HCFC, ਇੰਡੀਆ ਓਵਰਸੀਜ਼ ਬੈਂਕ ਨੇ ਕਰਜ਼ ਦੇ ਲਈ ਵਧਾਈਆਂ ਵਿਆਜ ਦਰਾਂ

Tuesday, Jan 10, 2023 - 10:37 AM (IST)

HCFC, ਇੰਡੀਆ ਓਵਰਸੀਜ਼ ਬੈਂਕ ਨੇ ਕਰਜ਼ ਦੇ ਲਈ ਵਧਾਈਆਂ ਵਿਆਜ ਦਰਾਂ

ਨਵੀਂ ਦਿੱਲੀ- ਐੱਚ.ਡੀ.ਐੱਫ.ਸੀ. ਬੈਂਕ ਅਤੇ ਇੰਡੀਆ ਓਵਰਸੀਜ਼ ਬੈਂਕ (ਆਈ.ਓ.ਬੀ.) ਨੇ ਕਰਜ਼ੇ ਦੀ ਸੀਮਾਂਤ ਲਾਗਤ (ਐੱਮ.ਸੀ.ਐੱਲ.ਆਰ.) ਦੇ ਤਹਿਤ ਆਪਣੀਆਂ ਵਿਆਜ ਦਰਾਂ ਵਿੱਚ ਸੋਮਵਾਰ ਨੂੰ 0.25 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਐੱਚ.ਡੀ.ਐੱਫ.ਸੀ. ਦੀਆਂ ਨਵੀਆਂ ਦਰਾਂ 7 ਜਨਵਰੀ ਤੋਂ ਅਤੇ ਆਈ.ਓ.ਬੀ. ਦੀਆਂ 10 ਜਨਵਰੀ ਤੋਂ ਲਾਗੂ ਹੋਣਗੀਆਂ।
ਐੱਚ.ਡੀ.ਐੱਫ.ਸੀ. ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, ਇੱਕ ਦਿਨ ਦੀ ਐੱਮ.ਸੀ.ਐੱਲ.ਆਰ ਦਰ ਨੂੰ 8.30 ਫੀਸਦੀ ਤੋਂ ਵਧਾ ਕੇ 8.50 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਇੱਕ ਮਹੀਨੇ ਦੀ ਐੱਮ.ਸੀ.ਐੱਲ.ਆਰ. ਨੂੰ ਪਹਿਲਾਂ 8.30 ਫੀਸਦੀ ਤੋਂ ਵਧਾ ਕੇ 8.55 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਸਾਲ ਦਾ ਐੱਮ.ਸੀ.ਐੱਲ.ਆਰ. 0.25 ਫੀਸਦੀ ਵਧਾ ਕੇ 8.85 ਫੀਸਦੀ ਕਰ ਦਿੱਤਾ ਗਿਆ ਹੈ ਜੋ ਪਹਿਲਾਂ 8.60 ਫੀਸਦੀ ਸੀ।
ਦੋ ਸਾਲਾਂ ਦਾ ਐੱਮ.ਸੀ.ਐੱਲ.ਆਰ. 8.70 ਫੀਸਦੀ ਤੋਂ ਵਧ ਕੇ 8.95 ਫੀਸਦੀ, ਤਿੰਨ ਸਾਲਾਂ ਦਾ ਐੱਮ.ਸੀ.ਐੱਲ.ਆਰ. ਹੁਣ 8.80 ਫੀਸਦੀ ਤੋਂ ਵਧ ਕੇ 9.05 ਫੀਸਦੀ ਹੋ ਜਾਵੇਗਾ।
ਆਈ.ਓ.ਬੀ ਨੇ ਵੱਖ-ਵੱਖ ਮਿਆਦਾਂ ਲਈ ਐੱਮ.ਸੀ.ਐੱਲ.ਆਰ. ਦਰਾਂ ਵਧਾਈਆਂ ਹਨ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਕਿ ਇਸ ਦੀਆਂ ਦਰਾਂ ਪਹਿਲਾਂ 7.70 ਫੀਸਦੀ ਤੋਂ ਵਧਾ ਕੇ 8.45 ਫੀਸਦੀ ਹੋ ਗਈਆਂ ਹਨ।


author

Aarti dhillon

Content Editor

Related News