ਰਾਹਤ! ਸਰਕਾਰ ਨੂੰ ਨਵੰਬਰ 'ਚ GST ਜ਼ਰੀਏ ਮਿਲੇ 1.04 ਲੱਖ ਕਰੋੜ ਰੁਪਏ

Tuesday, Dec 01, 2020 - 03:26 PM (IST)

ਰਾਹਤ! ਸਰਕਾਰ ਨੂੰ ਨਵੰਬਰ 'ਚ GST ਜ਼ਰੀਏ ਮਿਲੇ 1.04 ਲੱਖ ਕਰੋੜ ਰੁਪਏ

ਨਵੀਂ ਦਿੱਲੀ— ਸਰਕਾਰ ਨੂੰ ਨਵੰਬਰ 'ਚ ਜੀ. ਐੱਸ. ਟੀ. ਜ਼ਰੀਏ 1.04 ਲੱਖ ਕਰੋੜ ਰੁਪਏ ਦੀ ਪ੍ਰਾਪਤੀ ਹੋਈ ਹੈ। ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ 'ਚ ਇਹ ਥੋੜ੍ਹਾ ਘੱਟ ਹੈ। ਅਕਤੂਬਰ 'ਚ 1.05 ਲੱਖ ਕਰੋੜ ਰੁਪਏ ਦੀ ਪ੍ਰਾਪਤੀ ਹੋਈ ਸੀ ਪਰ ਚਾਲੂ ਵਿੱਤੀ ਸਾਲ 'ਚ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਜੀ. ਐੱਸ. ਟੀ. ਜ਼ਰੀਏ ਪ੍ਰਾਪਤੀ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋਈ ਹੈ।

ਨਵੰਬਰ 'ਚ ਜੀ. ਐੱਸ. ਟੀ. ਜ਼ਰੀਏ ਹੋਈ ਪ੍ਰਾਪਤੀ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 1.4 ਫ਼ੀਸਦੀ ਜ਼ਿਆਦਾ ਹੈ। ਨਵੰਬਰ 2019 'ਚ ਜੀ. ਐੱਸ. ਟੀ. ਪ੍ਰਾਪਤੀ 1,03,491 ਕਰੋੜ ਰੁਪਏ ਰਹੀ ਸੀ।

ਬਿਆਨ 'ਚ ਕਿਹਾ ਗਿਆ ਹੈ ਕਿ ਸਮੀਖਿਆ ਅਧੀਨ ਮਹੀਨੇ 'ਚ ਵਸਤੂਆਂ ਦੀ ਦਰਾਮਦ ਤੋਂ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 4.9 ਫ਼ੀਸਦੀ ਜ਼ਿਆਦਾ ਰਿਹਾ। ਉੱਥੇ ਹੀ, ਘਰੇਲੂ ਲੈਣ-ਦੇਣ ਜ਼ਰੀਏ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਤੋਂ 0.5 ਫ਼ੀਸਦੀ ਜ਼ਿਆਦਾ ਰਿਹਾ।

ਨਵੰਬਰ 2020 'ਚ ਕੁੱਲ ਜੀ. ਐੱਸ. ਟੀ. ਜ਼ਰੀਏ ਪ੍ਰਾਪਤ ਮਾਲੀਆ 1,04,963 ਕਰੋੜ ਰੁਪਏ ਰਿਹਾ। ਇਸ 'ਚ ਕੇਂਦਰੀ ਜੀ. ਐੱਸ. ਟੀ. 19,189 ਕਰੋੜ ਰੁਪਏ, ਸੂਬਾ ਜੀ. ਐੱਸ. ਟੀ. 25,540 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ. ਐੱਸ. ਟੀ. 51,992 ਕਰੋੜ ਰੁਪਏ ਹੈ (ਇਸ 'ਚ 22,078 ਕਰੋੜ ਰੁਪਏ ਵਸਤੂਆਂ ਦੀ ਦਰਾਮਦ 'ਤੇ ਜੁਟਾਏ ਗਏ ਹਨ)। ਇਸ 'ਚ ਸੈੱਸ ਦਾ ਯੋਗਦਾਨ 8,242 ਕਰੋੜ ਰੁਪਏ (ਵਸਤੂਆਂ ਦੀ ਦਰਾਮਦ 'ਤੇ ਜੁਟਾਏ ਗਏ 809 ਕਰੋੜ ਰੁਪਏ ਸ਼ਾਮਲ) ਦਾ ਰਿਹਾ ਹੈ। ਬੀਤੇ ਵਿੱਤੀ ਸਾਲ 2019-20 'ਚ 12 ਮਹੀਨਿਆਂ 'ਚ 8 ਮਹੀਨਿਆਂ 'ਚ ਜੀ. ਐੱਸ. ਟੀ. ਮਾਲੀਆ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਸੀ। ਹਾਲਾਂਕਿ, ਚਾਲੂ ਵਿੱਤੀ ਸਾਲ 'ਚ ਮਹਾਮਾਰੀ ਕਾਰਨ ਲਾਈ ਤਾਲਾਬੰਦੀ ਕਾਰਨ ਇਹ ਪ੍ਰਭਾਵਿਤ ਹੋਇਆ ਹੈ।


author

Sanjeev

Content Editor

Related News