ਹੀਰੋ ਮੋਟੋ ਕਾਰਪੋਰੇਸ਼ਨ ਨੂੰ 17 ਕਰੋੜ ਰੁਪਏ ਦਾ GST ਨੋਟਿਸ

Monday, Aug 19, 2024 - 05:10 PM (IST)

ਨਵੀਂ ਦਿੱਲੀ : ਹੀਰੋ ਮੋਟੋਕਾਰਪ ਨੂੰ ਦਿੱਲੀ ਜੀਐਸਟੀ ਅਧਿਕਾਰੀਆਂ ਤੋਂ 17 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਮੰਗ ਨੂੰ ਲੈ ਕੇ ਨੋਟਿਸ ਮਿਲਿਆ ਹੈ। ਦੋਪਹੀਆ ਵਾਹਨ ਨਿਰਮਾਤਾ ਨੇ ਐਤਵਾਰ ਨੂੰ ਸਟਾਕ ਐਕਸਚੇਂਜ ਨੂੰ ਇੱਕ ਫਾਈਲਿੰਗ ਵਿੱਚ ਕਿਹਾ ਕਿ ਕੰਪਨੀ ਨੂੰ ਵਿੱਤੀ ਸਾਲ 2019-20  ਲਈ ਇਨਪੁਟ ਟੈਕਸ ਕ੍ਰੈਡਿਟ ਨੂੰ ਅਸਵੀਕਾਰ ਕਰਨ ਬਾਰੇ ਦਿੱਲੀ ਸਰਕਾਰ ਦੇ ਜੀਐਸਟੀ (ਗੁੱਡਸ ਐਂਡ ਸਰਵਿਸਿਜ਼ ਟੈਕਸ) ਅਧਿਕਾਰੀ ਦੇ ਦਫ਼ਤਰ ਤੋਂ 17 ਅਗਸਤ 2024 ਨੂੰ ਇੱਕ ਨੋਟਿਸ ਮਿਲਿਆ ਹੈ।  

ਕੰਪਨੀ ਨੇ ਕਿਹਾ ਕਿ ਨੋਟਿਸ ਅਨੁਸਾਰ ਟੈਕਸ ਵਜੋਂ 9,38,66,513 ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਆਜ ਵਜੋਂ 7,32,15,880 ਰੁਪਏ ਅਤੇ ਜੁਰਮਾਨੇ ਵਜੋਂ 93,86,651 ਰੁਪਏ ਦੀ ਮੰਗ ਕੀਤੀ ਗਈ ਹੈ। ਕੰਪਨੀ ਦੇ ਮੁਤਾਬਕ ਇਸ ਦੇ ਮੁਲਾਂਕਣ ਦੇ ਆਧਾਰ 'ਤੇ, ਟੈਕਸ ਦੀ ਮੰਗ ਕਾਨੂੰਨ ਦੇ ਤਹਿਤ ਵਿਚਾਰਨਯੋਗ ਨਹੀਂ ਹੈ। ਹੀਰੋ ਮੋਟੋਕਾਰਪ ਨੇ ਕਿਹਾ ਕਿ ਕੰਪਨੀ ਦਾ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਜੀਐਸਟੀ ਦੇ ਪ੍ਰਬੰਧਾਂ ਅਨੁਸਾਰ ਹੈ।

ਹਾਲਾਂਕਿ ਇਹ ਸਪਲਾਇਰ ਦੀ ਪਾਲਣਾ ਨਾ ਕਰਨ ਕਾਰਨ ਰੱਦ ਕਰ ਦਿੱਤਾ ਗਿਆ ਹੈ ਅਤੇ ਕੰਪਨੀ ਇਸਦੇ ਲਈ ਜ਼ਿੰਮੇਵਾਰ ਨਹੀਂ ਹੈ। ਕੰਪਨੀ ਇਸ ਮਾਮਲੇ 'ਚ ਅਪੀਲ ਦਾਇਰ ਕਰਨ ਸਮੇਤ ਢੁਕਵੇਂ ਕਦਮ ਚੁੱਕੇਗੀ। ਹੀਰੋ ਮੋਟੋਕਾਰਪ ਨੇ ਕਿਹਾ ਕਿ ਕੰਪਨੀ ਦੇ ਵਿੱਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ 'ਤੇ ਕੋਈ ਪ੍ਰਭਾਵ ਨਹੀਂ ਪਿਆ ਹੈ।


Harinder Kaur

Content Editor

Related News