HDFC Bank ਨੇ ਮਹਿੰਗਾ ਕੀਤਾ ਲੋਨ, 19 ਸਤੰਬਰ ਤੋਂ ਵਧ ਜਾਏਗੀ ਤੁਹਾਡੀ EMI

Monday, Sep 17, 2018 - 02:23 PM (IST)

ਨਵੀਂ ਦਿੱਲੀ— ਜੇਕਰ ਤੁਸੀਂ ਅਪ੍ਰੈਲ 2016 ਤੋਂ ਪਹਿਲਾਂ ਐੱਚ. ਡੀ. ਐੱਫ. ਸੀ. ਬੈਂਕ 'ਚੋਂ ਕਰਜ਼ਾ ਚੁੱਕਿਆ ਹੈ, ਤਾਂ 19 ਸਤੰਬਰ ਤੋਂ ਇਸ ਦੀ ਈ. ਐੱਮ. ਆਈ. ਵਧਣ ਜਾ ਰਹੀ ਹੈ। ਨਿੱਜੀ ਖੇਤਰ ਦੇ ਐੱਚ. ਡੀ. ਐੱਫ. ਸੀ. ਬੈਂਕ ਨੇ ਬੇਸ ਰੇਟ 0.20 ਫੀਸਦੀ ਵਧਾ ਕੇ 9.15 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੈਂਕ ਦਾ ਬੇਸ ਰੇਟ 8.95 ਫੀਸਦੀ ਸੀ। ਇਸ ਦਾ ਬੋਝ ਬੈਂਕ ਦੇ ਪੁਰਾਣੇ ਗਾਹਕਾਂ 'ਤੇ ਪਵੇਗਾ। ਐੱਚ. ਡੀ. ਐੱਫ. ਸੀ. ਬੈਂਕ ਦੇ ਉਨ੍ਹਾਂ ਪੁਰਾਣੇ ਗਾਹਕਾਂ 'ਤੇ ਇਸ ਦਾ ਬੋਝ ਵਧੇਗਾ ਜਿਨ੍ਹਾਂ ਨੇ ਬੇਸ ਰੇਟ 'ਤੇ ਲੋਨ ਲੈ ਰੱਖਿਆ ਹੈ, ਯਾਨੀ ਉਨ੍ਹਾਂ ਦੇ ਕਾਰ ਲੋਨ, ਬਿਜ਼ਨਸ ਲੋਨ ਅਤੇ ਪਰਸਨਲ ਲੋਨ ਦੀ ਈ. ਐੱਮ. ਆਈ. ਵਧ ਜਾਵੇਗੀ।

ਨਵੀਂ ਦਰ 19 ਜੂਨ ਤੋਂ ਲਾਗੂ ਹੋਵੇਗੀ। ਬੈਂਕ ਦੇ ਇਸ ਕਦਮ ਦਾ ਨਵਾਂ ਕਰਜ਼ਾ ਲੈਣ ਵਾਲੇ ਗਾਹਕਾਂ 'ਤੇ ਅਸਰ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਬੈਂਕ ਨਵੇਂ ਲੋਨ ਐੱਮ. ਸੀ. ਐੱਲ. ਆਰ. 'ਤੇ ਦਿੰਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਐੱਮ. ਸੀ. ਐੱਲ. ਆਰ. ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਬੈਂਕ ਲੋਨ ਦੇਣ ਲਈ ਐੱਮ. ਸੀ. ਐੱਲ. ਆਰ. ਨੂੰ ਬੈਂਚਮਾਰਕ ਰੇਟ ਮੰਨਦੇ ਹਨ।


Related News