ਧਾਰਮਿਕ ਸੰਸਥਾਨਾਂ ਵਲੋਂ ਦਿੱਤੇ ਜਾਣ ਵਾਲੇ ਮੁਫਤ ਲੰਗਰ ਤੇ ਨਹੀਂ ਲੱਗੇਗਾ GST
Wednesday, Jul 12, 2017 - 11:34 AM (IST)

ਨਵੀਂ ਦਿੱਲੀ—ਸਰਕਾਰ ਨੇ ਕਿਹਾ ਕਿ ਧਾਰਮਿਕ ਸੰਸਥਾਨਾਂ ਵਲੋਂ ਸੰਚਾਲਿਤ ਹੋਰ ਖੇਤਰ ਵਿਚ ਦਿੱਤੇ ਜਾਣ ਵਾਲੇ ਮੁਫਤ ਭੋਜਨ ਨੂੰ ਮਾਲ ਅਤੇ ਸੇਵਾ ਟੈਕਸ ਜੀ.ਐਸ.ਟੀ. ਦੇ ਦਾਅਰੇ ਤੋਂ ਬਾਹਰ ਰੱਖਿਆ ਗਿਆ ਹੈ।
ਇਸ ਤਰ੍ਹਾਂ ਮੰਦਰ, ਮਸਜ਼ਿਦ, ਚਰਚ, ਗੁਰਦੁਆਰਿਆਂ ਅਤੇ ਦਰਗਾਹ ਵਿਚ ਵੰਡੇ ਜਾਣ ਵਾਲੇ ਪ੍ਰਸ਼ਾਦ ਤੇ ਵੀ ਜੀ.ਐਸ.ਟੀ. ਨਹੀਂ ਲੱਗੇਗਾ। ਵਿੱਤ ਮੰਤਰਾਲੇ ਨੇ ਇਸ ਬਾਰੇ ਵਿਚ ਮੀਡੀਆ ਦੀਆਂ ਖਬਰਾਂ ਤੇ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਮੁਫਤ ਵਿਚ ਦਿੱਤੇ ਜਾਣ ਵਾਲੇ ਭੋਜਨ ਤੇ ਜੀ.ਐਸ.ਟੀ. ਨਹੀਂ ਲੱਗੇਗਾ।
ਖਬਰਾਂ ਵਿਚ ਕਿਹਾ ਗਿਆ ਸੀ ਕਿ ਧਾਰਮਿਕ ਸੰਸਥਾਨਾਂ ਵਿਚੋਂ ਹੋਰ ਖੇਤਰ ਵਿਚ ਦਿੱਤੇ ਜਾਣ ਵਾਲੇ ਮੁਫਤ ਭੋਜਨ ਆਦਿ ਉੱਤੇ ਜੀ.ਐਸ.ਟੀ. ਲੱਗੇਗਾ। ਹਾਲਾਂਕਿ ਪ੍ਰਸ਼ਾਦਮ ਬਣਾਉਣ ਲਈ ਵਰਤੋਂ ਹੋਣ ਵਾਲੀ ਕੁਝ ਸਮੱਗਰੀ ਖੰਡ, ਤੇਲ, ਘਿਓ, ਮੱਖਣ, ਇਨ੍ਹਾਂ ਵਸਤੂਆਂ ਦੇ ਟਰਾਂਸਪੋਰਟ ਦੀਆਂ ਸੇਵਾਵਾਂ ਤੇ ਟੈਕਸ ਲੱਗੇਗਾ। ਮੰਤਰਾਲੇ ਨੇ ਕਿਹਾ ਕਿ ਇਸ ਵਿਚੋਂ ਜ਼ਿਆਦਾਤਰ ਸਮੱਗਰੀ ਦੀ ਕਈ ਤਰੀਕਿਆਂ ਨਾਲ ਵਰਤੋਂ ਹੁੰਦੀ ਹੈ। ਅਜਿਹੇ ਵਿਚ ਖੰਡ ਆਦਿ ਦੀ ਵਰਤੋਂ ਕਿਸ ਉਦੇਸ਼ ਨਾਲ ਹੋਣੀ ਹੈ, ਇਸ ਨੂੰ ਵੱਖ ਕਰਨਾ ਮੁਸ਼ਕਿਲ ਹੈ।
ਅਜਿਹੇ ਵਿਚ ਇਸ ਲਈ ਵੱਖਰੀ ਟੈਕਸ ਦਰ ਨਹੀਂ ਰੱਖੀ ਜਾ ਸਕਦੀ। ਜੀ.ਐਸ.ਟੀ. ਇਕ ਜੁਲਾਈ ਤੋਂ ਲਾਗੂ ਹੋਇਆ ਸੀ।