SBI ਨੇ ਪੇਸ਼ ਕੀਤਾ ਗ੍ਰੀਨ ਕਾਰ ਲੋਨ, ਮਿਲੇਗਾ ਸਸਤੇ ਵਿਆਜ ''ਤੇ ਕਰਜ਼ਾ

02/03/2020 4:47:33 PM

ਨਵੀਂ ਦਿੱਲੀ — ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ(SBI) ਨੇ ਵਾਤਾਵਰਣ ਨੂੰ ਧਿਆਨ 'ਚ ਰੱਖਦੇ ਹੋਏ ਇਕ ਨਵੀਂ ਯੋਜਨਾ ਪੇਸ਼ ਕੀਤੀ ਹੈ। SBI ਨੇ ਇਲੈਕਟ੍ਰਾਨਿਕ ਵਾਹਨਾਂ ਲਈ ਇਕ ਸਪੈਸ਼ਲ ਗ੍ਰੀਨ ਕਾਰ ਲੋਨ ਲਾਂਚ ਕੀਤਾ ਹੈ। ਇਹ ਇਲੈਕਟ੍ਰਾਨਿਕ ਕਾਰ ਦੀ ਖਰੀਦਦਾਰੀ ਲਈ ਲਾਂਚ ਹੋਇਆ ਭਾਰਤ ਦਾ ਪਹਿਲਾਂ ਗ੍ਰੀਨ ਕਾਰ ਲੋਨ ਹੈ। ਇਸ ਪਹਿਲ ਦਾ ਮਕਸਦ ਇਲੈਕਟ੍ਰਾਨਿਕ ਵਾਹਨ(EV) ਦੀ ਖਰੀਦਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਲੋਨ ਦੇ ਤਹਿਤ ਗਾਹਕਾਂ ਨੂੰ 8 ਸਾਲ ਤੱਕ ਲਈ ਲੋਨ ਦਿੱਤਾ ਜਾਵੇਗਾ। ਆਓ ਜਾਣਦੇ ਹਾਂ SBI ਦੇ ਇਸ ਗ੍ਰੀਨ ਕਾਰ ਲੋਨ ਦੀ ਕੀ ਖਾਸੀਅਤ ਹੈ। 



ਗ੍ਰੀਨ ਕਾਰ ਲੋਨ ਦੇ ਫੀਚਰਜ਼

  • SBI ਦੇ ਗ੍ਰੀਨ ਕਾਰ ਲੋਨ 'ਚ 0.20 ਫੀਸਦੀ ਘੱਟ ਵਿਆਜ ਦੇਣਾ ਹੋਵੇਗਾ।
  • SBI ਕਾਰ ਲੋਨ ਵਾਹਨ ਦੀ ਆਨ ਰੋਡ ਕੀਮਤ ਦਾ 90 ਫੀਸਦੀ ਤੱਕ ਦਾ ਲੋਨ ਫਾਇਨਾਂਸ ਕਰਦਾ ਹੈ।
  • ਬੈਂਕ ਵਲੋਂ ਲਾਂਚ ਕੀਤੇ ਗਏ ਇਸ ਲੋਨ ਦੇ ਤਹਿਤ SBI ਦੇ ਗ੍ਰੀਨ ਕਾਰ ਲੋਨ ਨੂੰ 08 ਸਾਲ ਦੇ ਅੰਦਰ ਚੁਕਾਉਣਾ ਹੋਵੇਗਾ। ਆਮ ਵਾਹਨ ਲਈ SBI ਜਿਹੜਾ ਲੋਨ ਦੇ ਰਿਹਾ ਹੈ ਉਸਨੂੰ 7 ਸਾਲ 'ਚ ਚੁਕਾਉਣਾ ਹੋਵੇਗਾ।
  • ਆਨ ਰੋਡ ਕੀਮਤ 'ਚ ਰਜਿਸਟ੍ਰੇਸ਼ਨ, ਬੀਮਾ, ਐਕਸਟੇਂਡਿਡ ਵਾਰੰਟੀ , ਟੋਟਲ ਸਰਵਿਸ ਪੈਕੇਜ, ਸਾਲਾਨਾ ਰੱਖ-ਰਖਾਅ, ਅਸੈਸਰੀਜ਼ ਦੀ ਲਾਗਤ ਆਦਿ ਸ਼ਾਮਲ ਹੁੰਦੀ ਹੈ।

 

