ਗਲਫ ਆਇਲ ਦਾ ਸ਼ੁੱਧ ਲਾਭ 4.59 ਫ਼ੀਸਦੀ ਡਿੱਗਿਆ
Saturday, Nov 07, 2020 - 05:26 PM (IST)
ਮੁੰਬਈ (ਭਾਸ਼ਾ) : ਹਿੰਦੁਜਾ ਸਮੂਹ ਦੀ ਕੰਪਨੀ ਗਲਫ ਆਇਲ ਦਾ ਸ਼ੁੱਧ ਲਾਭ ਜੁਲਾਈ-ਸਤੰਬਰ ਤਿਮਾਹੀ 'ਚ 4.59 ਫ਼ੀਸਦੀ ਡਿੱਗ ਗਿਆ। ਇਸ ਦੌਰਾਨ ਇਹ 59.13 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਤਿਮਾਹੀ 'ਚ ਕੰਪਨੀ ਨੂੰ 61.98 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਦੇ ਸਮੇਂ 'ਚ ਉਸ ਦੀ ਸ਼ੁੱਧ ਵਿਕਰੀ 2 ਫ਼ੀਸਦੀ ਡਿੱਗ ਕੇ 411.74 ਕਰੋੜ ਰੁਪਏ ਰਹੀ। ਪਿਛਲੇ ਸਾਲ ਇਹ ਇਸੇ ਸਮੇਂ ਦੌਰਾਨ 421.28 ਕਰੋੜ ਰੁਪਏ ਸੀ।
ਗਲਫ ਆਇਲ ਦੇ ਡਾਇਰੈਕਟਰ ਅਤੇ ਮੁੱਖ ਕਾਰਜ਼ਗਾਰੀ ਅਧਿਕਾਰੀ ਰਵੀ ਚਾਵਲਾ ਨੇ ਕਿਹਾ ਕਿ ਵੱਖ-ਵੱਖ ਸ਼੍ਰੇਣੀਆਂ 'ਚ ਮੰਗ ਸੁਧਰ ਰਹੀ ਹੈ। ਸਾਨੂੰ ਖੁਸ਼ੀ ਹੈ ਕਿ ਕਾਰੋਬਾਰ ਅਤੇ ਮੁਨਾਫੇ ਦੋਵਾਂ ਦੀ ਦ੍ਰਿਸ਼ਟੀ ਨਾਲ ਇਸ ਤਿਮਾਹੀ 'ਚ ਸਾਡਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਗਲਫ ਆਇਲ ਇੰਜਣ ਆਇਲ ਅਤੇ ਲੁਬਰੀਕੈਂਟਸ ਦਾ ਕਾਰੋਬਾਰ ਕਰਦੀ ਹੈ।