ਸਟਾਕ ਮਾਰਕੀਟ ''ਚ ਵਾਧਾ, ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ਦੋਵੇਂ ਚੜ੍ਹੇ
Monday, Dec 19, 2022 - 11:08 AM (IST)
ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਪਿਛਲੇ ਦੋ ਸੈਸ਼ਨਾਂ ਤੋਂ ਗਿਰਾਵਟ ਦਾ ਦੌਰ ਸੁਸਤ ਹੋਇਆ ਹੈ ਅਤੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਅਤੇ ਨਿਫਟੀ ਵਿਚ ਵਾਧਾ ਹੋਇਆ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 127.48 ਅੰਕ ਵਧ ਕੇ 61,465.29 ਅੰਕਾਂ 'ਤੇ ਪਹੁੰਚ ਗਿਆ। ਵਿਆਪਕ NSE ਨਿਫਟੀ 37.85 ਅੰਕ ਵਧ ਕੇ 18,306.85 'ਤੇ ਰਿਹਾ। ਪਿਛਲੇ ਵਪਾਰਕ ਸੈਸ਼ਨ ਵਿੱਚ, ਬੀਐਸਈ ਦੇ ਤੀਹ ਸ਼ੇਅਰਾਂ ਵਾਲਾ ਸੈਂਸੈਕਸ ਸ਼ੁੱਕਰਵਾਰ ਨੂੰ 461.22 ਅੰਕ ਜਾਂ 0.75 ਪ੍ਰਤੀਸ਼ਤ ਡਿੱਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 145.90 ਅੰਕ ਭਾਵ 0.79 ਫੀਸਦੀ ਦੀ ਗਿਰਾਵਟ ਨਾਲ 18,269 'ਤੇ ਬੰਦ ਹੋਇਆ।
ਟਾਪ ਗੇਨਰਜ਼
ਪਾਵਰ ਗਰਿੱਡ, ਵਿਪਰੋ, ਆਈਟੀਸੀ, ਭਾਰਤੀ ਏਅਰਟੈੱਲ, ਨੇਸਲੇ, ਬਜਾਜ ਫਿਨਸਰਵ, ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ , ਐਚਡੀਐਫਸੀ
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਇੰਡਸਇੰਡ ਬੈਂਕ, ਲਾਰਸਨ ਐਂਡ ਟੂਬਰੋ
ਗਲੋਬਲ ਬਾਜ਼ਾਰਾਂ ਦਾ ਹਾਲ
ਬਾਕੀ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ। ਅੰਤਰਰਾਸ਼ਟਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 1.10 ਫੀਸਦੀ ਵਧ ਕੇ 79.91 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਆਰਜ਼ੀ ਆਂਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸ਼ੁੱਕਰਵਾਰ ਨੂੰ 1,975.44 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।