GST Collection: ਅਕਤੂਬਰ ''ਚ GST ਕੁਲੈਕਸ਼ਨ ਨੇ ਤੋੜੇ ਰਿਕਾਰਡ, ਜਾਣੋ ਕਿੰਨੀ ਹੋਈ ਵਸੂਲੀ
Monday, Nov 01, 2021 - 05:07 PM (IST)
ਨਵੀਂ ਦਿੱਲੀ (ਭਾਸ਼ਾ) – ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਸੰਗ੍ਰਹਿ ਅਕਤੂਬਰ ’ਚ ਵਧ ਕੇ 1.30 ਲੱਖ ਕਰੋੜ ਰੁਪਏ ਹੋ ਗਿਆ ਜੋ ਲਗਾਤਾਰ ਚੌਥੇ ਮਹੀਨੇ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਹੈ ਅਤੇ ਤਿਓਹਾਰੀ ਸੈਸ਼ਨ ਦੀ ਤੇਜ਼ੀ ਨੂੰ ਦਰਸਾਉਂਦਾ ਹੈ। ਜੀ. ਐੱਸ. ਟੀ. ਦੇ ਇਕ ਜੁਲਾਈ 2017 ਨੂੰ ਲਾਗੂ ਹੋਣ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਸੰਗ੍ਰਹਿ ਹੈ। ਅਧਿਕਾਰਕ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਜੀ. ਐੱਸ. ਟੀ. ਸੰਗ੍ਰਹਿ ਅਕਤੂਬਰ 2020 ਦੀ ਤੁਲਨਾ ’ਚ 24 ਫੀਸਦੀ ਵੱਧ ਸੀ।
ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਅਕਤੂਬਰ 2021 ’ਚ ਕੁੱਲ ਜੀ. ਐੱਸ. ਟੀ. ਮਾਲੀਆ 1,30,127 ਕਰੋੜ ਰੁਪਏ ਰਿਹਾ, ਜਿਸ ’ਚ ਸੀ. ਜੀ. ਐੱਸ. ਟੀ. 23,861 ਕਰੋੜ ਰੁਪਏ, ਐੱਸ. ਜੀ. ਐੱਸ. ਟੀ. 30,421 ਕਰੋੜ ਰੁਪਏ, ਆਈ. ਜੀ. ਐੱਸ. ਟੀ. 67,361 ਕਰੋੜ ਰੁਪਏ (ਮਾਲ ਦੀ ਦਰਾਮਦ ’ਤੇ ਜਮ੍ਹਾ 32,998 ਕਰੋੜ ਰੁਪਏ ਸਮੇਤ) ਅਤੇ ਸੈੱਸ 8,484 ਕਰੋੜ ਰੁਪਏ ਮਾਲ ਦੀ ਦਰਾਮਦ ’ਤੇ ਇਕੱਠੇ ਹੋਏ 699 ਕਰੋੜ ਰੁਪਏ ਸਮੇਤ) ਹੈ।