ਹੁਣ ਕਰਿਆਨਾ ਸਟੋਰ ਵਾਲੇ ਵੀ ਸ਼ੁਰੂ ਕਰ ਸਕਣਗੇ ਬੈਟਰੀ ਸਵੈਪਿੰਗ ਦਾ ਕਾਰੋਬਾਰ

Thursday, Jul 04, 2019 - 01:57 PM (IST)

ਨਵੀਂ ਦਿੱਲੀ — ਕਰਿਆਨਾ ਸਟੋਰ ਵਾਲਿਆਂ ਨੂੰ ਕਮਾਈ ਦੇ ਹੋਰ ਮੌਕੇ ਵੀ ਮਿਲਣ ਵਾਲੇ ਹਨ। ਮੁਹੱਲੇ ਦੇ ਕਰਿਆਨੇ ਸਟੋਰ ਇਲੈਕਟ੍ਰਿਕ ਵਾਹਨਾਂ ਦੇ ਬੈਟਰੀ ਸਵੈਪਿੰਗ ਸਟੇਸ਼ਨ ਦਾ ਕੰਮ ਕਰ ਸਕਦੇ ਹਨ। ਇਲੈਕਟ੍ਰਿਕ ਵਾਹਨਾਂ ਦੀ ਵਿਕਾਸ ਨੀਤੀ 'ਚ ਇਸ ਤਰ੍ਹਾਂ ਦਾ ਐਲਾਨ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੰਮ ਲਈ ਕਰਿਆਨਾ ਸਟੋਰ ਨੂੰ ਕਿਸੇ ਤਰ੍ਹਾਂ ਦਾ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਹਾਈਵੇ 'ਤੇ ਵੀ ਹਰ 100 ਕਿਲੋਮੀਟਰ ਦੀ ਦੂਰੀ 'ਤੇ ਫਾਸਟ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ। ਅਗਲੇ 1 ਸਾਲ ਵਿਚ ਵੱਡੇ ਸ਼ਹਿਰਾਂ ਵਿਚ 2700 ਚਾਰਜਿੰਗ ਸਟੇਸ਼ਨ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਭਾਰਤ ਵਿਚ ਸਾਲ 2016 ਤੋਂ ਇਲਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਚਲ ਰਹੀਆਂ ਹਨ। ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਖਾਸ ਸਫਲਤਾ ਨਹੀਂ ਮਿਲੀ ਹੈ। ਸਾਲ 2019 ਦੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2018-19 'ਚ ਭਾਰਤ ਵਿਚ 1 ਲੱਖ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦਾ ਉਤਪਾਦਨ ਕੀਤਾ ਗਿਆ ਜਦੋਂਕਿ ਚੀਨ 'ਚ ਇਸ ਦੀ ਸੰਖਿਆ 2.6 ਕਰੋੜ ਰਹੀ। 

ਕਰਿਆਨਾ ਸਟੋਰ ਵਿਚ ਦੋ ਚਾਰਜਡ ਬੈਟਰੀਆਂ ਨੂੰ ਰੱਖ ਕੇ ਬੈਟਰੀ ਸਵੈਪਿੰਗ ਸਟੇਸ਼ਨ ਖੋਲ੍ਹੇ ਜਾ ਸਕਦੇ ਹਨ

ਸੂਤਰਾਂ ਮੁਤਾਬਕ ਬੈਟਰੀ ਸਵੈਪਿੰਗ ਸਟੇਸ਼ਨ ਕਈ ਤਰ੍ਹਾਂ ਦੇ ਹੋ ਸਕਦੇ ਹਨ। ਕੁਝ ਵੱਡੇ ਸਟੇਸ਼ਨ ਹੋਣਗੇ ਜਿਹੜੇ ਪੈਟਰੋਲ ਪੰਪ ਵਰਗੀਆਂ ਥਾਵਾਂ 'ਤੇ ਹੋਣਗੇ। ਜਿੱਥੇ ਜ਼ਿਆਦਾ ਸੰਖਿਆ ਵਿਚ ਬੈਟਰੀ ਸਵੈਪਿੰਗ ਦੀ ਸਹੂਲਤ ਹੋਵੇਗੀ। ਵੈਸੇ ਹੀ ਕਰਿਆਨਾ ਸਟੋਰ 'ਚ ਦੋ ਚਾਰਜਡ ਬੈਟਰੀਆਂ ਨੂੰ ਰੱਖ ਕੇ ਬੈਟਰੀ ਸਵੈਪਿੰਗ ਸਟੇਸ਼ਨ ਖੋਲ੍ਹੇ ਜਾ ਸਕਦੇ ਹਨ। ਦੋ ਪਹਿਆ ਵਾਹਨ ਵਾਲੇ ਆਪਣੀ ਬੈਟਰੀ ਡਿਸਚਾਰਜ ਹੋਣ 'ਤੇ ਕਰਿਆਨਾ ਸਟੋਰ ਤੋਂ ਚਾਰਜਡ ਬੈਟਰੀ ਲੈ ਸਕਣਗੇ ਅਤੇ ਬਦਲੇ ਵਿਚ ਉਨ੍ਹਾਂ ਨੂੰ ਕਰਿਆਨਾ ਸਟੋਰ ਨੂੰ ਚਾਰਜ ਦੇਣਾ ਹੋਵੇਗਾ। ਇਸ ਤਰ੍ਹਾਂ ਦੇ ਕੰਮ ਲਈ ਕਈ ਸਟਾਰਟ ਅੱਪ ਕੰਪਨੀਆਂ ਵੀ ਪਹਿਲ ਕਰ ਚੁੱਕੀਆਂ ਹਨ। ਮਾਹਰਾਂ ਮੁਤਾਬਕ ਸਥਾਨਕ ਪੱਧਰ 'ਤੇ ਦੋ ਪਹੀਆ ਵਾਹਨ 25-30 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦੇ ਹਨ। ਜੇਕਰ ਕਰਿਆਨਾ ਸਟੋਰਸ 'ਚ ਵੀ ਚਾਰਜਡ ਬੈਟਰੀ ਉਪਲੱਬਧ ਹੋਵੇਗੀ ਤਾਂ ਦੋ ਪਹੀਆ ਚਲਾਉਣ ਵਾਲਿਆਂ ਨੂੰ ਬੈਟਰੀ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੋਵੇਗੀ। ਕਰਿਆਨਾ ਸਟੋਰ ਵਾਲੇ ਸਿਰਫ 30000 ਰੁਪਏ ਲਗਾ ਕੇ ਦੋ ਪਹੀਆ ਵਾਹਨਾਂ ਲਈ ਬੈਟਰੀ ਸਵੈਪਿੰਗ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਇਕ ਬੈਟਰੀ ਦੀ ਕੀਮਤ ਲਗਭਗ 15,000 ਰੁਪਏ ਹੈ।


Related News