GST ਮੰਤਰੀ ਸਮੂਹ ਨੇ ਟੈਕਸ ਸਲੈਬ ’ਤੇ ਕੀਤੀ ਚਰਚਾ

Friday, Aug 23, 2024 - 03:59 PM (IST)

GST ਮੰਤਰੀ ਸਮੂਹ ਨੇ ਟੈਕਸ ਸਲੈਬ ’ਤੇ ਕੀਤੀ ਚਰਚਾ

ਨਵੀਂ ਦਿੱਲੀ (ਭਾਸ਼ਾ) - ਜੀ. ਐੱਸ. ਟੀ. ਦਰਾਂ ਨੂੰ ਤਰਕਸ਼ੀਲ ਬਣਾਉਣ ਲਈ ਗਠਿਤ ਮੰਤਰੀ ਸਮੂਹ (ਜੀ. ਓ. ਐੱਮ.) ਨੇ ਮੋਟੇ ਤੌਰ ’ਤੇ ਚਾਰ-ਪੱਧਰੀ ਸਲੈਬ ਸੰਰਚਨਾ ਨੂੰ ਬਣਾਏ ਰੱਖਣ ਅਤੇ ਟੈਕਸ ਅਧਿਕਾਰੀਆਂ ਦੀ ਕਮੇਟੀ ਵੱਲੋਂ ਕੁੱਝ ਵਸਤਾਂ ’ਤੇ ਦਰਾਂ ’ਚ ਬਦਲਾਅ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰ ਕੇ ਜੀ. ਐੱਸ. ਟੀ. ਪ੍ਰੀਸ਼ਦ ਦੇ ਸਾਹਮਣੇ ਪੇਸ਼ ਕਰਨ ਨੂੰ ਕਿਹਾ। ਜੀ. ਓ. ਐੱਮ. ਦੀ ਬੈਠਕ ’ਚ ਕੁੱਝ ਰਾਜਾਂ ਨੇ ਸਿਹਤ ਅਤੇ ਜੀਵਨ ਬੀਮਾ ’ਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਾ ਮੁੱਦਾ ਵੀ ਚੁੱਕਿਆ ਅਤੇ ਅੱਗੇ ਦੇ ਡਾਟਾ ਵਿਸ਼ਲੇਸ਼ਣ ਲਈ ਕੇਂਦਰੀ ਅਤੇ ਰਾਜ ਟੈਕਸ ਅਧਿਕਾਰੀਆਂ ਵਾਲੀ ਦਰ-ਨਿਰਧਾਰਨ ਕਮੇਟੀ ਨੂੰ ਭੇਜ ਦਿੱਤਾ।

ਇਹ ਵੀ ਪੜ੍ਹੋ :     ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੇ ਰੇਟ

ਜੀ. ਓ. ਐੱਮ. ਦੇ ਸੁਝਾਵਾਂ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪ੍ਰਧਾਨਗੀ ਵਾਲੀ ਜੀ. ਐੱਸ. ਟੀ. ਪ੍ਰੀਸ਼ਦ ਦੀ 9 ਸਤੰਬਰ ਨੂੰ ਹੋਣ ਵਾਲੀ ਬੈਠਕ ’ਚ ਵਿਚਾਰ ਕੀਤਾ ਜਾਵੇਗਾ। ਉਸ ਬੈਠਕ ’ਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਮਾਨ ਵੀ ਸ਼ਾਮਲ ਹੋਣਗੇ। ਜੀ. ਓ. ਐੱਮ. ਦੇ ਮੁਖੀ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਪਹਿਲੀ ਬੈਠਕ ਤੋਂ ਬਾਅਦ ਕਿਹਾ,‘‘ਜੀ . ਓ. ਐੱਮ. ਦੇ ਕੁੱਝ ਮੈਂਬਰ ਮੰਗ ਕਰ ਰਹੇ ਹਨ ਕਿ ਜੀ. ਐੱਸ. ਟੀ. ਤਹਿਤ ਟੈਕਸ ਸਲੈਬ ’ਚ ਕੋਈ ਬਦਲਾਅ ਨਹੀਂ ਹੋਣਾ ਚਾਹੀਦਾ ਹੈ। ਅਜੇ ਇਸ ’ਤੇ ਹੋਰ ਚਰਚਾ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਆਖਰੀ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ :     UPI ਪੇਮੈਂਟ ਕਰਨ ਵਾਲਿਆਂ ਲਈ ਖ਼ਾਸ ਖਬਰ, ਹੋਣ ਵਾਲਾ ਹੈ ਇਹ ਵੱਡਾ ਬਦਲਾਅ

ਇਹ ਵੀ ਪੜ੍ਹੋ :     ਈ-ਕਾਮਰਸ ਕੰਪਨੀਆਂ ’ਤੇ ਵਰ੍ਹੇ ਪਿਊਸ਼ ਗੋਇਲ, ਬੋਲੇ- ਖੜ੍ਹਾ ਹੋਵੇਗਾ ਦੇਸ਼ ’ਚ ਰੋਜ਼ਗਾਰ ਸੰਕਟ
    
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News