ਅਗਸਤ ''ਚ GST ਕਲੈਕਸ਼ਨ ''ਚ ਗਿਰਾਵਟ, 93960 ਕਰੋੜ ਰੁਪਏ ਮਿਲਿਆ ਰਾਜਸਵ
Sunday, Sep 02, 2018 - 08:33 AM (IST)

ਨਵੀਂ ਦਿੱਲੀ—ਜੁਲਾਈ 'ਚ ਵਸਤੂਆਂ ਅਤੇ ਸੇਵਾਵਾਂ ਟੈਕਸ ਦੇ ਸਲੈਬਾਂ 'ਚ ਬਦਲਾਅ ਤੋਂ ਬਾਅਦ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਕਲੈਕਸ਼ਨ 'ਚ ਅਗਸਤ ਮਹੀਨੇ 'ਚ ਗਿਰਾਵਟ ਆਈ ਹੈ। ਅਗਸਤ 'ਚ ਜੀ.ਐੱਸ.ਟੀ. ਦੇ ਰੂਪ 'ਚ ਕੁੱਲ 93,960 ਕਰੋੜ ਰੁਪਏ ਦਾ ਰਾਜਸਵ ਪ੍ਰਾਪਤ ਹੋਇਆ ਹੈ ਜਦਕਿ ਜੁਲਾਈ 'ਚ 96,483 ਕਰੋੜ ਰੁਪਏ ਸਰਕਾਰੀ ਖਜਾਨੇ 'ਚ ਜਮ੍ਹਾ ਹੋਏ ਸਨ।
ਵਿੱਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ ਲਈ 31 ਅਗਸਤ 2018 ਤੱਕ 67 ਲੱਖ ਗੁੱਡਸ ਐਂਡ ਸਰਵਿਸਿਜ਼ ਟੈਕਸ ਰਿਟਰਨ 3ਬੀ ਫਾਈਲ ਹੋਏ। ਇਹ ਜੂਨ ਦੇ 66 ਲੱਖ ਤੋਂ ਕੁਝ ਜ਼ਿਆਦਾ ਹਨ।
ਅਗਸਤ 'ਚ ਜੀ.ਐੱਸ.ਟੀ. ਕਲੈਕਸ਼ਨ 'ਚ ਜੁਲਾਈ ਅਤੇ ਜੂਨ 'ਚ ਵੀ ਗਿਰਾਵਟ ਆਈ ਸੀ। ਜੁਲਾਈ 'ਚ 96,483 ਕਰੋੜ ਅਤੇ ਜੂਨ 'ਚ 95,610 ਕਰੋੜ ਰੁਪਏ ਦਾ ਟੈਕਸ ਮਿਲਿਆ ਸੀ। ਗਿਰਾਵਟ ਦੇ ਕਾਰਨਾਂ ਕਰਕੇ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਇਸ ਦੇ ਪਿੱਛੇ ਇਕ ਮੁੱਖ ਕਾਰਨ 21 ਜੁਲਾਈ ਨੂੰ ਜੀ.ਐੱਸ.ਟੀ. ਕਾਊਂਸਿਲ ਮੀਟਿੰਗ 'ਚ ਟੈਕਸ ਕਟੌਤੀ ਤੋਂ ਬਾਅਦ ਖਰੀਦ-ਵਿਕਰੀ ਮੁਅੱਤਲ ਹੋ ਸਕਦੀ ਹੈ। ਟੈਕਸ 'ਚ ਕਟੌਤੀ 27 ਜੁਲਾਈ ਤੋਂ ਪ੍ਰਭਾਵਿਤ ਹੋਈ ਸੀ।
ਮੰਤਰਾਲੇ ਨੇ ਕਿਹਾ ਕਿ ਟੈਕਸ ਕਟੌਤੀ ਦਾ ਲਾਭ ਅੱਗੇ ਵਧਣ 'ਚ ਕੁਝ ਸਮਾਂ ਲੱਗਿਆ ਹੋਵੇਗਾ ਅਤੇ ਉਪਭੋਗਤਾਵਾਂ ਨੇ ਲਾਭ ਦੀ ਉਡੀਕ 'ਚ ਖਰੀਦਾਰੀ ਨੂੰ ਕੁਝ ਦਿਨ ਲਈ ਮੁਅੱਤਲ ਕੀਤਾ ਹੋਵੇਗਾ। ਟੈਕਸ ਕਟੌਤੀ ਦਾ ਅਸਲੀ ਅਸਰ ਅਗਲੇ ਮਹੀਨੇ ਹੀ ਪਤਾ ਲੱਗੇਗਾ।