DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ! ਇਕ ਦਰਜਨ ਬੈਂਕ ਖ਼ਾਤੇ ਫਰੀਜ਼, ਬੈਠ ਕੇ ਕੱਟੀ ਬੁੜੈਲ ਜੇਲ੍ਹ ਅੰਦਰ ਰਾਤ
Sunday, Oct 19, 2025 - 11:04 AM (IST)

ਰੂਪਨਗਰ/ਚੰਡੀਗੜ੍ਹ (ਸੁਸ਼ੀਲ)- ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ’ਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਇਕ ਦਰਜਨ ਬੈਂਕ ਖਾਤੇ ਸੀ. ਬੀ. ਆਈ. ਨੇ ਫਰੀਜ਼ ਕਰਵਾ ਦਿੱਤੇ ਹਨ, ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਵੀ ਲੈਣ-ਦੇਣ ਨਾ ਹੋ ਸਕੇ। ਸ਼ਨੀਵਾਰ ਨੂੰ ਸੀ. ਬੀ. ਆਈ. ਦੀਆਂ ਟੀਮਾਂ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀਆਂ ਜਾਇਦਾਦਾਂ ਦੇ ਰਿਕਾਰਡ ਇਕੱਠੇ ਕਰਨ ਲਈ ਪੰਜਾਬ ਦੇ ਵੱਖ-ਵੱਖ ਰਾਜਾਂ ’ਚ ਗਈਆਂ। ਸੀ. ਬੀ. ਆਈ. ਨੂੰ ਡੀ. ਆਈ. ਜੀ. ਭੁੱਲਰ ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਹਨ। ਇਨ੍ਹਾਂ ਜਾਇਦਾਦਾਂ ਦਾ ਸੀ. ਬੀ. ਆਈ. ਨੇ ਰਿਕਾਰਡ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਸੀ. ਬੀ. ਆਈ. ਨੇ ਬੈਂਕਾਂ ਨੂੰ ਪੱਤਰ ਲਿਖੇ ਕੇ ਲਾਕਰ ਵੀ ਸੀਲ ਕਰਵਾ ਦਿੱਤੇ, ਤਾਂ ਜੋ ਲਾਕਰ ਦੇ ਅੰਦਰੋਂ ਸਾਮਾਨ ਕੋਈ ਬਾਹਰ ਨਾ ਕੱਢ ਸਕੇ। ਸੀ. ਬੀ. ਆਈ. ਮਾਮਲੇ ’ਚ ਉਨ੍ਹਾਂ ਦੇ ਨਾਲ ਗੰਨਮੈਨ ਅਤੇ ਸਟਾਫ ’ਚ ਮੌਜੂਦ ਸਾਰਿਆਂ ਨੂੰ ਪੁੱਛਗਿੱਛ ਲਈ ਜਲਦੀ ਹੀ ਨੋਟਿਸ ਜਾਰੀ ਕਰੇਗੀ। ਭੁੱਲਰ ਨੇ ਕਰੋੜਾਂ ਰੁਪਏ ਦਾ ਕੈਸ਼ ਕ੍ਰਾਕਰੀ ਦੀ ਅਲਮਾਰੀ, ਸਟੋਰੇ ’ਚ ਅਤੇ ਬੈੱਡ ਦੇ ਅੰਦਰ ਸੂਟਕੇਸਾਂ ’ਚ ਰੱਖਿਆ ਸੀ। ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਲਈ ਸਪੈਸ਼ਲ ਜਗ੍ਹਾ ਬਣਾਈ ਸੀ। ਸਾਢੇ ਸੱਤ ਕਰੋੜ ਰੁਪਏ ਪੰਜ ਥਾਵਾਂ ’ਤੇ ਲੁਕੋ ਕੇ ਰੱਖੇ ਸਨ। ਕਰੋੜਾਂ ਰੁਪਏ ਨਾਲ ਭਰੇ ਬੈਗਾਂ ਦੇ ਅੰਦਰ ਉੱਪਰ ਕੱਪੜੇ ਸਨ ਅਤੇ ਹੇਠਾਂ 500-500 ਰੁਪਏ ਦੇ ਨੋਟਾਂ ਦੇ ਬੰਡਲ ਸਨ। ਸੀ. ਬੀ. ਆਈ. ਜਾਂਚ ਵਿਚ ਸਾਹਮਣੇ ਆਇਆ ਕਿ ਭੁੱਲਰ ਨੂੰ ਹਰ ਮਹੀਨੇ ਕਈ ਲੱਖ ਰੁਪਏ ਮੰਥਲੀ ਆਉਂਦੀ ਸੀ। ਐੱਸ. ਐੱਸ. ਪੀ. ਨੂੰ ਨਜ਼ਰਅੰਦਾਜ਼ ਕਰਕੇ ਭੁੱਲਰ ਖ਼ੁਦ ਹੀ ਆਪਣੇ ਵਿਚੋਲਿਆਂ ਰਾਹੀਂ ਹਰ ਮਹੀਨੇ ਮੰਥਲੀ ਲੈਂਦੇ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਖੇਤਰੀ ਸਿਆਸਤ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਬੁੜੈਲ ਜੇਲ੍ਹ ਅੰਦਰ ਬੈਰਕ ’ਚ ਸਾਰੀ ਰਾਤ ਬੈਠ ਕੇ ਕੱਟੀ
ਭੁੱਲਰ ਨੇ ਬੁੜੈਲ ਜੇਲ੍ਹ ਦੇ ਅੰਦਰ ਬੈਰਕ ’ਚ ਸਾਰੀ ਰਾਤ ਬੈਠ ਕੇ ਕੱਟੀ। ਭੁੱਲਰ ਰਾਤ ਨੂੰ ਖੜ੍ਹਾ ਹੋ ਕੇ ਟਹਿਲ ਰਿਹਾ ਸੀ। ਸਲਾਖਾਂ ਪਿੱਛੇ ਬੰਦ ਭੁੱਲਰ ਬੈਰਕ ਤੋਂ ਬਾਹਰ ਵੇਖਦੇ ਰਹੇ। ਬੈਰਕ ’ਚ ਉਨ੍ਹਾਂ ਦੇ ਨਾਲ ਮੌਜ਼ੂਦ ਗੁੜੀਆ ਕਤਲ ਕੇਸ ’ਚ ਸਜਾਯਾਫਤਾ ਆਈ. ਪੀ. ਐੱਸ. ਜ਼ਹੂਰ ਜ਼ੈਦੀ ਅਤੇ ਜਵਾਈ ਦੇ ਕਤਲ ਕੇਸ ਵਿਚ ਆਈ. ਪੀ. ਐੱਸ. ਮਾਲਵਿੰਦਰ ਸਿੰਘ ਸਿੱਧੂ ਨੇ ਵਾਰ-ਵਾਰ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਪਰ ਸਾਰੀ ਰਾਤ ਭੁੱਲਰ ਨੂੰ ਜੇਲ੍ਹ ਦੇ ਅੰਦਰ ਬੇਚੈਨੀ ਬਣੀ ਰਹੀ। ਸਾਥੀ ਬੰਦੀਆਂ ਨੇ ਸੋਣ ਲਈ ਜ਼ਮੀਨ ’ਤੇ ਗੱਦਾ ਲਗਾ ਕੇ ਦਿੱਤਾ ਅਤੇ ਸਿਰਹਾਣਾ ਦਿੱਤਾ ਸੀ ਪਰ ਉਹ ਰਾਤ ਭਰ ਕਰਵਟਾਂ ਬਦਲਦੇ ਰਹੇ। ਇਸ ਬੈਰਕ ਵਿਚ 50 ਸਾਲ ਦੀ ਉਮਰ ਦੇ ਆਸਪਾਸ ਦੇ ਕੈਦੀਆਂ ਅਤੇ ਸਿਰਫ਼ ਚੰਗੇ ਆਚਰਣ ਵਾਲੇ ਬੰਦੀਆਂ ਅਤੇ ਕੈਦੀਆਂ ਨੂੰ ਹੀ ਰੱਖਿਆ ਗਿਆ ਹੈ। ਭੁੱਲਰ ਦੇ ਨਾਲ ਰਿਸ਼ਵਤ ਲੈਂਦੇ ਫੜੇ ਗਏ ਬਿਚੌਲੀਏ ਨਾਭਾ ਨਿਵਾਸੀ ਕਿਰਸ਼ਨੂ ਨੂੰ ਇਕ ਵੱਖਰੀ ਬੈਰਕ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: DIG ਭੁੱਲਰ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, 14 ਦਿਨਾਂ ਲਈ ਭੇਜਿਆ ਗਿਆ ਜੁਡੀਸ਼ੀਅਲ ਰਿਮਾਂਡ 'ਤੇ
ਕੁੱਲ੍ਹ 50 ਅਚੱਲ ਅਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ
ਡੀ. ਆਈ. ਜੀ. ਭੁੱਲਰ ਦੀ ਜਾਇਦਾਦ ਸੀ. ਬੀ. ਆਈ. ਦੇ ਸਾਹਮਣੇ 120 ਕਰੋੜ ਤੱਕ ਪਹੁੰਚ ਗਈ ਹੈ। ਡੀ. ਆਈ. ਜੀ. ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਮ ’ਤੇ ਕੁੱਲ੍ਹ 50 ਅਚੱਲ ਅਤੇ ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ। ਕਈ ਬੇਨਾਮੀ ਜਾਇਦਾਦਾਂ ਵੀ ਸੀ. ਬੀ. ਆਈ. ਦੇ ਸਾਹਮਣੇ ਆਈਆਂ ਹਨ। ਸੀ. ਬੀ. ਆਈ. ਨੇ ਭੁੱਲਰ ਦੇ ਘਰ ਅਤੇ ਹੋਰ ਠਿਕਾਣਿਆਂ ਤੋਂ 7.50 ਕਰੋੜ ਰੁਪਏ ਨਕਦ, 2.5 ਕਿਲੋ ਸੋਨਾ ਅਤੇ ਗਹਿਣੇ, 26 ਲਗਜ਼ਰੀ ਘੜੀਆਂ ਅਤੇ ਚਾਰ ਹਥਿਆਰਾਂ ਦੇ ਨਾਲ ਕੁੱਲ੍ਹ 100 ਕਾਰਤੂਸ ਬਰਾਮਦ ਕੀਤੇ ਹਨ। ਡੀ. ਆਈ. ਜੀ. ਦੇ ਸਮਰਾਲਾ ਫਾਰਮ ਹਾਊਸ ਤੋਂ 5.7 ਲੱਖ ਰੁਪਏ, 9 ਪੇਟੀਆਂ (108 ਬੋਤਲਾਂ) ਇੰਪੋਰਟੇਡ ਸ਼ਰਾਬ ਅਤੇ 17 ਕਾਰਤੂਸ ਵੀ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ: Punjab:ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਸੋਹਣਾ-ਸੁਨੱਖਾ ਪੁੱਤ, 2 ਭੈਣਾਂ ਦੇ ਇਕਲੌਤੇ ਭਰਾ ਦੀ ਪੁਰਤਗਾਲ 'ਚ ਮੌਤ
