GST ''ਤੇ ਸਰਕਾਰ ਦਾ ਵੱਡਾ ਤੋਹਫਾ, 33 ਪ੍ਰਾਡਕਟਸ ਹੋਣਗੇ ਸਸਤੇ

Saturday, Dec 22, 2018 - 06:00 PM (IST)

GST ''ਤੇ ਸਰਕਾਰ ਦਾ ਵੱਡਾ ਤੋਹਫਾ, 33 ਪ੍ਰਾਡਕਟਸ ਹੋਣਗੇ ਸਸਤੇ

ਨਵੀਂ ਦਿੱਲੀ— ਜੀ. ਐੱਸ. ਟੀ. ਨੂੰ ਲੈ ਕੇ ਤੁਹਾਡੇ ਲਈ ਵੱਡੀ ਰਾਹਤ ਹੈ। 22 ਦਸੰਬਰ ਨੂੰ ਨਵੀਂ ਦਿੱਲੀ 'ਚ ਹੋਈ ਜੀ. ਐੱਸ. ਟੀ. ਪ੍ਰੀਸ਼ਦ ਦੀ 31ਵੀਂ ਬੈਠਕ 'ਚ ਕਈ ਚੀਜ਼ਾਂ 'ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ 33 ਚੀਜ਼ਾਂ (ਪ੍ਰਾਡਕਟਸ) 'ਤੇ ਜੀ. ਐੱਸ. ਟੀ. ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ, 7 ਚੀਜ਼ਾਂ ਨੂੰ 28 ਫੀਸਦੀ ਦੀ ਸਲੈਬ 'ਚੋਂ ਕੱਢ ਕੇ 18 ਫੀਸਦੀ 'ਚ ਲਿਆਂਦਾ ਗਿਆ ਹੈ। ਉੱਥੇ ਹੀ 26 ਚੀਜ਼ਾਂ 'ਤੇ ਜੀ. ਐੱਸ. ਟੀ. ਦਰ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਤੇ 5 ਫੀਸਦੀ ਕਰ ਦਿੱਤੀ ਗਈ ਹੈ। ਹਾਲਾਂਕਿ ਹੁਣ ਤਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਕ ਟਾਇਰਾਂ, ਵੀ. ਸੀ. ਆਰ. ਅਤੇ ਲਿਥੀਅਮ ਬੈਟਰੀ 'ਤੇ ਜੀ. ਐੱਸ. ਟੀ. ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ 99 ਫੀਸਦੀ ਸਮਾਨਾਂ ਨੂੰ 18 ਫੀਸਦੀ ਜਾਂ ਇਸ ਤੋਂ ਘਟ ਸਲੈਬ ਦੇ ਦਾਇਰੇ 'ਚ ਲਿਆਉਣ 'ਤੇ ਕੰਮ ਕਰ ਰਹੀ ਹੈ। 28 ਫੀਸਦੀ ਸਲੈਬ ਸਿਰਫ ਕੁਝ ਗਿਣੇ-ਚੁਣੇ ਸਮਾਨਾਂ 'ਤੇ ਹੀ ਲਾਗੂ ਰਹੇਗੀ, ਜਿਵੇਂ ਕਿ ਲਗਜ਼ਰੀ ਸਮਾਨ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਸ਼ੁਰੂਆਤ 'ਚ ਜੀ. ਐਸ. ਟੀ. ਨੂੰ ਸੂਬਿਆਂ ਦੇ ਮੌਜੂਦਾ ਵੈਟ ਅਤੇ ਐਕਸਾਈਜ਼ ਟੈਕਸ ਸਟ੍ਰਕਚਰ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਹੁਣ ਇਸ 'ਤੇ ਕਾਫੀ ਵਾਰ ਵਿਚਾਰ-ਵਟਾਂਦਰਾ ਹੋ ਚੁੱਕਾ ਹੈ ਤੇ ਟੈਕਸ ਸਿਸਟਮ 'ਚ ਸੁਧਾਰ ਹੋ ਰਿਹਾ ਹੈ।


Related News