ਧਿਆਨ ਦਿਓ, 1 ਜੁਲਾਈ ਤੋਂ ਬਦਲ ਗਏ ਹਨ ਇਹ ਨਿਯਮ
Sunday, Jul 02, 2017 - 01:47 AM (IST)

ਨਵੀਂ ਦਿੱਲੀ — ਦੇਸ਼ 'ਚ ਇਕ ਟੈਕਸ ਸਿਸਟਮ ਵਾਲੇ ਜੀ.ਐੱਸ.ਟੀ ਦੇ ਲਾਗੂ ਹੋਣ ਨਾਲ ਹੀ ਕਈ ਦੂਸਰੀਆਂ ਚੀਜ਼ਾਂ ਵੀ ਬਦਲ ਗਈਆਂ ਹਨ। ਜੀ.ਐੱਸ.ਟੀ ਦਾ ਅਸਰ ਜਿੱਥੇ ਤੁਹਾਡੀ ਜੇਬ 'ਤੇ ਅਸਰ ਪਵੇਗਾ, ਉੱਥੇ ਹੀ ਦੂਸਰੇ ਪਾਸੇ ਰੋਜ਼ਾਨਾ ਜੀਵਨ 'ਚ ਵੀ ਬਦਲਾਅ ਵੇਖਣ ਨੂੰ ਮਿਲਣਗੇ। ਜਾਣੋ! ਕੀ-ਕੀ ਬਦਲ ਰਿਹਾ ਹੈ 1 ਜੁਲਾਈ ਤੋਂ....
ਇੱਥੇ ਜ਼ਰੂਰੀ ਹੋ ਗਿਆ ਹੈ ਆਧਾਰ
1. ਇਨਕਮ ਟੈਕਸ ਰਿਟਰਨ ਭਰਨ ਲਈ, ਪੈਨ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਹੋਵੇਗਾ
2. ਪੀ.ਐੱਫ ਅਕਾਊਂਟ ਆਧਾਰ ਨਾਲ ਲਿੰਕ ਕਰਨਾ ਹੋਵੇਗਾ, ਨਹੀਂ ਤਾਂ ਆਪਰੇਟ ਨਹੀਂ ਕਰ ਸਕੋਗੇ
3. ਪਾਸਪੋਰਟ ਬਣਵਾਉਣ ਲਈ ਜ਼ਰੂਰੀ ਹੋਵੇਗਾ ਆਧਾਰ
4. ਪੈਨ ਕਾਰਡ ਬਣਵਾਉਣ ਲਈ
5. ਫਰੀ ਐੱਲ.ਪੀ.ਜੀ ਕਨੈਕਸ਼ਨ ਲਈ
6. ਰਾਸ਼ਨ ਦਾ ਸਾਮਾਨ ਲੈਣ ਲਈ
7. ਅਟਲ ਪੈਨਸ਼ਨ ਯੋਜਨਾ, ਆਸ਼ਾ ਸਕੀਮ ਵਰਗੀਆਂ ਯੋਜਨਾਵਾਂ ਲਈ
8. ਅਪਾਹਜ ਵਿਦਿਆਰਥੀਆਂ ਲਈ ਯੋਜਨਾਵਾਂ ਦਾ ਫਾਇਦਾ ਲੈਣ ਲਈ
9. ਵਿਦਿਆਰਥੀਆਂ ਨੂੰ ਮਿਲਣ ਵਾਲੀ ਕੇਂਦਰੀ ਸਕਾਲਰਸ਼ਿਪ ਲਈ
10. ਸਰਕਾਰੀ ਸਕੂਲਾਂ 'ਚ ਮਿਲਣ ਵਾਲੇ ਮਿਡ-ਡੇ-ਮੀਲ ਲਈ
ਬੈਂਕਿੰਗ ਅਤੇ ਬੀਮਾ ਹੋਇਆ ਮਹਿੰਗਾ
* ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਬੈਂਕਿੰਗ, ਇੰਸ਼ੋਰੈਂਸ ਸੇਵਾਵਾਂ ਮਹਿੰਗੀਆਂ ਹੋਣਗੀਆਂ, ਕਿਉਂਕਿ ਫਾਈਨੈਂਸ਼ਲ ਸੇਵਾਵਾਂ 'ਤੇ ਸਰਵਿਸ ਟੈਕਸ ਹੁਣ 15 ਦੀ ਜਗ੍ਹਾ 18% ਹੋਇਆ ਹੈ
* ਫੋਨ ਬਿੱਲ, ਕ੍ਰੈਡਿਟ ਕਾਰਡ, ਫੂਡ ਬਿੱਲ 'ਤੇ ਜ਼ਿਆਦਾ ਜੇਬ ਢਿੱਲੀ ਕਰਨੀ ਹੋਵੇਗੀ। ਟੂਰ ਐਂਡ ਟਰੈਵਲ 'ਤੇ ਵੀ ਜ਼ਿਆਦਾ ਖਰਚਾ ਹੋਵੇਗਾ।
ਛੋਟੀਆਂ ਬੱਚਤਾਂ 'ਤੇ ਘੱਟ ਵਿਆਜ਼
* ਪੀਪੀਐੱਫ, ਐੱਨ.ਐੱਸ.ਸੀ ਅਤੇ ਕਿਸਾਨ ਵਿਕਾਸ ਪÎੱਤਰ ਸਹਿਤ ਸੇਵਿੰਗ ਸਕੀਮਾਂ 'ਤੇ ਵਿਆਜ਼ ਦਰ 'ਚ 0.1 ਫੀਸਦੀ ਦੀ ਕਟੌਤੀ ਹੋਈ ਹੈ
* ਪੀਪੀਐੱਫ 'ਤੇ 7.8%, ਕੇਵੀਪੀ 'ਤੇ 7.5%, ਸੁਕੰਨਿਆ ਸਕੀਮ 'ਤੇ 8.3%, ਸੀਨੀਅਰ ਸਿਟੀਜ਼ਨਸ ਸਕੀਮ 'ਤੇ 8.3% ਵਿਆਜ਼ ਮਿਲੇਗਾ।
ਤੁਹਾਡੇ ਆਉਣ-ਜਾਣ 'ਚ ਹੋਏ ਬਦਲਾਅ
* ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਏਅਰਪੋਰਟ 'ਤੇ ਡਿਪਾਰਚਰ ਕਾਰਡ ਭਰਨ ਤੋਂ ਮਿਲੀ ਮੁਕਤੀ
* ਰੇਲਵੇ ਯਾਤਰੀ ਆਈਡੀ ਪਰੂਫ ਦੇ ਰੂਪ 'ਚ ਡਾਊਨਲੋਡ ਕੀਤੇ ਗਏ ਆਧਾਰ ਕਾਰਡ ਦਾ ੱਪ੍ਰਿੰਟ ਦਿਖਾ ਸਕਣਗੇ।