GST Council Meeting: ਟੈਕਸ ਦਰਾਂ ''ਚ ਵੱਡੇ ਬਦਲਾਅ ਦੀ ਤਿਆਰੀ, ਸਿੱਖਿਆ ਸਮੇਤ ਇਹ ਚੀਜ਼ਾਂ ਹੋਣਗੀਆਂ ਸਸਤੀਆਂ!

Monday, Nov 18, 2024 - 05:07 PM (IST)

GST Council Meeting: ਟੈਕਸ ਦਰਾਂ ''ਚ ਵੱਡੇ ਬਦਲਾਅ ਦੀ ਤਿਆਰੀ, ਸਿੱਖਿਆ ਸਮੇਤ ਇਹ ਚੀਜ਼ਾਂ ਹੋਣਗੀਆਂ ਸਸਤੀਆਂ!

ਨਵੀਂ ਦਿੱਲੀ - ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਦੀ ਮਿਤੀ ਅਤੇ ਸਥਾਨ ਦਾ ਫੈਸਲਾ ਲੈ ਲਿਆ ਗਿਆ ਹੈ। ਇਹ ਅਹਿਮ ਮੀਟਿੰਗ 21 ਅਤੇ 22 ਦਸੰਬਰ ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ GST ਦਰਾਂ ਅਤੇ ਟੈਕਸ ਰਿਆਇਤਾਂ ਨਾਲ ਜੁੜੇ ਸੰਭਾਵਿਤ ਬਦਲਾਅ ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ।

ਇਹ ਵੀ ਪੜ੍ਹੋ :      50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ, ਜਾਣੋ ਕਿਵੇਂ

200 ਆਈਟਮਾਂ 'ਤੇ ਕੀਤੀ ਜਾ ਸਕਦੀ ਹੈ ਚਰਚਾ

ਬੈਠਕ 'ਚ ਲਗਭਗ 200 ਉਤਪਾਦਾਂ 'ਤੇ ਲਗਾਈਆਂ ਜਾਣ ਵਾਲੀਆਂ GST ਦਰਾਂ 'ਤੇ ਚਰਚਾ ਕੀਤੀ ਜਾਵੇਗੀ। ਬੀਮੇ ਨਾਲ ਜੁੜੇ ਮੁੱਦੇ, ਜੋ ਲੰਬੇ ਸਮੇਂ ਤੋਂ ਵਿਚਾਰ ਅਧੀਨ ਹਨ, ਵੀ ਮੀਟਿੰਗ ਦਾ ਅਹਿਮ ਹਿੱਸਾ ਹੋ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੀਵਨ ਅਤੇ ਸਿਹਤ ਬੀਮੇ 'ਤੇ GST ਹਟਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ :     ਕੌਚਿੰਗ ਸੰਸਥਾਵਾਂ ਨਹੀਂ ਕਰ ਪਾਉਣਗੀਆਂ ਵੱਡੇ ਦਾਅਵੇ, ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

ਕੀ ਹੋ ਸਕਦੀਆਂ ਹਨ ਤਬਦੀਲੀਆਂ?