ਕਈ ਨਿੱਜੀ ਬੈਂਕਾਂ ਦੇ ਲਾਕਰਾਂ ਦੀਆਂ ਚਾਬੀਆਂ ਵੀ ਮਿਲੀਆਂ ਸਨ। ਭੁੱਲਰ ਦੇ ਕੋਲ ਪੰਜਾਬ, ਚੰਡੀਗੜ੍ਹ ਅਤੇ ਲੁਧਿਆਣਾ ’ਚ ਕਈ ਫਲੈਟ, ਫਾਰਮ ਹਾਊਸ ਅਤੇ ਜ਼ਮੀਨ ਹੈ। ਭੁੱਲਰ ਦੀਆਂ ਪ੍ਰਮੁੱਖ ਜਾਇਦਾਦਾਂ ’ਚ ਜਲੰਧਰ ਦੇ ਕੋਟ ਕਲਾਂ ਪਿੰਡ ਵਿਚ 6 ਕਨਾਲ ਦਾ ਫਾਰਮ ਹਾਊਸ, ਚੰਡੀਗੜ੍ਹ ਸੈਕਟਰ 39ਬੀ ਅਤੇ ਸੈਕਟਰ 40ਬੀ ’ਚ ਫਲੈਟ, ਲੁਧਿਆਣਾ ਦੇ ਅਯਾਲੀ ਖ਼ੁਰਦ ’ਚ 3 ਕਨਾਲ (18 ਮਰਲਾ) ਜ਼ਮੀਨ, ਕਪੂਰਥਲਾ ਦੇ ਖਜੂਰਾਲਾ ’ਚ 5 ਕਨਾਲ (10 ਮਰਲਾ) ਜ਼ਮੀਨ ਅਤੇ ਮੋਹਾਲੀ, ਪਟਿਆਲਾ ਅਤੇ ਬਰਨਾਲਾ ’ਚ ਨਿੱਜੀ ਬਿਲਡਰਾਂ ਪ੍ਰਾਜੈਕਟਾਂ ’ਚ ਪ੍ਰਾਪਰਟੀ ਸ਼ੇਅਰ ਸ਼ਾਮਲ ਹਨ।
ਆਮਦਨ ਤੋਂ ਵੱਧ ਜਾਇਦਾਦ ਦਾ ਦਰਜ ਹੋਵੇਗਾ ਮਾਮਲਾ
ਸੀ. ਬੀ. ਆਈ. ਜਲਦੀ ਹੀ ਡੀ. ਆਈ. ਜੀ. ਭੁੱਲਰ ’ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰੇਗੀ। ਇਸ ਦੇ ਲਈ ਸੀ. ਬੀ. ਆਈ. ਬਰਾਮਦ ਨਕਦੀ, ਸੋਨੇ ਦੇ ਗਹਿਣੇ ਅਤੇ ਜਾਇਦਾਦ ਦੇ ਦਸਤਾਵੇਜ਼ਾਂ ਦਾ ਮੁਲਾਂਕਣ ਕਰ ਰਹੀ ਹੈ। ਇਸ ਤੋਂ ਇਲਾਵਾ ਸੀ. ਬੀ. ਆਈ. ਡੀ. ਆਈ. ਜੀ. ਦੀ ਤਨਖਾਹ ਦਾ ਰਿਕਾਰਡ ਮੰਗ ਕਰ ਰਹੀ ਹੈ। ਉਨ੍ਹਾਂ ਨੇ ਕਿਨ੍ਹਾ ਆਮਦਨ ਟੈਕਸ ਭਰਿਆ ਹੈ। ਇਸ ਦੇ ਬਾਅਦ ਸੀ. ਬੀ. ਆਈ. ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰੇਗੀ।
ਇਹ ਵੀ ਪੜ੍ਹੋ: ਕਿਸਾਨ ਦੀ ਧੀ ਨੇ ਕਰਵਾਈ ਬੱਲੇ-ਬੱਲੇ, NDA ਦੀ ਮੈਰਿਟ ਸੂਚੀ 'ਚ ਪੰਜਾਬ 'ਚੋਂ ਕੀਤਾ ਟੌਪ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8