HDFC ਬੈਂਕ ਦੇ ਸ਼ੁੱਧ ਮੁਨਾਫੇ ''ਚ ਸਤੰਬਰ ਤਿਮਾਹੀ ''ਚ 16 ਫੀਸਦੀ ਦਾ ਵਾਧਾ

10/17/2020 6:16:16 PM

ਨਵੀਂ ਦਿੱਲੀ— ਐੱਚ. ਡੀ. ਐੱਫ. ਸੀ. ਬੈਂਕ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 16 ਫੀਸਦੀ ਵੱਧ ਕੇ 7,703 ਕਰੋੜ ਰੁਪਏ 'ਤੇ ਪਹੁੰਚ ਗਿਆ। ਬੈਂਕ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੂੰ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 6,638 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਹੋਇਆ ਸੀ।

ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 38,438.47 ਕਰੋੜ ਰੁਪਏ ਹੋ ਗਈ, ਜੋ ਜੁਲਾਈ-ਸਤੰਬਰ 2019 'ਚ 36,130.96 ਕਰੋੜ ਰੁਪਏ ਸੀ।

ਇਸ ਦੌਰਾਨ ਬੈਂਕ ਦੀ ਕੁੱਲ ਫਸਿਆ ਕਰਜ਼ਾ (ਐੱਨ. ਪੀ. ਏ.) 1.08 ਫੀਸਦੀ 'ਤੇ ਆ ਗਿਆ। ਸਾਲ ਭਰ ਪਹਿਲਾਂ ਇਹ 1.38 ਫੀਸਦੀ ਸੀ। ਇਸੇ ਤਰ੍ਹਾਂ ਸ਼ੁੱਧ ਐੱਨ. ਪੀ. ਏ. ਵੀ 0.42 ਫੀਸਦੀ ਤੋਂ ਘੱਟ ਹੋ ਕੇ 0.17 ਫੀਸਦੀ 'ਤੇ ਆ ਗਿਆ। ਹਾਲਾਂਕਿ, ਐੱਨ. ਪੀ. ਏ. ਅਤੇ ਬੁਰੇ ਕਰਜ਼ੇ ਦੇ ਮਾਮਲੇ 'ਚ ਕੀਤੀ ਜਾਣ ਵਾਲੀ ਵਿਵਸਥਾ ਸਾਲ ਭਰ ਪਹਿਲਾਂ ਦੇ 2,700.68 ਕਰੋੜ ਰੁਪਏ ਤੋਂ ਵੱਧ ਕੇ 3,703.50 ਕਰੋੜ ਰੁਪਏ 'ਤੇ ਪਹੁੰਚ ਗਈ। ਬੈਂਕ ਨੇ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਬੈਠਕ 'ਚ ਉਸ ਦੇ ਨਿਰਦੇਸ਼ਕ ਮੰਡਲ ਨੇ ਸ਼ਸ਼ੀਧਰ ਜਗਦੀਸ਼ਨ ਨੂੰ ਐਡੀਸ਼ਨਲ ਡਾਇਰੈਕਟਰ, ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ। ਉਨ੍ਹਾਂ ਦੀ ਨਿਯੁਕਤੀ ਨੂੰ ਅਜੇ ਬੈਂਕ ਦੇ ਸ਼ੇਅਰਧਾਰਕਾਂ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ।


Sanjeev

Content Editor

Related News