PunjabKesari

ਲੋਨ ਲਈ ਜ਼ਰੂਰੀ ਦਸਤਾਵੇਜ਼

  • ਪਿਛਲੇ 6 ਮਹੀਨਿਆਂ ਦੀ ਬੈਂਕ ਸਟੇਟਮੈਂਟ
  • 2 ਪਾਸਪੋਰਟ ਸਾਈਜ਼ ਫੋਟੋ
  • ਪਛਾਣ ਪੱਤਰ ਲਈ ਪਾਸਪੋਰਟ, ਪੈਨ ਕਾਰਡ, ਵੋਟਰ ਆਈ.ਡੀ., ਡਰਾਈਵਿੰਗ ਲਾਇਸੈਂਸ
  • ਨਵੀਂ ਸੈਲਰੀ ਸਲਿੱਪ, ਫਾਰਮ 16
  • ਵਪਾਰੀ ਵਰਗ ਜਾਂ ਹੋਰਾਂ ਲਈ 2 ਸਾਲ ਦੀ ਰਿਟਰਨ
  • ਖੇਤੀਬਾੜੀ ਵਰਗ ਦੇ ਬਿਨੈਕਾਰ ਲਈ ਜ਼ਮੀਨ ਦੇ ਕਾਗਜ਼ਾਤ

ਕਿੰਨਾ ਨੂੰ ਮਿਲੇਗਾ ਗ੍ਰੀਨ ਲੋਨ

  • SBI ਦੀ ਵੈਬਸਾਈਟ ਮੁਤਾਬਕ, ਸਰਕਾਰੀ ਕੰਪਨੀਆਂ ਦੇ ਰੈਗੂਲਰ ਕਰਮਚਾਰੀ, ਡਿਫੈਂਸ ਸੈਲਰੀ ਪੈਕੇਜ(DSP), ਪਾਰਾ ਮਿਲਟਰੀ ਸੈਲਰੀ ਪੈਕੇਜ(PMSP) ਅਤੇ ਇੰਡੀਅਨ ਕੋਸਟਲ ਗਾਰਡ ਪੈਕੇਜ(GSP) ਗਾਹਕਾਂ ਅਤੇ ਰੱਖਿਆ ਠਿਕਾਣਿਆਂ 'ਤੇ ਸ਼ਾਰਟ ਕਮਿਸ਼ਨਡ ਅਫਰਸ।
  • ਪ੍ਰੋਫੈਸ਼ਨਲਸ, ਸੈਲਫ ਇੰਪਲਾਇਡ, ਕਾਰੋਬਾਰੀ, ਪ੍ਰੋਪਰਾਈਟਰੀ /ਪਾਰਟਨਰਸ਼ਿਪ ਫਰਮ ਜਿਹੜੀ ਆਮਦਨ ਟੈਕਸ ਦਿੰਦੀ ਹੋਵੇ।
  • ਖੇਤੀਬਾੜੀ ਸੰਬੰਧੀ ਗਤੀਵਿਧਿਆਂ 'ਚ ਲੱਗੇ ਲੋਕ।

ਕਿੰਨੀ ਰਕਮ 'ਤੇ ਕਿੰਨਾ ਲੋਨ

  • ਸਰਕਾਰੀ ਕਰਮਚਾਰੀ ਜਿੰਨਾ ਦੀ ਸੈਲਰੀ ਘੱਟੋ-ਘੱਟ 3 ਲੱਖ ਰੁਪਏ ਹੈ, SBI ਤੋਂ ਉਨ੍ਹਾਂ ਦੀ ਨੈੱਟ ਮਹੀਨਾਵਾਰ ਆਮਦਨ ਦਾ ਘੱਟੋ-ਘੱਟ 48 ਗੁਣਾ ਕਰਜ਼ੇ ਦੇ ਤੌਰ 'ਤੇ ਮਿਲ ਸਕਦਾ ਹੈ।
  • ਬਿਜ਼ਨੈੱਸਮੈਨ, ਪ੍ਰੋਫੈਸ਼ਨਲਸ ਅਤੇ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਨੂੰ SBI 'ਚ ਮੌਜੂਦ ਡੈਪਰੀਸਿਏਸ਼ਨ ਅਤੇ ਸਾਰੇ ਕਰਜ਼ਿਆਂ ਦੀ ਪੇਮੈਂਟ ਨੂੰ ਜੋੜਣ ਦੇ ਬਾਅਦ ਉਸਦੀ ਗ੍ਰਾਸ ਟੈਕਸਏਬਲ ਇਨਕਮ ਜਾਂ ਨੈੱਟ ਪ੍ਰਾਫਿੱਟ ਦਾ 4 ਗੁਣਾ ਮਿਲ ਸਕਦਾ ਹੈ।
  • ਖੇਤੀਬਾੜੀ ਨਾਲ ਜੁੜੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ ਘੱਟੋ-ਘੱਟ 4 ਲੱਖ ਰੁਪਏ ਹੈ, ਉਨ੍ਹਾਂ ਨੂੰ ਨੈੱਟ ਸਾਲਾਨਾ ਆਮਦਨ ਦਾ 3 ਗੁਣਾ ਲੋਨ ਮਿਲ ਸਕਦਾ ਹੈ।

ਵਿਆਜ ਦਰ

SBI ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਫਿਲਹਾਲ SBI ਦੇ ਕਾਰ ਲੋਨ ਦੀ ਵਿਆਜ ਦਰ 8.40 ਫੀਸਦੀ ਤੋਂ 8.65 ਫੀਸਦੀ ਹੈ।


Related News