ਜਨਾਨੀਆਂ ਨੂੰ ਬਿਨਾਂ ਵਿਆਜ ਦੇ ਕਰਜ਼ਾ ਦੇਵੇਗੀ ਇਹ ਸੂਬਾ ਸਰਕਾਰ
Sunday, Sep 13, 2020 - 09:59 PM (IST)
ਨਵੀਂ ਦਿੱਲੀ— ਗੁਜਰਾਤ ਸਰਕਾਰ ਕੋਵਿਡ-19 ਮਹਾਮਾਰੀ ਸਮੇਂ ਔਰਤਾਂ 'ਚ ਸਵੈ-ਰੋਜ਼ਗਾਰ ਨੂੰ ਵਾਧਾ ਦੇਣ ਲਈ ਵਿਆਜ ਮੁਕਤ ਕਰਜ਼ਾ ਦੇਣ ਨੂੰ ਲੈ ਕੇ ਵਿਸ਼ੇਸ਼ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ।
ਇਹ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਯਾਨੀ 17 ਸਤੰਬਰ ਨੂੰ ਸ਼ੁਰੂ ਹੋਵੇਗੀ। ਅਧਿਕਾਰਤ ਬਿਆਨ ਮੁਤਾਬਕ, ਮੁੱਖ ਮੰਤਰੀ 'ਮਹਿਲਾ ਕਲਿਆਣ ਯੋਜਨਾ (ਐੱਮ. ਐੱਮ. ਕੇ. ਐੱਮ.) ਤਹਿਤ ਹਰੇਕ 10 ਮੈਂਬਰਾਂ ਵਾਲੇ ਸਵੈ ਸਹਾਇਤਾ ਸਮੂਹ ਨੂੰ ਇਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।
ਇਸ ਕਰਜ਼ 'ਤੇ ਵਿਆਜ ਦੀ ਭਰਪਾਈ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ। ਯੋਜਨਾ ਤਹਿਤ ਕੁੱਲ 1 ਲੱਖ ਸਵੈ-ਸਹਾਇਤਾ ਸਮੂਹਾਂ ਨੂੰ ਮਦਦ ਦਿੱਤੀ ਜਾਵੇਗੀ। ਇਸ 'ਚ 50,000 ਗ੍ਰਾਮੀਣ ਖੇਤਰਾਂ ਦੇ 50,000 ਸ਼ਹਿਰਾਂ ਖੇਤਰਾਂ ਦੇ ਸਵੈ-ਸਹਾਇਤਾ ਸਮੂਹ ਹੋਣਗੇ। ਬਿਆਨ ਮੁਤਾਬਕ, ''ਗੁਜਰਾਤ ਸਰਕਾਰ ਨੇ ਔਰਤਾਂ ਨੂੰ ਸਵੈ-ਰੋਜ਼ਗਾਰ ਲਈ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਯੋਜਨਾ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਬਿਨਾਂ ਵਿਆਜ ਦੇ ਕਰਜ਼ ਦਿੱਤਾ ਜਾਵੇਗਾ। ਯੋਜਨਾ ਨਾਲ ਔਰਤਾਂ ਆਤਮਨਿਰਭਰ ਹੋ ਸਕਣਗੀਆਂ ਅਤੇ ਉਹ ਆਪਣੇ ਪਰਿਵਾਰਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਮਦਦ ਕਰ ਸਕਣਗੀਆਂ।''