ਕੋਰ ਸੈਕਟਰ ਦੀ ਗਰੋਥ ਘਟੀ, ਅਗਸਤ ''ਚ 4.2 ਫੀਸਦੀ

Tuesday, Oct 02, 2018 - 09:33 AM (IST)

ਕੋਰ ਸੈਕਟਰ ਦੀ ਗਰੋਥ ਘਟੀ, ਅਗਸਤ ''ਚ 4.2 ਫੀਸਦੀ

ਨਵੀਂ ਦਿੱਲਿ—ਕੋਰ ਸੈਕਟਰ ਦੀ ਗਰੋਥ 'ਚ ਗਿਰਾਵਟ ਦਰਜ ਕੀਤੀ ਗਈ ਹੈ। ਅਗਸਤ 'ਚ ਕੋਰ ਸੈਕਟਰ ਗਰੋਥ 4.2 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਕੋਰ ਇੰਡਸਟਰੀ ਗਰੋਥ 7.3 ਫੀਸਦੀ ਤੋਂ ਘਟ ਕੇ 4.2 ਫੀਸਦੀ ਹੋ ਗਈ ਹੈ।
ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਕੋਲਾ ਉਤਪਾਦਨ ਦੀ ਗਰੋਥ 9.8 ਫੀਸਦੀ ਦੇ ਮੁਕਾਬਲੇ 2.4 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਕੱਚੇ ਤੇਲ ਦੇ ਉਤਪਾਦਨ ਦੀ ਗਰੋਥ 5.4 ਫੀਸਦੀ ਤੋਂ ਘਟ ਕੇ 11.1 ਫੀਸਦੀ ਰਹੀ ਹੈ। 
ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਨੈਚੁਰਲ ਗੈਸ ਉਤਪਾਦਨ ਦੀ ਗਰੋਥ 5.2 ਫੀਸਦੀ ਤੋਂ ਘਟ ਕੇ 1.1 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਰਿਫਾਇਨਰੀ ਪ੍ਰੋਡੈਕਟਸ ਉਤਪਾਦਨ ਦੀ ਗਰੋਥ 12.3 ਫੀਸਦੀ ਦੇ ਮੁਕਾਬਲੇ 5.1 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਫਰਟੀਲਾਈਜ਼ਰਸ ਉਤਪਾਦਨ ਦੀ ਗਰੋਥ 1.3 ਫੀਸਦੀ ਤੋਂ ਵਧ ਕੇ 5.3 ਫੀਸਦੀ ਰਹੀ ਹੈ। ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਸਟੀਲ ਉਤਪਾਦਨ ਦੀ ਗਰੋਥ 6.9 ਫੀਸਦੀ ਦੇ ਮੁਕਾਬਲੇ 3.9 ਫੀਸਦੀ ਰਹੀ ਹੈ।
ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਸੀਮੈਂਟ ਉਤਪਾਦਨ ਦੀ ਗਰੋਥ 11.1 ਫੀਸਦੀ ਤੋਂ ਵਧ ਕੇ 14.3 ਫੀਸਦੀ ਰਹੀ ਹੈ। ਹਾਲਾਂਕਿ ਮਹੀਨਾ ਦਰ ਮਹੀਨਾ ਆਧਾਰ 'ਤੇ ਅਗਸਤ 'ਚ ਬਿਜਲੀ ਉਤਪਾਦਨ ਦੀ ਗਰੋਥ 6.7 ਫੀਸਦੀ ਤੋਂ ਘਟ ਕੇ 5.4 ਫੀਸਦੀ ਰਹੀ ਹੈ।


Related News