ਅਕਤੂਬਰ-ਦਸੰਬਰ 'ਚ ਵੀ GPF 'ਤੇ 7.8 ਫੀਸਦੀ ਬਿਆਜ਼ ਮਿਲੇਗਾ

Thursday, Oct 26, 2017 - 11:37 AM (IST)

ਅਕਤੂਬਰ-ਦਸੰਬਰ 'ਚ ਵੀ GPF 'ਤੇ 7.8 ਫੀਸਦੀ ਬਿਆਜ਼ ਮਿਲੇਗਾ

ਨਵੀਂ ਦਿੱਲੀ— ਸਰਕਾਰ ਨੇ ਅਕਤੂਬਰ ਦਸੰਬਰ ਤਿਮਾਹੀ 'ਚ ਜਨਰਲ ਪ੍ਰੋਵੀਡੇਂਟ ਫੰਡ ( ਜੀ.ਪੀ.ਐੱਫ) ਅਤੇ ਹੋਰ ਸਬੰਧਿਤ ਯੋਜਨਾਵਾਂ 'ਤੇ ਬਿਆਜ਼ ਦਰ ਨੂੰ 7.8 ਫੀਸਦੀ 'ਤੇ ਬਣਾਈ ਰੱਖਣ ਦਾ ਫੈਸਲਾ ਲਿਆ ਹੈ। ਇਹ ਦਰ ਪਬਲਿਕ ਪ੍ਰੋਵੀਡੇਂਟ ਫੰਡ ( ਪੀ.ਪੀ.ਐੱਫ) ਦੀ ਤਰਜ 'ਤੇ ਹੈ। ਜੁਲਾਈ-ਸਤੰਬਰ ਤਿਮਾਹੀ 'ਚ ਵੀ ਬਿਆਜ਼ ਦਰ 7.8 ਫੀਸਦੀ ਰਖਿਆ ਗਿਆ ਸੀ। ਭਾਰਤ ਸਰਕਾਰ ਨੇ ਵਿੱਤ ਸਾਲ 2017-18 ਦੇ ਦੌਰਾਨ ਜੀ.ਪੀ.ਐੱਫ ਅਤੇ ਹੋਰ ਇਸੇ ਤਰ੍ਹਾਂ ਦੇ ਕੋਸ਼ ਦੇ ਤਹਿਤ ਭਾਗੀਦਾਰਾਂ ਦੁਆਰਾ ਜਮ੍ਹਾਂ ਕਰਾਈ ਗਈ ਰਾਸ਼ੀ 'ਤੇ ਬਿਆਜ਼ ਦਰ 7.8 ਫੀਸਦੀ ਰੱਖਣ ਦੀ ਘੋਸ਼ਣਾ ਕੀਤੀ ਹੈ। ਇਹ ਇਕ ਅਕਤੂਬਰ ਤੋਂ 31 ਦਸੰਬਰ 2017 ਤੱਕ ਪ੍ਰਭਾਵੀ ਰਹੇਗਾ।
ਕੇਂਦਰ ਸਰਕਾਰ, ਰੇਲਵੇ ਦੇ ਕਰਮਚਾਰੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ 'ਤੇ ਵੀ ਇਹ ਲਾਗੂ ਹੋਵੇਗਾ। ਪਿਛਲੇ ਮਹੀਨੇ ਸਰਕਾਰ ਨੇ ਪੀ.ਪੀ.ਐੱਫ 'ਤੇ ਬਿਆਜ਼ ਦਰ ਨੂੰ 7.8 ਫੀਸਦੀ ਬਣਾਈ ਰੱਖਿਆ ਸੀ। ਇਹ ਫੈਸਲਾ ਅਕਤੂਬਰ-ਦਸੰਬਰ ਦੇ ਲਈ ਲਿਆ ਗਿਆ ਸੀ। ਇਹ ਛੋਟੀਆਂ ਜਮ੍ਹਾਂ ਯੋਜਨਾਵਾਂ ਦੇ ਲਈ ਨਿਧਾਰਿਤ ਦਰ ਦੇ ਅਨੁਸਾਰ ਤੈਅ ਕੀਤਾ ਗਿਆ ਸੀ।
 


Related News