਾਂ ਨੂੰ ਫਾਇਦਾ ਹੋਵੇਗਾ। ਇਹ ਵਿਆਜ ਦਰਾਂ 7.65 ਫ਼ੀਸਦੀ ਤੋਂ 7.95 ਫ਼ੀਸਦੀ ਦੇ ਦਾਇਰੇ ਵਿਚ ਰਹਿਣਗੀਆਂ।

ਪਿਛਲੇ ਮਹੀਨੇ ਭਾਰਤੀ ਰਿਜ਼ਰਵ ਬੈਂਕ ਨੇ ਕੋਵਿਡ-19 ਦੇ ਇਸ ਸੰਕਟ ਕਾਲ ਵਿਚ ਅਰਥ ਵਿਵਸਥਾ ਨੂੰ ਮਜਬੂਤੀ ਦੇਣ ਲਈ ਰੈਪੋ ਦਰ ਵਿਚ 0.40 ਫ਼ੀਸਦੀ ਦੀ ਭਾਰੀ ਕਟੌਤੀ ਕੀਤੀ ਸੀ। ਇਸ ਨਾਲ ਰੈਪੋ ਦਰ 4 ਫ਼ੀਸਦੀ ਦੇ ਇਤਿਹਾਸਕ ਹੇਠਲੇ ਪੱਧਰ 'ਤੇ ਪਹੁੰਚ ਗਈ ਸੀ। ਇਸ ਦੇ ਬਾਅਦ ਬਾਜ਼ਾਰ ਵਿਚ ਲਗਾਤਾਰ ਲੋਨ ਵਿਆਜ ਦਰਾਂ ਘੱਟ ਹੋ ਰਹੀਆਂ ਹਨ।


author

cherry

Content Editor

Related News