ਹੈਪੀਐਸਟ ਅਤੇ ਰੂਟ ਨੇ ਅਗਲੇ 3 ਆਈ. ਪੀ. ਓ. ਲਈ ਤਿਆਰ ਕੀਤੀ ਮਜ਼ਬੂਤ ਜ਼ਮੀਨ

Tuesday, Sep 22, 2020 - 04:24 PM (IST)

ਹੈਪੀਐਸਟ ਅਤੇ ਰੂਟ ਨੇ ਅਗਲੇ 3 ਆਈ. ਪੀ. ਓ. ਲਈ ਤਿਆਰ ਕੀਤੀ ਮਜ਼ਬੂਤ ਜ਼ਮੀਨ

ਮੁੰਬਈ (ਟਾ.) – ਬੀਤੇ ਹਫਤੇ ਹੈਪੀਐਸਟ ਮਾਇੰਡਸ ਨੇ ਇਸ ਹਫਤੇ ਰੂਟ ਮੋਬਾਈਲ ਦੇ ਆਈ. ਪੀ. ਓ. ਨੂੰ ਮਿਲੀ ਜਬਰਦਸਤ ਲਿਸਟਿੰਗ ਨੇ ਆਗਾਮੀ 3 ਆਈ. ਪੀ. ਓ. ਲਈ ਮਜ਼ਬੂਤ ਜ਼ਮੀਨ ਤਿਆਰ ਕਰ ਲਿਆ ਹੈ। ਇਸ ਹਫਤੇ ਸ਼ੇਅਰ ਬਾਜ਼ਾਰ ’ਤੇ ਤਿੰਨ ਇਸ਼ੂ-ਕੈਮਕਾਨ ਸਪੈਸ਼ਲਿਟੀ ਕੈਮੀਕਲ, ਕੈਮਸ ਅਤੇ ਏਂਜਲ ਬ੍ਰੋਕਿੰਗ ਆ ਰਹੇ ਹਨ। ਇਨ੍ਹਾਂ ’ਚੋਂ ਕੈਮਕਾਨ ਸਪੈਸ਼ਲਿਟੀ ਕੈਮੀਕਲ ਅਤੇ ਕੈਮਸ ਦਾ ਆਈ. ਪੀ. ਓ. ਅੱਜ ਆ ਗਿਆ।

ਮੰਨਿਆ ਜਾ ਰਿਹਾ ਹੈ ਕਿ ਬੀਤੇ ਆਈ. ਪੀ. ਓ. ਦੀ ਬੇਅੰਤ ਸਫਲਤਾ ਦੇ ਮੱਦੇਨਜ਼ਰ ਕੈਮਸ, ਕੈਮਕਾਨ ਸਪੈਸ਼ਲਿਟੀ ਕੈਮੀਕਲ ਅਤੇ ਏਂਜਲ ਬ੍ਰੋਕਿੰਗ ਦੇ ਆਈ. ਪੀ. ਓ. ਲਈ ਨਿਵੇਸ਼ਕ ਹਮਲਾਵਰ ਬੋਲੀਆਂ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੈਪੀਐਸਟ ਮਾਇੰਡਸ ਨੂੰ 111 ਫੀਸਦੀ ਅਤੇ ਸੋਮਵਾਰ ਨੂੰ ਲਿਸਟ ਹੋਈ ਕੰਪਨੀ ਰੂਟ ਮੋਬਾਈਲ ਨੂੰ 105 ਫੀਸਦੀ ਦੇ ਪ੍ਰੀਮੀਅਰ ’ਤੇ ਲਿਸਟਿੰਗ ਮਿਲੀ, ਜਿਸ ਨਾਲ ਨਿਵੇਸ਼ਕ ਮਾਲਾਮਾਲ ਹੋ ਗਏ। ਪਹਿਲਾਂ ਤੋਂ ਗ੍ਰੇ ਮਾਰਕੀਟ ’ਚ ਦੋਹਾਂ ਕੰਪਨੀਆਂ ਨੂੰ ਜਬਰਦਸਤ ਲਿਸਟਿੰਗ ਮਿਲਣ ਦੇ ਸੰਕੇਤ ਮਿਲ ਰਹੇ ਸਨ। ਕਵੈਸਟ ਇਨਵੈਸਟਮੈਂਟ ਐਡਵਾਈਜ਼ਰ ਦੇ ਸੀ. ਆਈ. ਓ. ਅਨੀਰੁੱਧ ਸਰਕਾਰ ਨੇ ਕਿਹਾ ਕਿ ਮੌਜੂਦਾ ਗ੍ਰੇ ਮਾਰਕੀਟ ਪ੍ਰੀਮੀਅਰ ਦਰਸਾਉਂਦਾ ਹੈ ਕਿ ਆਈ. ਪੀ. ਓ ਬਾਜ਼ਾਰ ਲਈ ਇਹ ਸੁਨਹਿਰਾ ਦੌਰ ਹੈ, ਜਿਸ ਦੀ ਸ਼ੁਰੂਆਤ ਹੈਪੀਐਸਟ ਮਾਇੰਡਸ ਨਾਲ ਹੋਈ ਸੀ।

