ਦਸੰਬਰ 2020 ''ਚ ਪਹਿਲੀ ਵਾਰ ਸਰਕਾਰ ਨੂੰ GST ਤੋਂ ਰਿਕਾਰਡ ਕਮਾਈ

Friday, Jan 01, 2021 - 02:22 PM (IST)

ਨਵੀਂ ਦਿੱਲੀ- ਦਸੰਬਰ 2020 ਵਿਚ ਸਰਕਾਰ ਨੂੰ 1,15,174 ਕਰੋੜ ਰੁਪਏ ਦਾ ਜੀ. ਐੱਸ. ਟੀ. ਰੈਵੇਨਿਊ ਪ੍ਰਾਪਤ ਹੋਇਆ ਹੈ, ਜੋ ਗੁੱਡਜ਼ ਤੇ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਦਾ ਹੁਣ ਤੱਕ ਦਾ ਕਿਸੇ ਮਹੀਨੇ ਵਿਚ ਸਭ ਤੋਂ ਜ਼ਿਆਦਾ ਮਾਲੀਆ ਹੈ। 

ਸ਼ੁੱਕਰਵਾਰ ਨੂੰ ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਵਿੱਤ ਮੰਤਰਾਲਾ ਨੇ ਕਿਹਾ ਕਿ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ ਇਹ 12 ਫ਼ੀਸਦੀ ਵੱਧ ਹੈ।

ਮੰਤਰਾਲਾ ਨੇ ਕਿਹਾ ਕਿ ਆਰਥਿਕ ਗਤੀਵਧੀਆਂ ਵਿਚ ਲਗਾਤਾਰ ਸੁਧਾਰ ਨਾਲ ਜੀ. ਐੱਸ. ਟੀ. ਮਾਲੀਏ ਵਿਚ ਤੇਜ਼ੀ ਆਈ। ਚਾਲੂ ਵਿੱਤੀ ਸਾਲ ਵਿਚ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਜੀ. ਐੱਸ. ਟੀ. ਦਾ ਮਾਲੀਆ 1 ਲੱਖ ਕਰੋੜ ਤੋਂ ਵੱਧ ਰਿਹਾ। ਦਸੰਬਰ 2020 ਦਾ ਮਾਲੀਆ ਇਸ ਤੋਂ ਪਿਛਲੇ ਮਹੀਨੇ ਦੇ 1,04.963 ਕਰੋੜ ਰੁਪਏ ਦੇ ਮਾਲੀਆ ਨਾਲੋਂ ਕਾਫ਼ੀ ਜ਼ਿਆਦਾ ਹੈ। ਸਰਕਾਰ ਨੇ ਕਿਹਾ ਕਿ ਜੀ. ਐੱਸ. ਟੀ. ਦੀ ਸ਼ੁਰੂਆਤ ਤੋਂ ਬਾਅਦ ਦਸੰਬਰ 2020 ਵਿਚ ਜੀ. ਐੱਸ. ਟੀ. ਰੈਵੇਨਿਊ ਸਭ ਤੋਂ ਵੱਧ ਰਿਹਾ। ਇਹ ਪਹਿਲੀ ਵਾਰ ਹੈ ਜਦੋਂ ਇਹ 1.15 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਹੁਣ ਤੱਕ ਦਾ ਸਭ ਤੋਂ ਵੱਧ ਸੰਗ੍ਰਹਿ ਅਪ੍ਰੈਲ 2019 ਦੇ ਮਹੀਨੇ ਵਿਚ 13 1,13,866 ਕਰੋੜ ਰੁਪਏ ਰਿਹਾ ਸੀ।


Sanjeev

Content Editor

Related News