ਐੱਚ. ਏ. ਐੱਲ. ਨੇ ਕੀਤਾ ਆਪਣੇ ਪ੍ਰੋਡਕਟ ਪੋਰਟਫੋਲੀਓ ਦਾ ਵਿਸਤਾਰ
Tuesday, Mar 20, 2018 - 03:46 AM (IST)
ਨਵੀਂ ਦਿੱਲੀ(ਬੀ. ਐੱਨ. 493/3)-ਹਿੰਦੁਸਤਾਨ ਏਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਆਪਣੇ ਖਪਤਕਾਰਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਤਪਾਦਾਂ ਦੀ ਵਿਸਤਰਿਤ ਰੇਂਜ ਵਿਕਸਿਤ ਕੀਤੀ ਹੈ। ਇਸ ਦੇ ਪੋਰਟਫੋਲੀਓ 'ਚ ਫਾਈਟਰ ਏਅਰਕ੍ਰਾਫਟ, ਟ੍ਰੇਨਰ ਏਅਰਕ੍ਰਾਫਟ, ਟਰਾਂਸਪੋਰਟ ਏਅਰਕ੍ਰਾਫਟ, ਮਿਲਟਰੀ ਹੈਲੀਕਾਪਟਰ, ਸਿਵਲ ਹੈਲੀਕਾਪਟਰ ਤੇ ਇਸ ਦੇ ਇੰਜਣ, ਐਵੀਆਨਿਕਸ ਤੇ ਅਸੈਸਰੀਜ਼ ਸ਼ਾਮਲ ਹੈ, ਜਿਨ੍ਹਾਂ ਨੂੰ ਲਾਇਸੈਂਸ ਦੇ ਨਾਲ ਦੇਸ਼ 'ਚ ਡਿਜ਼ਾਈਨ ਅਤੇ ਨਿਰਮਾਣ ਕੀਤਾ ਜਾਂਦਾ ਹੈ। ਐੱਚ. ਏ. ਐੱਲ. ਦੇ ਉਤਪਾਦ ਇਸ ਦੇ ਮੌਜੂਦਾ ਖਪਤਕਾਰਾਂ ਨੂੰ ਆਪਣਾ ਕਾਰੋਬਾਰ ਵਧਾਉਣ 'ਚ ਮਦਦ ਕਰਨਗੇ, ਨਾਲ ਹੀ ਨਵੇਂ ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨਗੇ। ਇਸ ਤੋਂ ਇਲਾਵਾ ਐੱਚ. ਏ. ਐੱਲ. ਖਪਤਕਾਰਾਂ ਨੂੰ ਵਿਆਪਕ ਪ੍ਰੋਡਕਟ ਸਰਵਿਸਿੰਗ, ਓਵਰਆਲ ਤੇ ਅਪਗ੍ਰੇਡ ਸੇਵਾਵਾਂ ਵੀ ਮੁਹੱਈਆ ਕਰਵਾਉਂਦੀ ਹੈ, ਜਿਸ 'ਚ ਸੇਵਾਵਾਂ ਦਾ ਵਿਸਤਾਰ, ਅਸਫਲਤਾਵਾਂ ਦਾ ਵਿਸ਼ਲੇਸ਼ਣ, ਦੋਸ਼ਾਂ ਦੀ ਜਾਂਚ ਅਤੇ ਉਤਪਾਦਾਂ ਦਾ ਸੁਧਾਰ ਸ਼ਾਮਲ ਹੈ। ਐੱਚ. ਏ. ਐੱਲ. ਨੇ ਖਪਤਕਾਰਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 8 ਕਿਲੋਗ੍ਰਾਮ ਵਰਗ 'ਚ ਇਕ ਮਿੰਨੀ ਯੂ. ਏ. ਵੀ. ਬਣਾਇਆ ਹੈ, ਜਿਸ ਦੀ ਡਿਜ਼ਾਈਨਿੰਗ ਤੇ ਨਿਰਮਾਣ ਦਾ ਕੰਮ ਦੇਸ਼ 'ਚ ਹੀ ਕੀਤਾ ਗਿਆ ਹੈ। ਜੋ ਰਸਟਮ-ਸੈਕਿੰਡ ਮੀਡੀਅਮ ਐਲਟੀਚਿਊਡ, ਲਾਂਗ ਐਂਡਯੂਰੇਂਸ ਯੂ. ਏ. ਵੀ. ਦੇ ਨਾਲ ਵੱਡੇ ਯੂ. ਏ. ਵੀ. ਬਾਜ਼ਾਰ 'ਚ ਪ੍ਰਵੇਸ਼ ਕਰੇਗੀ ਤੇ ਇਸ ਦਾ ਵਿਕਾਸ ਏਰੋਨਾਟਿਕਲ ਵਿਕਾਸ ਸੰਗਠਨ ਦੇ ਨਾਲ ਸਾਂਝੇ ਰੂਪ ਨਾਲ ਕੀਤਾ ਜਾ ਰਿਹਾ ਹੈ।
ਆਪਣੇ ਪ੍ਰੋਡਕਟ ਤੇ ਸਰਵਿਸ ਪੋਰਟਫੋਲੀਓ ਦੇ ਵਿਸਤਾਰ ਲਈ ਐੱਚ. ਏ. ਐੱਲ. ਨੇ ਨਵੇਂ ਉਤਪਾਦਾਂ ਜਿਵੇਂ ਡੋਰਨੀਅਰ ਡੀ ਓ-228 ਏਅਰਕ੍ਰਾਫਟ ਦੇ ਸਿਵਲ ਵੇਰੀਐਂਟ ਨਾਲ ਲੈਸ ਸਿਵਲ ਟਰਾਂਸਪੋਰਟ ਏਅਰਕ੍ਰਾਫਟ ਸੈਗਮੈਂਟ ਤੋਂ ਇਲਾਵਾ ਐੱਚ. ਏ. ਐੱਲ. ਉਤਪਾਦਾਂ ਦੀ ਰੇਂਜ ਨੂੰ ਵਿਸਤਰਿਤ ਕਰਨ ਲਈ ਇੰਡਸਟ੍ਰੀਅਲ ਮਰੀਨ ਗੈਸ ਟਰਬਾਈਨ ਦਾ ਨਿਰਮਾਣ ਵੀ ਸ਼ੁਰੂ ਕੀਤਾ ਗਿਆ ਹੈ।