ਕੁਝ ਲਗਜ਼ਰੀ ਵਸਤੂਆਂ 'ਤੇ ਜੀਐਸਟੀ ਦਰ ਵਧਣ ਦੀ ਸੰਭਾਵਨਾ ਹੈ। 20 ਲੀਟਰ ਤੋਂ ਵੱਧ ਪੈਕ ਕੀਤੇ ਪਾਣੀ 'ਤੇ 5% ਜੀਐਸਟੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 10,000 ਰੁਪਏ ਤੋਂ ਘੱਟ ਕੀਮਤ ਵਾਲੇ ਸਾਈਕਲਾਂ 'ਤੇ ਵੀ 5% ਜੀਐਸਟੀ ਦਾ ਪ੍ਰਸਤਾਵ ਕੀਤਾ ਗਿਆ ਹੈ। ਬੱਚਿਆਂ ਦੀਆਂ ਨੋਟਬੁੱਕਾਂ 'ਤੇ ਮੌਜੂਦਾ 12% ਟੈਕਸ ਨੂੰ ਘਟਾ ਕੇ 5% ਕਰਨ ਦੀ ਉਮੀਦ ਹੈ। ਦੂਜੇ ਪਾਸੇ ਮਹਿੰਗੀਆਂ ਜੁੱਤੀਆਂ ਅਤੇ ਘੜੀਆਂ 'ਤੇ ਟੈਕਸ ਦੀ ਦਰ ਵਧਾ ਕੇ 28 ਫੀਸਦੀ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :     PF Account 'ਚੋਂ ਕਢਵਾਉਣਾ ਚਾਹੁੰਦੇ ਹੋ ਪੈਸਾ? ਜਾਣੋ Step by Step ਪੂਰੀ ਪ੍ਰਕਿਰਿਆ

ਦਰ ਸਲੈਬ ਵਿੱਚ ਤਬਦੀਲੀ  

ਬੈਠਕ 'ਚ 12 ਫੀਸਦੀ ਅਤੇ 18 ਫੀਸਦੀ ਟੈਕਸ ਸਲੈਬਾਂ ਦੇ ਰਲੇਵੇਂ ਦੇ ਪ੍ਰਸਤਾਵ 'ਤੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਦਰਾਂ ਨੂੰ ਤਰਕਸੰਗਤ ਬਣਾਉਣ 'ਤੇ ਬਣੇ ਮੰਤਰੀ ਸਮੂਹ (ਜੀਓਐਮ) ਦੇ ਕੁਝ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਹੈ, ਜਿਸ ਕਾਰਨ ਇਸ ਮੁੱਦੇ 'ਤੇ ਫੈਸਲਾ ਲੈਣਾ ਚੁਣੌਤੀਪੂਰਨ ਹੋ ਸਕਦਾ ਹੈ।

ਬਜਟ ਤੋਂ ਪਹਿਲਾਂ ਚਰਚਾ

ਇਸ ਮੀਟਿੰਗ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਰਾਜਾਂ ਦੇ ਪ੍ਰਤੀਨਿਧੀਆਂ ਨਾਲ ਪ੍ਰੀ-ਬਜਟ ਵਿਚਾਰ-ਵਟਾਂਦਰਾ ਵੀ ਕਰਨਗੇ। ਇਹ ਮੀਟਿੰਗ ਦੋ ਦਿਨ ਚੱਲੇਗੀ, ਜਿਸ ਵਿੱਚ ਸੂਬਾ ਸਰਕਾਰਾਂ ਦੀਆਂ ਵਿੱਤੀ ਲੋੜਾਂ ਅਤੇ ਤਰਜੀਹਾਂ 'ਤੇ ਵਿਚਾਰ ਕੀਤਾ ਜਾਵੇਗਾ।
ਜੀਐਸਟੀ ਕੌਂਸਲ ਦੀ ਇਹ ਮੀਟਿੰਗ ਆਉਣ ਵਾਲੇ ਬਜਟ ਅਤੇ ਆਰਥਿਕ ਨੀਤੀਆਂ ਨੂੰ ਲੈ ਕੇ ਕਈ ਸੰਕੇਤ ਦੇ ਸਕਦੀ ਹੈ, ਜਿਸ ਕਾਰਨ ਆਮ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਉਮੀਦਾਂ ਜੁੜੀਆਂ ਹੋਈਆਂ ਹਨ।

ਇਹ ਵੀ ਪੜ੍ਹੋ :     ਸੋਨਾ ਹੋਇਆ 4,622 ਰੁਪਏ ਸਸਤਾ, Wedding season ਦੇ ਬਾਵਜੂਦ ਲੋਕ ਨਹੀਂ ਖ਼ਰੀਦ ਰਹੇ Gold

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News