ਅਮਰੀਕਾ ਨਾਲ ਸਮਝੌਤੇ ਤੋਂ ਅੱਧੀ ਐੱਲ. ਐੱਨ. ਜੀ. ਹੀ ਭਾਰਤ ਲਿਆਵੇਗੀ ਗੇਲ
Friday, Apr 13, 2018 - 04:57 AM (IST)

ਨਵੀਂ ਦਿੱਲੀ-ਸਰਕਾਰੀ ਕੰਪਨੀ ਗੇਲ ਇੰਡੀਆ ਨੇ ਕਿਹਾ ਕਿ ਅਮਰੀਕਾ ਤੋਂ ਸਮਝੌਤੇ ਵਾਲੀ ਐੱਲ. ਐੱਨ. ਜੀ. ਦਾ ਸਿਰਫ ਅੱਧਾ ਹਿੱਸਾ ਹੀ ਉਹ ਭਾਰਤ ਲਿਆਵੇਗੀ। ਕੰਪਨੀ ਨੇ ਬਾਕੀ ਐੱਲ. ਐੱਨ. ਜੀ. ਨੂੰ ਜਾਂ ਤਾਂ ਵੇਚ ਦਿੱਤਾ ਹੈ ਜਾਂ ਫਿਰ ਉਸ ਦੀ ਅਦਲਾ-ਬਦਲੀ ਕਰ ਲਈ ਹੈ। ਗੇਲ ਨੇ ਅਮਰੀਕਾ ਦੀ ਚੇਨੀਅਰ ਐਨਰਜੀ ਤੋਂ 20 ਸਾਲ ਲਈ 35 ਲੱਖ ਟਨ ਸਾਲਾਨਾ ਤਰਲੀਕ੍ਰਿਤ ਕੁਦਰਤੀ ਗੈਸ (ਐੱਲ. ਐੱਨ. ਜੀ.) ਖਰੀਦਣ ਦਾ ਸੌਦਾ ਕੀਤਾ ਹੈ ਅਤੇ ਦੂਜਾ ਸਮਝੌਤਾ 23 ਲੱਖ ਟਨ ਲਈ ਡੋਮਿਨੀਅਨ ਐਨਰਜੀ ਦੇ ਕੋਵ ਪੁਆਇੰਟ ਪਲਾਂਟ ਦੇ ਨਾਲ ਕੀਤਾ ਗਿਆ ਹੈ।
ਗੇਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਬੀ. ਸੀ. ਤਿਵਾੜੀ ਨੇ ਕਿਹਾ ਕਿ ਸਮਝੌਤੇ ਵਾਲੀ ਮਾਤਰਾ 'ਚੋਂ 5 ਲੱਖ ਟਨ ਐੱਲ. ਐੱਨ. ਜੀ. ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਬਾਕੀ ਮਾਤਰਾ ਨੂੰ 80 ਕਾਰਗੋ 'ਚ ਤਬਦੀਲ ਕੀਤਾ ਗਿਆ ਹੈ, ਜਿਸ 'ਚੋਂ 50 ਫ਼ੀਸਦੀ ਹਿੱਸਾ ਦੇਸ਼ 'ਚ ਆਵੇਗਾ।