ਕੇਮਕਾਨ ਅਤੇ ਕੈਮਸ ਦੇ ਆਈ. ਪੀ. ਓ. ਅੱਜ ਖੁੱਲ੍ਹ ਗਏ ਹਨ। ਇਸ ’ਚ ਬੁੱਧਵਾਰ (23 ਸਤੰਬਰ) ਤੱਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ, ਜਦੋਂ ਕਿ ਏਂਜੇਲ ਬ੍ਰੋਕਿੰਗ ਦਾ ਆਈ. ਪੀ. ਓ. 22 ਸਤੰਬਰ ਨੂੰ ਖੁੱਲ੍ਹੇਗਾ, ਜਿਸ ਨੂੰ 24 ਸਤੰਬਰ ਤੱਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਐੱਚ. ਡੀ. ਐੱਫ. ਸੀ. ਸਿਕਿਓਰਿਟੀਜ਼ ਦੇ ਰਿਸਰਚ ਮੁਖੀ ਦੀਪਕ ਜਸਾਣੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਆਈ. ਪੀ. ਓ. ਨੂੰ ਲੈ ਕੇ ਖੁਮਾਰ ਘੱਟ ਹੋ ਸਕਦਾ ਹੈ ਕਿਉਂਕਿ ਹੈਪੀਐਸਟ ਮਾਇੰਡਸ ਦੇ ਪ੍ਰਮੋਟਰ ਕਾਫੀ ਮਜ਼ਬੂਤ ਸਨ। ਆਈ. ਪੀ. ਓ. ਓਵਰਸਬਸਕ੍ਰਾਈਬ ਹੋ ਸਕਦੇ ਹਨ, ਪਰ ਕਿਸ ਹੱਦ ਤੱਕ ਇਹ ਪੱਧਰ ਜਾ ਸਕਦਾ ਹੈ, ਇਹ ਵੱਖ-ਵੱਖ ਕਾਰਣਾਂ ’ਤੇ ਨਿਰਭਰ ਕਰੇਗਾ।

ਇਹ ਵੀ ਦੇਖੋ : ਦੇਸ਼ ਭਰ ’ਚ ਪ੍ਰਾਪਰਟੀ ਮਾਰਕੀਟ ’ਚ ਸੁਸਤੀ ਪਰ ਰਾਮ ਦੀ ਨਗਰੀ ’ਚ ਇਕ ਮਹੀਨੇ ’ਚ ਦੁੱਗਣੀਆਂ ਹੋਈਆਂ 

ਏਂਜੇਲ ਬ੍ਰੋਕਿੰਗ

ਏਂਜੇਲ ਬ੍ਰੋਕਿੰਗ ਦਾ 600 ਕਰੋੜ ਰੁਪਏ ਦਾ ਇਸ਼ੂ 305-306 ਰੁਪਏ ਦੇ ਪ੍ਰਾਈਸ ਬੈਂਡ ਦਰਮਿਆਨ ਆਵੇਗਾ। ਇਸ਼ੂ ਮੰਗਲਵਾਰ ਨੂੰ ਖੁੱਲ੍ਹੇਗਾ। ਇਸ ਸਮੇਂ ਰਿਟੇਲ ਗਾਹਕਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਣ ਬ੍ਰੋਕਿੰਗ ਕੰਪਨੀਆਂ ਦੇ ਸ਼ੇਅਰਾਂ ਦਾ ਕ੍ਰੇਜ ਬਣਿਆ ਹੋਇਆ ਹੈ। ਏਂਜੇਲ ਦੇਸ਼ ਦੀ ਚੌਥੀ ਸਭ ਤੋਂ ਵੱਡੀ ਬ੍ਰੋਕਰੇਜ਼ ਕੰਪਨੀ ਹੈ।

ਸਰਕਾਰ ਨੇ ਕਿਹਾ ਕਿ ਵੈਲਯੂਏਸ਼ਨ ਦੇ ਆਧਾਰ ’ਤੇ ਏਂਜੇਲ ਬ੍ਰੋਕਿੰਗ ਆਪਣੇ ਮੁਕਾਬਲੇਬਾਜ਼ਾਂ ਦੀ ਤੁਲਨਾ ’ਚ ਕਾਫੀ ਆਕਰਸ਼ਕ ਨਜ਼ਰ ਆ ਰਹੀ ਹੈ। ਗ੍ਰੇ ਮਾਰਕੀਟ ’ਚ ਇਸ ਦਾ ਪ੍ਰੀਮੀਅਰ 40-50 ਰੁਪਏ ਦਾ ਹੈ, ਜੋ ਆਉਣ ਵਾਲੇ ਸਮੇਂ ’ਚ ਵਧ ਵੀ ਸਕਦਾ ਹੈ।

