HDFC ਨੇ ਬੈਂਕ ਆਫ ਚਾਈਨਾ ਨੂੰ ਪਛਾੜਿਆ, ਇਸ ਮਾਮਲੇ 'ਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਬੈਂਕ ਬਣਿਆ
Monday, Jul 17, 2023 - 03:51 PM (IST)
ਬਿਜ਼ਨੈੱਸ ਡੈਸਕ : ਬੈਂਕਿੰਗ ਖੇਤਰ ਵਿੱਚ ਭਾਰਤ ਹੁਣ ਦੁਨੀਆ ਦੀਆਂ ਟਾਪ ਅਰਥਵਿਵਸਥਾਵਾਂ ਨਾਲ ਮੁਕਾਬਲਾ ਕਰ ਰਿਹਾ ਹੈ। ਭਾਰਤ ਤੋਂ ਇੱਕ ਅਜਿਹਾ ਬੈਂਕ ਸਾਹਮਣੇ ਆਇਆ ਹੈ, ਜੋ ਅਮਰੀਕਾ ਅਤੇ ਚੀਨ ਦੇ ਸਭ ਤੋਂ ਵੱਡੇ ਬੈਂਕਾਂ ਨੂੰ ਟੱਕਰ ਦੇ ਰਿਹਾ ਹੈ, ਉਹ ਹੈ HDFC ਬੈਂਕ। ਕੁਝ ਦਿਨ ਪਹਿਲਾਂ ਹੀ HDFC ਲਿਮਟਿਡ ਅਤੇ HDFC ਬੈਂਕ ਦਾ ਰਲੇਵਾਂ ਹੋਇਆ ਹੈ। ਇਸ ਨਾਲ ਬਣੇ ਨਵੇਂ ਐੱਚਡੀਐੱਫਸੀ ਬੈਂਕ ਦੀ ਮਾਰਕੀਟ ਕੈਪ 12.38 ਲੱਖ ਕਰੋੜ ਰੁਪਏ ਹੈ। ਦੱਸ ਦੇਈਏ ਕਿ ਭਾਰਤ ਦਾ ਇਹ ਸਭ ਤੋਂ ਵੱਡਾ ਕਰਜ਼ਦਾਤਾ ਸੋਮਵਾਰ ਨੂੰ 100 ਅਰਬ ਡਾਲਰ ਮਾਰਕੀਟ ਕੈਪ ਵਾਲੇ ਵਿਸ਼ੇਸ਼ ਗਲੋਬਲ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ : ਮਸਕ ਦੀ ਲੀਡਰਸ਼ਿਪ ’ਚ ਟਵਿੱਟਰ ’ਚੋਂ ਨਿਕਲਿਆ ਦਮ, ਰੈਵੇਨਿਊ ਅੱਧਾ ਹੋਣ ਨਾਲ ਚੜ੍ਹਿਆ ਭਾਰੀ ਕਰਜ਼ਾ
ਦੁਨੀਆ ਦਾ 7ਵਾਂ ਸਭ ਤੋਂ ਵੱਡਾ ਕਰਜ਼ਦਾਤਾ
151 ਅਰਬ ਡਾਲਰ ਜਾਂ 12.38 ਲੱਖ ਕਰੋੜ ਰੁਪਏ ਦੇ ਬਾਜ਼ਾਰ ਮੁੱਲ ਨਾਲ HDFC ਬੈਂਕ ਹੁਣ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ ਹੈ। ਇਹ ਮੋਰਗਨ ਸਟੈਨਲੀ ਅਤੇ ਬੈਂਕ ਆਫ ਚਾਈਨਾ ਨਾਲੋਂ ਵੱਡਾ ਕਰਜ਼ਦਾਤਾ ਬਣ ਗਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਕਰਜ਼ਦਾਤਾਵਾਂ ਦੀ ਸੂਚੀ ਵਿੱਚ ਐੱਚ.ਡੀ.ਐੱਫ.ਸੀ. ਬੈਂਕ ਤੋਂ ਉਪਰ ਜੇਪੀ ਮੋਰਗਨ (438 ਅਰਬ ਡਾਲਰ) ਬੈਂਕ ਆਫ ਅਮਰੀਕਾ (232 ਅਰਬ ਡਾਲਰ), ਚੀਨ ਦਾ ਆਈਸੀਬੀਸੀ (224 ਅਰਬ ਡਾਲਰ), ਐਗਰੀਕਲਚਰ ਬੈਂਕ ਆਫ ਚਾਈਨਾ (171 ਅਰਬ ਡਾਲਰ), ਵੇਲਜ਼ ਫਾਰਗੋ HDFC ਬੈਂਕ (163 ਅਰਬ ਡਾਲਰ) ਤੋਂ ਉੱਪਰ ਅਤੇ ਐੱਚ.ਐੱਸ.ਬੀ.ਸੀ. (160 ਅਰਬ ਡਾਲਰ) ਹੈ। ਨਾਲ ਹੀ ਮੋਰਗ ਸਟੈਨਲੀ (143 ਅਰਬ ਡਾਲਰ) ਅਤੇ ਗੋਲਡਮੈਨ ਸਾਕਸ (108 ਅਰਬ ਡਾਲਰ) ਐਮ-ਕੈਪ ਦੇ ਮਾਮਲੇ ਵਿੱਚ HDFC ਤੋਂ ਛੋਟੇ ਹੋ ਗਏ ਹਨ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ
2,100 ਰੁਪਏ ਦੇ ਟੀਚੇ ਨਾਲ ਦਿੱਤੀ 'ਖਰੀਦੋ' ਰੇਟਿੰਗ
ਜੈਫਰੀਜ਼ ਦੇ ਵਿਸ਼ਲੇਸ਼ਕ ਪ੍ਰਖਰ ਸ਼ਰਮਾ ਅਤੇ ਵਿਨਾਇਕ ਅਗਰਵਾਲ ਨੇ ਕਿਹਾ, “ਇਸ 100 ਬਿਲੀਅਨ ਡਾਲਰ ਦੇ ਐਮ-ਕੈਪ ਸਮੂਹ ਵਿੱਚ 17-18% ਕਮਾਈ ਵਾਧੇ ਅਤੇ 15% ROI ਦੇ ਨਾਲ, HDFC ਬੈਂਕ ਆਪਣੇ ਆਪ ਨੂੰ ਗਲੋਬਲ ਪੋਰਟਫੋਲੀਓ ਲਈ ਢੁਕਵਾਂ ਬਣਾਉਂਦਾ ਹੈ। ਇਸ ਕੋਲ ਵੱਡੇ ਗਾਹਕ ਅਧਾਰ ਦਾ ਲਾਭ ਲੈਣ ਦੇ ਮੌਕੇ ਹਨ। ਵਿਦੇਸ਼ੀ ਬ੍ਰੋਕਰੇਜ ਨੇ HDFC ਬੈਂਕ 'ਤੇ 2,100 ਰੁਪਏ ਦੇ ਟੀਚੇ ਦੇ ਨਾਲ 'ਖਰੀਦੋ' ਰੇਟਿੰਗ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8