HDFC ਬੈਂਕ ਦੇ M-cap ਨੇ ਛੋਹਿਆ 100 ਬਿਲੀਅਨ ਡਾਲਰ ਦਾ ਅੰਕੜਾ, ਬਣੀ ਦੇਸ਼ ਦੀ ਤੀਜੀ ਵੈਲਿਊਏਬਲ ਕੰਪਨੀ

12/19/2019 4:56:30 PM

ਨਵੀਂ ਦਿੱਲੀ — HDFC  ਬੈਂਕ ਲਿਮਟਿਡ ਦਾ ਮਾਰਕਿਟ ਕੈਪ ਵੀਰਵਾਰ ਨੂੰ 100 ਬਿਲੀਅਨ ਡਾਲਰ ਅੰਕੜੇ ਨੂੰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ HDFC ਬੈਂਕ ਇਹ ਮੁਕਾਮ ਹਾਸਲ ਕਰਨ ਵਾਲੀ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। । ਇਹ ਕੰਪਨੀ ਹੁਣ 100 ਬਿਲੀਅਨ ਡਾਲਰ ਐਮ.ਕੈਪ ਵਾਲੀ ਕੰਪਨੀਆਂ ਦੀ ਸੂਚੀ ਵਿਚ ਆ ਗਈ ਹੈ। ਮੌਜੂਦਾ ਸਮੇਂ 'ਚ ਇਸ ਸੂਚੀ ਵਿਚ 140.74 ਬਿਲੀਅਨ ਡਾਲਰ ਐਮ.ਕੈਪ ਦੇ ਨਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ(RIL) ਟਾਪ 'ਤੇ ਅਤੇ ਦੂਜੇ ਸਥਾਨ 'ਤੇ 114.60 ਬਿਲੀਅਨ ਡਾਲਰ ਦੇ ਐਮ-ਕੈਪ ਨਾਲ ਟਾਟਾ ਕੰਸਲਟੈਂਸੀ ਸਰਵਿਸਿਜ਼(TCS) ਹੈ।

ਇਸ ਮੁਕਾਮ ਨੂੰ ਹਾਸਲ ਕਰਨ ਦੇ ਬਾਅਦ HDFC ਬੈਂਕ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ਵਿਚ 110ਵੇਂ ਸਥਾਨ 'ਤੇ ਆ ਗਿਆ ਹੈ। ਬਲੂਮਬਰਗ ਦੇ ਅੰਕੜਿਆਂ ਅਨੁਸਾਰ ਅਜੇ ਇਸ ਸੂਚੀ ਵਿਚ 109 ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਦਾ ਮਾਰਕਿਟ ਕੈਪ 100 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ। ਦੁਨੀਆ ਭਰ ਵਿਚ 100 ਬਿਲੀਅਨ ਡਾਲਰ ਤੋਂ ਜ਼ਿਆਦਾ ਮਾਰਕਿਟ ਕੈਪ ਵਾਲੇ ਸਭ ਤੋਂ ਕੀਮਤੀ ਬੈਂਕਾਂ ਅਤੇ ਵਿੱਤੀ ਕੰਪਨੀਆਂ ਦੀ ਗੱਲ ਕਰੀਏ ਤਾਂ HDFC ਬੈਂਕ ਦਾ ਸਥਾਨ 26ਵਾਂ ਹੈ।

ਨਿਵੇਸ਼ਕ ਕੰਪਨੀ ਕੋਲੋਂ ਮੁਨਾਫੇ ਵਾਲੇ ਪ੍ਰਦਰਸ਼ਨ ਕਰਨ ਨੂੰ ਬਣਾਏ ਰੱਖਣ ਦੀ ਉਮੀਦ ਦੇ ਕਾਰਨ ਲਗਾਤਾਰ ਇਸ ਦੇ ਸ਼ੇਅਰ ਖਰੀਦ ਰਹੇ ਹਨ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਕੰਪਨੀ 20 ਫੀਸਦੀ ਗ੍ਰੋਥ, ਐਸੇਟ ਕੁਆਲਿਟੀ ਅਤੇ ਬਿਹਤਰ ਐਂਡਵਾਸ ਗ੍ਰੋਥ ਨੂੰ ਸਟੇਬਲ ਬਣਾਏ ਰੱਖੇਗੀ।
ਬੰਬਈ ਸਟਾਕ ਐਕਸਚੇਂਜ 'ਤੇ ਅੱਜ ਵੀਰਵਾਰ ਸਵੇਰੇ 11:44 ਮਿੰਟ 'ਤੇ HDFC ਬੈਂਕ ਲਿਮਟਿਡ ਦਾ ਸ਼ੇਅਰ 0.72 ਫੀਸਦੀ ਜਾਂ 9.30 ਰੁਪਏ ਦੇ ਵਾਧੇ ਨਾਲ 1301.65 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਕੰਪਨੀ ਦਾ ਫੁੱਲ ਐਮ.ਕੈਪ 7,12,757.24 ਕਰੋੜ ਰੁਪਏ ਬਣਿਆ ਹੋਇਆ ਸੀ।

ਬਲੂਮਬਰਗ ਅਨੁਸਾਰ HDFC ਬੈਂਕ ਉੱਚ ਮਾਲੀਏ ਅਤੇ ਲਾਭ ਲਈ ਭਾਰਤ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਆਪਣੀਆਂ ਸ਼ਾਖਾਵਾਂ ਵਧਾਉਣ ਵੱਲ ਧਿਆਨ ਦੇ ਰਿਹਾ ਹੈ। ਸਤੰਬਰ 2019 ਦੇ ਅੰਕੜਿਆਂ ਅਨੁਸਾਰ ਬੈਂਕ ਦੀਆਂ ਤਕਰੀਬਨ 52 ਫੀਸਦੀ ਸ਼ਾਖਾਵਾਂ ਵੱਡੇ ਮਹਾਨਗਰਾਂ ਅਤੇ ਸ਼ਹਿਰੀ ਖੇਤਰਾਂ ਤੋਂ ਇਲਾਵਾ ਹੋਰ ਸਥਾਨਾਂ 'ਤੇ ਵੀ ਮੌਜੂਦ ਹਨ।


Related News