GST ’ਚ ਕਟੌਤੀ ਨਾਲ ਦੋਪਹੀਆ ਵਾਹਨ ਉਦਯੋਗ ਨੂੰ ਮਿਲੇਗੀ ਰਫਤਾਰ : ਹੋਂਡਾ ਮੋਟਰਸਾਈਕਲ

Monday, Sep 21, 2020 - 08:25 AM (IST)

GST ’ਚ ਕਟੌਤੀ ਨਾਲ ਦੋਪਹੀਆ ਵਾਹਨ ਉਦਯੋਗ ਨੂੰ ਮਿਲੇਗੀ ਰਫਤਾਰ : ਹੋਂਡਾ ਮੋਟਰਸਾਈਕਲ

ਨਵੀਂ ਦਿੱਲੀ: ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (ਐੱਚ. ਐੱਮ. ਐੱਸ. ਆਈ.) ਨੇ ਦੋਪਹੀਆ ਵਾਹਨਾਂ ’ਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ’ਚ ਕਟੌਤੀ ਨੂੰ ਲੈ ਕੇ ਉਦਯੋਗ ਦੇ ਵੱਖਰੇ ਹਲਕਿਆਂ ਦੀ ਮੰਗ ਦਾ ਸਮਰਥਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਕਦਮ ਨਾਲ ਚੁਣੌਤੀਭਰਪੂਰ ਕਾਰੋਬਾਰੀ ਮਾਹੌਲ ਦਾ ਸਾਹਮਣਾ ਕਰ ਰਹੇ ਖੇਤਰ ਨੂੰ ਪਟਰੀ ’ਤੇ ਲਿਆਉਣ ਅਤੇ ਉਸ ਦੇ ਵਾਧਾ ਨੂੰ ਰਫਤਾਰ ਦੇਣ ’ਚ ਮਦਦ ਮਿਲੇਗੀ। ਯਾਨੀ ਉਦਯੋਗ ਨੂੰ ਰਫਤਾਰ ਮਿਲੇਗੀ।

ਜਾਪਾਨ ਦੀ ਵਾਹਨ ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਖੇਤਰ ਆਰਥਿਕ ਨਰਮੀ ਕਾਰਣ ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ । ਇਨ੍ਹਾਂ ਚੁਣੌਤੀਆਂ ਕਾਰਣ ਖੇਤਰ ਦਾ ਵਾਧਾ ਪ੍ਰਭਾਵਿਤ ਹੋਇਆ ਹੈ।

ਐੱਚ. ਐੱਮ. ਐੱਸ. ਆਈ. ਦੇ ਨਿਰਦੇਸ਼ਕ (ਵਿਕਰੀ ਅਤੇ ਮਾਰਕੀਟਿੰਗ) ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ,‘‘ਸਾਨੂੰ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਕਦਮ ਨਾਲ ਖਰੀਦਦਾਰਾਂ ਲਈ ਵਾਹਨ ਸਸਤਾ ਹੋਵੇਗਾ ਅਤੇ ਇਸ ਨਾਲ ਉਨ੍ਹਾਂ ਦੀ ਬਚਤ ਵਧੇਗੀ।’’ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਦੋਪਹੀਆ ਵਾਹਨਾਂ ’ਤੇ ਜੀ. ਐੱਸ. ਟੀ. ’ਚ ਕਟੌਤੀ ਨਾਲ ਖੇਤਰ ਨੂੰ ਪੱਟਰੀ ’ਤੇ ਲਿਆਉਣ ’ਚ ਮਦਦ ਮਿਲੇਗੀ। ਗੁਲੇਰੀਆ ਨੇ ਕਿਹਾ ਕਿ ਇਸ ਨਾਲ ਨਿਸ਼ਚਿਤ ਰੂਪ ਨਾਲ ਮਦਦ ਮਿਲੇਗੀ। ਉਦਯੋਗ ਇਸ ਸਮੇਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ’ਚ ਜੀ. ਐੱਸ. ਟੀ. ’ਚ ਕਟੌਤੀ ਨਾਲ ਉਦਯੋਗ ਦੇ ਵਾਧੇ ਨੂੰ ਰਫਤਾਰ ਮਿਲੇਗੀ।

ਦੋਪਹੀਆ ਵਾਹਨ ਉਦਯੋਗ ਜੀ. ਐੱਸ. ਟੀ. 28 ਫੀਸਦੀ ਤੋਂ ਘੱਟ ਕਰ ਕੇ 18 ਫੀਸਦੀ ਕਰਨ ਦੀ ਮੰਗ ਕਰ ਰਿਹਾ ਹੈ। ਉਸ ਦੀ ਦਲੀਲ ਹੈ ਕਿ ਦੋਪਹੀਆ ਵਾਹਨ ਮੱਧ ਕਮਾਈ ਵਰਗ ਦੀ ਸ਼੍ਰੇਣੀ ’ਚ ਆਉਣ ਵਾਲੇ ਲੱਖਾਂ ਪਰਿਵਾਰਾਂ ਹੇਤੂ ਟਰਾਂਸਪੋਰਟ ਲਈ ਇਕ ਬੁਨਿਆਦੀ ਲੋੜ ਹੈ।


author

Sanjeev

Content Editor

Related News