ਇਹ ਵੀ ਦੇਖੋ : ਖੇਤੀਬਾੜੀ ਬਿੱਲ ਦੇ ਵਿਰੋਧ ਦਰਮਿਆਨ ਹਾੜ੍ਹੀ ਦੀਆਂ ਫ਼ਸਲਾਂ ਲਈ ਨਵਾਂ MSP ਜਾਰੀ

ਕੈਮਸ

ਕੈਮਸ ਮਿਊਚਲ ਫੰਡਾਂ ਦਾ ਸਭ ਤੋਂ ਵੱਡਾ ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟ ਹੈ। ਇਸ ਇਸ਼ੂ ਦਾ ਆਕਾਰ 2,242 ਕਰੋੜ ਰੁਪਏ ਦਾ ਹੈ, ਜਿਸ ਲਈ 1,229-1230 ਸ਼ੇਅਰਾਂ ਦਾ ਪ੍ਰਾਈਜ਼ ਬੈਂਡ ਰੱਖਿਆ ਗਿਆ ਹੈ। ਇਸ ਇਸ਼ੂ ਨੂੰ ਬਾਜ਼ਾਰ ਦੀ ਤੇਜ਼ੀ, ਰਿਟੇਲ ਨਿਵੇਸ਼ਕਾਂ ਦੀ ਵਧਦੀ ਹਿੱਸੇਦਾਰੀ ਅਤੇ ਲੋੜੀਂਦੀ ਲਿਕਵਿਡਿਟੀ ਦਾ ਸਪੋਰਟ ਹਾਸਲ ਹੈ। ਸਰਕਾਰ ਨੇ ਕਿਹਾ ਕਿ ਕੈਮਸ ਦੀ ਐਂਕਰ ਬੁਕ ਕਾਫੀ ਮਜ਼ਬੂਤ ਹੈ। ਇਸ ਇਸ਼ੂ ਨੂੰ ਵੀ ਚੰਗੀ ਲਿਸਟਿੰਗ ਮਿਲ ਸਕਦੀ ਹੈ। ਕੰਪਨੀ ਦਾ ਬਿਜਨੈੱਸ ਮਾਡਲ ਖਾਸ ਹੈ ਅਤੇ ਐਂਟਰੀ ਬੈਨ ਨਜ਼ਰ ਆਉਂਦੀ ਹੈ। ਇਸ ਕਾਰਣ ਇਹ ਪ੍ਰੀਮੀਅਰ ਵੈਲਯੂਏਸ਼ਨ ’ਤੇ ਕੰਮ ਕਰ ਸਕਦਾ ਹੈ।

ਕੈਮਕਾਨ ਸਪੈਸ਼ਲਿਟੀ ਕੈਮੀਕਲ

ਕੰਪਨੀ ਦੀ ਪ੍ਰਾਇਮਰੀ ਬਾਜ਼ਾਰ ਤੋਂ 318 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਗ੍ਰੇ ਮਾਰਕੀਟ ’ਚ ਕੰਪਨੀ ਦੇ ਸ਼ੇਅਰ 230-235 ਰੁਪਏ ਪ੍ਰਤੀ ਸ਼ੇਅਰ ਦੇ ਪ੍ਰੀਮੀਅਮ ’ਤੇ ਕਾਰੋਬਾਰ ਕਰ ਰਹੇ ਹਨ ਜੋ ਕਰੀਬ 80 ਫੀਸਦੀ ਵੱਧ ਹੈ।

ਐੱਸ. ਪੀ. ਤੁਲਸੀਯਾਨ ਡਾਟ ਕਾਮ ਦੀ ਸੀਨੀਅਰ ਖੋਜ ਵਿਸ਼ਲੇਸ਼ਕ ਗੀਤਾਂਜਲੀ ਕੇਡੀਆ ਨੇ ਕਿਹਾ ਕਿ ਕੇਮਕਾਨ ’ਤੇ ਨਜ਼ਰੀਆ ਸਾਕਾਰਾਤਮਕ ਹੈ। ਕੋਰੋਨਾ ਦੌਰਾਨ ਸੈਪਸ਼ਲਿਟੀ ਕੈਮੀਕਲ ਸ਼ੇਅਰਾਂ ਨੇ 20 ਤੋਂ 60 ਫੀਸਦੀ ਤੱਕ ਦੀ ਛਲਾਂਗ ਲਗਾਈ ਹੈ। ਕੰਪਨੀ ਨੂੰ ਫਾਰਮਾ ਸੈਕਟਰ ਦੀ ਚੰਗੀ ਸਪੋਰਟ ਹਾਸਲ ਹੈ।

ਇਹ ਵੀ ਦੇਖੋ : SBI ਖਾਤਾਧਾਰਕਾਂ ਲਈ ਅਹਿਮ ਖ਼ਬਰ: ਨਵੀਂ ਯੋਜਨਾ ਰਾਹੀਂ ਘਰ ਬੈਠੇ ਆਪਣੀ EMI ਇੰਝ ਕਰੋ ਸਸਤੀ


author

Harinder Kaur

Content Editor

Related News