ਪੰਜਾਬ ਸਰਕਾਰ ਨੂੰ ਝਟਕਾ, ਪਿਛਲੇ ਸਾਲ ਦੇ ਮੁਕਾਬਲੇ GST ਕੁਲੈਕਸ਼ਨ 10 ਫ਼ੀਸਦੀ ਡਿੱਗਿਆ
Friday, Dec 02, 2022 - 04:54 PM (IST)
ਚੰਡੀਗੜ੍ਹ - ਪੰਜਾਬ ਸਰਕਾਰ ਨੂੰ ਜੀਐੱਸਟੀ ਦੇ ਕੁਲੈਕਸ਼ਨ ਨੂੰ ਲੈ ਕੇ ਝਟਕਾ ਲੱਗਾ ਹੈ। ਨਵੰਬਰ ਮਹੀਨੇ ਦਾ ਕੁਲੈਕਸ਼ਨ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਘੱਟ ਗਿਆ ਹੈ। ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਸਰਕਾਰ ਕੁਲੈਕਸ਼ਨ ਵਧਾਉਣ ਵਿਚ ਨਾਕਾਮਯਾਬ ਰਹੀ ਹੈ। ਪੰਜਾਬ ਸਰਕਾਰ ਦਾ ਨਵੰਬਰ ਮਹੀਨੇ ਦਾ ਜੀਐੱਸਟੀ ਕੁਲੈਕਸ਼ਨ 1669 ਕਰੋੜ ਰੁਪਏ ਰਿਹਾ ਜਦੋਂਕਿ ਪਿਛਲੇ ਨਵੰਬਰ ਮਹੀਨੇ ਦਾ ਕੁਲੈਕਸ਼ਨ 1845 ਕਰੋੜ ਰੁਪਏ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : Verka ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਮਗਰੋਂ ਹੁਣ ਪਨੀਰ ਦੀਆਂ ਕੀਮਤਾਂ 'ਚ ਵਾਧਾ
ਮੌਜੂਦਾ ਸਾਲ ਦੇ ਅਕਤੂਬਰ ਮਹੀਨੇ ਪੰਜਾਬ ਸਰਕਾਰ ਨੂੰ 1760 ਕਰੋੜ ਰੁਪਏ ਦਾ ਜੀਐੱਸਟੀ ਕੁਲੈਕਸ਼ਨ ਪ੍ਰਾਪਤ ਹੋਇਆ ਸੀ ਜਿਹੜਾ ਕਿ ਨਵੰਬਰ ਮਹੀਨੇ ਨਾਲੋਂ 91 ਕਰੋੜ ਰੁਪਏ ਜ਼ਿਆਦਾ ਹੈ।
ਦੂਜੇ ਪਾਸੇ ਹਰਿਆਣਾ ਸਰਕਾਰ ਨੂੰ ਪਿਛਲੇ ਸਾਲ ਦੇ ਇਸੇ ਮਹੀਨੇ ਭਾਵ ਨਵੰਬਰ ਵਿਚ ਇਸ ਸਾਲ ਦੇ ਨਵੰਬਰ ਵਿਚ 13 ਫ਼ੀਸਦੀ ਵਧ ਜੀਐੱਸਟੀ ਪ੍ਰਾਪਤ ਹੋਇਆ ਹੈ।
ਹਰਿਆਣਾ ਸਰਕਾਰ ਨੇ ਨਵੰਬਰ ਵਿਚ 6769 ਕਰੋੜ ਰੁਪਏ ਦਾ ਜੀਐੱਸਟੀ ਹਾਸਲ ਕੀਤਾ ਜਦੋਂਕਿ ਪਿਛਲੇ ਸਾਲ ਦੇ ਇਸੇ ਮਹੀਨੇ ਇਹ ਆਂਕੜਾ 6016 ਕਰੋੜ ਰੁਪਏ ਰਿਹਾ ਸੀ।
ਦੇਸ਼ ਦਾ ਜੀਐੱਸਟੀ ਮਾਲਿਆ ਨਵੰਬਰ ਵਿਚ 1,45,867 ਕਰੋੜ ਰਿਹਾ ਇਹ ਪਿਛਲੇ ਮਹੀਨੇ ਅਕਤੂਬਰ ਦੇ ਮੁਕਾਬਲੇ 4 ਫ਼ੀਸਦੀ ਘਟਿਆ ਹੈ। ਅਕਤੂਬਰ ਵਿਚ ਜੀਐੱਸਟੀ ਕੁਲੈਕਸ਼ਨ 1,51,718 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : ਹਰਿਆਣਾ ’ਚ ਸਕਰੈਪ ਪਾਲਿਸੀ ਲਾਗੂ, ਨਵੇਂ ਵਾਹਨ ਦੀ ਖਰੀਦ ਤੇ ਰਜਿਸਟ੍ਰੇਸ਼ਨ ਟੈਕਸ ’ਚ ਮਿਲੇਗੀ ਛੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।