ਸਰਕਾਰ ਨੂੰ ਝਟਕਾ, ਫਰਵਰੀ 'ਚ 1.05 ਲੱਖ ਕਰੋੜ ਰਹੀ GST ਕਲੈਕਸ਼ਨ

Sunday, Mar 01, 2020 - 07:44 PM (IST)

ਸਰਕਾਰ ਨੂੰ ਝਟਕਾ, ਫਰਵਰੀ 'ਚ 1.05 ਲੱਖ ਕਰੋੜ ਰਹੀ GST ਕਲੈਕਸ਼ਨ

ਬਿਨਜ਼ੈੱਸ ਡੈਸਕ—ਕੇਂਦਰ ਸਰਕਾਰ ਨੂੰ ਜੀ.ਐੱਸ.ਟੀ. ਕਲੈਕਸ਼ਨ 'ਤੇ ਝਟਕਾ ਲੱਗਿਆ ਹੈ। ਫਰਵਰੀ 'ਚ ਹੋਣ ਵਾਲੀ ਜੀ.ਐੱਸ.ਟੀ. ਕਲੈਕਸ਼ਨ 'ਚ ਸਰਕਾਰ ਨੂੰ ਕੁੱਲ 1.05 ਲੱਖ ਕਰੋੜ ਰੁਪਏ ਦੀ ਕਮਾਈ ਹੋਈ ਹੈ ਜਦਕਿ ਜਨਵਰੀ ਮਹੀਨੇ ਸਰਕਾਰ ਨੂੰ 1.10 ਲੱਖ ਕਰੋੜ ਰੁਪਏ ਦੀ ਜੀ.ਐੱਸ.ਟੀ. ਕਲੈਕਸ਼ਨ ਹੋਈ ਸੀ।

ਹਾਲਾਂਕਿ ਪਿਛਲੇ ਸਾਲ ਫਰਵਰੀ 'ਚ ਹੀ ਕੁੱਲ ਕਲੈਕਸ਼ਨ 97,247 ਲੱਖ ਕਰੋੜ ਰੁਪਏ ਸੀ ਜੋ ਇਸ ਸਾਲ 8.35 ਫੀਸਦੀ ਵਧ ਕੇ 1.05 ਲੱਖ ਕਰੋੜ ਰੁਪਏ ਪਹੁੰਚ ਗਈ ਹੈ। ਉੱਥੇ, ਪਿਛਲੇ ਚਾਰ ਮਹੀਨਿਆਂ 'ਚ ਜੀ.ਐੱਸ.ਟੀ. ਕਲੈਕਸ਼ਨ ਲਗਾਤਾਰ 1 ਲੱਖ ਕਰੋੜ ਰੁਪਏ ਦੇ ਪਾਰ ਰਹੀ ਹੈ।

PunjabKesari

ਇਕ ਆਧਿਕਾਰਿਤ ਬਿਆਨ 'ਚ ਕਿਹਾ ਗਿਆ ਹੈ ਕਿ 1.05 ਲੱਖ ਕਰੋੜ ਰੁਪਏ ਦੀ ਕੁੱਲ ਕਲੈਕਸ਼ਨ 'ਚ ਸੀ.ਜੀ.ਐੱਸ.ਟੀ. 20,569 ਰੁਪਏ ਅਤੇ ਐੱਸ.ਜੀ.ਐੱਸ.ਟੀ. 27,348 ਰੁਪਏ ਹੈ। ਉੱਥੇ, ਆਈ.ਜੀ.ਐੱਸ.ਟੀ. ਕਲੈਕਸ਼ਨ 48,503 ਕਰੋੜ ਰੁਪਏ ਰਹੀ ਜਿਸ 'ਚ ਆਯਾਤ 'ਤੇ 20,745 ਕਰੋੜ ਰੁਪਏ ਇਕੱਠਾ ਅਤੇ ਭੁਗਤਾਨ 8947 ਕਰੋੜ ਰੁਪਏ ਰਿਹਾ ਜਿਸ 'ਚ 1040 ਕਰੋੜ ਰੁਪਏ ਦਾ ਵਿਦੇਸ਼ੀ ਟੈਕਸ ਸ਼ਾਮਲ ਹੈ।

ਵਿੱਤ ਮੰਤਰਾਲਾ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਫਰਵਰੀ 2020 ਦੌਰਾਨ ਘਰੇਲੂ ਲੈਣ-ਦੇਣ ਨਾਲ ਜੀ.ਐੱਸ.ਟੀ. ਮਾਲਿਆ 'ਚ ਫਰਵਰੀ 2019 ਦੌਰਾਨ ਮਾਲਿਆ 'ਚ 12 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਮਾਲ ਦੇ ਆਯਾਤ ਤੋਂ ਲਈ ਗਈ ਜੀ.ਐੱਸ.ਟੀ. ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਫਰਵਰੀ ਦੌਰਾਨ ਮਾਲਿਆ ਦੀ ਤੁਲਨਾ 'ਚ ਫਰਵਰੀ ਦੌਰਾਨ ਕੁਲ ਮਾਲਿਆ 'ਚ 8 ਫੀਸਦੀ ਦਾ ਵਾਧਾ ਹੋਇਆ ਹੈ।


author

Karan Kumar

Content Editor

Related News