ਇੰਟੈਲੀਜੈਂਸ ਬ੍ਰਾਂਚ ਨੇ ਫਰਜ਼ੀ GST ਚਲਾਨ ਜਾਰੀ ਕਰਨ ਵਾਲੀਆਂ ਕਈ ਕੰਪਨੀਆਂ ਦਾ ਕੀਤਾ ਪਰਦਾਫਾਸ਼
Saturday, Jul 12, 2025 - 11:39 AM (IST)

ਨਵੀਂ ਦਿੱਲੀ (ਭਾਸ਼ਾ) - ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਜੁਡ਼ੀ ਇੰਟੈਲੀਜੈਂਸ ਬ੍ਰਾਂਚ ਡੀ. ਜੀ. ਜੀ. ਆਈ. ਨੇ ਰਾਸ਼ਟਰੀ ਰਾਜਧਾਨੀ ’ਚ ਘੱਟ ਤੋਂ ਘੱਟ 6 ਕੰਪਲੈਕਸਾਂ ਦੀ ਤਲਾਸ਼ੀ ਲੈਣ ਦੇ ਨਾਲ 266 ਕਰੋੜ ਰੁਪਏ ਦੇ ਫਰਜ਼ੀ ਚਲਾਨ ਅਤੇ ਫਰਜ਼ੀ ਕੰਪਨੀਆਂ ਵੱਲੋਂ 48 ਕਰੋੜ ਰੁਪਏ ਦੇ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕਰਨ ਦਾ ਖੁਲਾਸਾ ਕੀਤਾ ਹੈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਮੰਤਰਾਲਾ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ਼ ਜੀ. ਐੱਸ. ਟੀ. ਇੰਟੈਲੀਜੈਂਸ (ਡੀ. ਜੀ. ਜੀ. ਆਈ.) ਦੀ ਬੈਂਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਤੋਂ ਪਤਾ ਲੱਗਾ ਕਿ ਕਿਸੇ ਕਾਰੋਬਾਰੀ ਗਤੀਵਿਧੀ ਤੋਂ ਬਿਨਾਂ 4 ਕੰਪਨੀਆਂ ਨੇ ਕਰੋੜਾਂ ਰੁਪਏ ਮੁੱਲ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਪ੍ਰਾਪਤੀ ਵਿਖਾਈ ਹੈ।
ਇਹ ਵੀ ਪੜ੍ਹੋ : 45 ਸਾਲਾਂ ’ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ
ਦਿੱਲੀ ’ਚ 6 ਤੋਂ ਵੱਧ ਕੰਪਲੈਕਸਾਂ ਦੀ ਲਈ ਤਲਾਸ਼ੀ
ਬਿਆਨ ਮੁਤਾਬਕ, ਡੀ. ਜੀ. ਜੀ. ਆਈ. ਦੀ ਬੈਂਗਲੁਰੂ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਦਿੱਲੀ ’ਚ 6 ਤੋਂ ਵੱਧ ਕੰਪਲੈਕਸਾਂ ’ਚ ਤਲਾਸ਼ੀ ਲਈ ਅਤੇ 266 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਫਰਜ਼ੀ ਚਲਾਨ ਬਰਾਮਦ ਕੀਤੇ। ਇਨ੍ਹਾਂ ’ਚ ਫਰਜ਼ੀ ਕੰਪਨੀਆਂ ਵੱਲੋਂ 48 ਕਰੋੜ ਰੁਪਏ ਦਾ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਹਾਸਲ ਕਰਨਾ ਅਤੇ ਉਸ ਨੂੰ ਅੱਗੇ ਵਧਾਉਣਾ ਸ਼ਾਮਲ ਸੀ। ਜਾਂਚ ਤੋਂ ਪਤਾ ਲੱਗਾ ਕਿ ਸ਼ੁਰੂਆਤ ’ਚ ਇਸ ਮਾਮਲੇ ਦਾ ਮੁੱਖ ਮਾਸਟਰਮਾਈਂਡ ਇਕ ਚਾਰਟਰਡ ਅਕਾਊਂਟੈਂਟ ਸੀ, ਜੋ ਇਨ੍ਹਾਂ ਕੰਪਨੀਆਂ ਦੇ ਲੈਣ-ਦੇਣ ਦਾ ਪ੍ਰਬੰਧਨ ਕਰਦਾ ਸੀ।
ਇਹ ਵੀ ਪੜ੍ਹੋ : ਯੂਜ਼ਰਸ ਦੀਆਂ ਲੱਗ ਗਈਆਂ ਮੌਜਾਂ, ਲਾਂਚ ਹੋ ਗਿਆ 200 ਰੁਪਏ ਤੋਂ ਸਸਤਾ ਰੀਚਾਰਜ ਪਲਾਨ
ਇਨ੍ਹਾਂ ਕੰਪਨੀਆਂ ਦੇ ਕੰਪਲੈਕਸਾਂ ਦੀ ਤਲਾਸ਼ੀ ਦੌਰਾਨ ਮਾਸਟਰਮਾਈਂਡ ਦੇ ਕੰਪਲੈਕਸਾਂ ਤੋਂ ਚਲਾਨ ਅਤੇ ਮੋਹਰ ਵਰਗੇ ਮੂਲ ਦਸਤਾਵੇਜ਼ ਮਿਲੇ। ਇਸ ਮਾਮਲੇ ਦੇ ਮੁੱਖ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀ. ਜੀ. ਜੀ. ਆਈ. ਨੇ ਇਸ ਧੋਖਾਦੇਹੀ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8