HDFC ਬੈਂਕ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 33 ਫੀਸਦੀ ਵਧ ਕੇ 7,417 ਕਰੋੜ ਰੁਪਏ ''ਤੇ ਪਹੁੰਚਿਆ

01/18/2020 6:41:09 PM

ਨਵੀਂ ਦਿੱਲੀ — ਨਿੱਜੀ ਖੇਤਰ ਦੇ ਐਚਡੀਐਫਸੀ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 32.8 ਫ਼ੀਸਦੀ ਵਧ ਕੇ 7,416.5 ਕਰੋੜ ਰੁਪਏ 'ਤੇ ਪਹੁੰਚ ਗਿਆ। ਬੈਂਕ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਉਸਨੂੰ 5,585.9 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਬੈਂਕ ਨੇ ਕਿਹਾ ਕਿ ਇਸੇ ਤਿਮਾਹੀ ਦੌਰਾਨ ਉਸਦੀ ਕੁੱਲ ਆਮਦਨ ਸਾਲ ਭਰ ਪਹਿਲਾਂ ਦੇ 30,811.27 ਕਰੋੜ ਰੁਪਏ ਤੋਂ ਵੱਧ ਕੇ 36,039 ਕਰੋੜ ਰੁਪਏ ਹੋ ਗਈ ਹੈ।

ਬੈਂਕ ਨੇ ਕਿਹਾ, 'ਸਮੀਖਿਆ ਅਧੀਨ ਤਿਮਾਹੀ ਦੌਰਾਨ ਵਿਆਜ ਤੋਂ ਹੋਈ ਕੁਲ ਆਮਦਨੀ 12,576.8 ਕਰੋੜ ਰੁਪਏ ਤੋਂ ਵਧ ਕੇ 14,172.9 ਕਰੋੜ ਰੁਪਏ ਹੋ ਗਈ। ਇਸ ਦਾ ਕਾਰਨ ਕਰਜ਼ੇ ਦੀ ਵੰਡ 'ਚ 19.9 ਫੀਸਦੀ ਅਤੇ ਜਮ੍ਹਾਂ 'ਚ 25.2 ਫੀਸਦੀ ਦਾ ਵਾਧਾ ਹੋਣਾ ਹੈ। ' ਇਸ ਮਿਆਦ ਦੌਰਾਨ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਐਨਪੀਏ) 1.38 ਤੋਂ ਵਧ ਕੇ 1.42 ਫੀਸਦੀ 'ਤੇ ਪਹੁੰਚ ਗਈ ਹੈ। ਨੈੱਟ ਐਨ.ਪੀ.ਏ. ਵੀ 0.42 ਫੀਸਦੀ ਤੋਂ ਵਧ ਕੇ 0.48 ਫੀਸਦੀ ਤੱਕ ਪਹੁੰਚ ਗਿਆ। ਇਸ ਦੇ ਕਾਰਨ ਤਤਕਾਲ ਪ੍ਰਬੰਧ ਸਮੇਤ ਐਨਪੀਏ ਲਈ ਬੈਂਕ ਦੀ ਵਿਵਸਥਾ ਵੀ 2,211.53 ਕਰੋੜ ਰੁਪਏ ਤੋਂ ਵਧ ਕੇ 3,043.56 ਕਰੋੜ ਰੁਪਏ 'ਤੇ ਪਹੁੰਚ ਗਈ।  ਬੈਂਕ ਨੇ ਕਿਹਾ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਦੂਜੇ ਸਰੋਤਾਂ ਤੋਂ ਆਮਦਨ 4,921.01 ਕਰੋੜ ਰੁਪਏ ਤੋਂ ਵੱਧ ਕੇ 6,669.3 ਕਰੋੜ ਰੁਪਏ ਹੋ ਗਈ। ਬੈਂਕ ਦੀ ਬੈਲੇਂਸ ਸ਼ੀਟ ਦਾ ਆਕਾਰ ਵੀ 11,68,556 ਕਰੋੜ ਰੁਪਏ ਤੋਂ ਵਧ ਕੇ 13,95,336 ਕਰੋੜ ਰੁਪਏ 'ਤੇ ਪਹੁੰਚ ਗਿਆ। ਬੈਂਕ ਦੀ ਕੁਲ ਜਮ੍ਹਾਂ ਰਕਮ 25.2 ਪ੍ਰਤੀਸ਼ਤ ਵਧ ਕੇ 10,67,433 ਕਰੋੜ ਰੁਪਏ ਅਤੇ ਕੁੱਲ ਕਰਜ਼ਾ 19.9 ਪ੍ਰਤੀਸ਼ਤ ਵਧ ਕੇ 9,36,300 ਕਰੋੜ ਰੁਪਏ 'ਤੇ ਪਹੁੰਚ ਗਿਆ।


Related News