GST ਕੌਂਸਲ ਦੀ ਬੈਠਕ ਖਤਮ, ਛੋਟੇ ਟੈਕਸਦਾਤਿਆਂ ਨੂੰ ਖ਼ਜ਼ਾਨਾ ਮੰਤਰੀ ਨੇ ਦਿੱਤੀ ਰਾਹਤ

Friday, Jun 12, 2020 - 04:47 PM (IST)

GST ਕੌਂਸਲ ਦੀ ਬੈਠਕ ਖਤਮ, ਛੋਟੇ ਟੈਕਸਦਾਤਿਆਂ ਨੂੰ ਖ਼ਜ਼ਾਨਾ ਮੰਤਰੀ ਨੇ ਦਿੱਤੀ ਰਾਹਤ

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਪਹਿਲੀ ਵਾਰ ਹੋਈ ਜੀਐਸਟੀ ਕੌਂਸਲ ਦੀ ਬੈਠਕ ਖਤਮ ਹੋ ਗਈ ਹੈ। ਜੀਐਸਟੀ ਕੌਂਸਲ ਦੀ 40ਵੀਂ ਬੈਠਕ ਵਿਚ ਜੀਐਸਟੀ ਲੇਟ ਫੀਸ ਤੋਂ ਪਰੇਸ਼ਾਨ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਬੈਠਕ ਵਿਚ ਛੋਟੇ ਟੈਕਸਦਾਤਿਆਂ ਨੂੰ ਰਾਹਤ ਦੇਣ 'ਤੇ ਸਹਿਮਤੀ ਬਣ ਗਈ ਹੈ। ਸਾਲਾਨਾ 5 ਕਰੋੜ ਰੁਪਏ ਤੋਂ ਘੱਟ ਟਰਨਓਵਰ ਵਾਲੇ ਕਾਰੋਬਾਰੀਆਂ ਨੇ ਫਰਵਰੀ ਤੋਂ ਜੂਨ 2020 ਵਿਚਕਾਰ ਰਿਟਰਨ ਫਾਈਲ ਕਰਨ ਲਈ ਸਿਰਫ 9 ਫੀਸਦੀ ਵਿਆਜ ਚੁਕਾਉਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਕੋਰੋਨਾ ਆਫ਼ਤ ਦਰਮਿਆਨ ਪਹਿਲੀ ਵਾਰ ਜੀਐਸਟੀ ਕੌਂਸਲ ਦੀ ਬੈਠਕ 11 ਵਜੇ ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਹੋਈ। ਇਸ ਬੈਠਕ ਵਿਚ ਸੂਬਿਆਂ ਨੂੰ ਮੁਆਵਜ਼ਾ ਅਤੇ ਕੰਪਨਸੇਸ਼ਨ ਸੈਸ ਵਿਚ ਜ਼ਿਆਦਾ ਫੰਡ ਇਕੱਠਾ ਕਰਨ 'ਤੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਮਾਰਚ ਵਿਚ ਹੋਈ ਜੀਐਸਟੀ ਕੌਂਸਲ ਦੀ 39ਵੀਂ ਬੈਠਕ 'ਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਰਥਵਿਵਸਥਾ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਰਚਾ ਹੋਈ ਸੀ। ਇਸ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਘੱਟ ਸਨ ਅਤੇ ਤਾਲਾਬੰਦੀ ਦਾ ਫੈਸਲਾ ਵੀ ਨਹੀਂ ਲਿਆ ਗਿਆ ਸੀ। 


author

Harinder Kaur

Content Editor

Related News