ਗੋਇਲ ਅੱਜ ਤੋਂ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ’ਤੇ, ਵਪਾਰ ਅਤੇ ਨਿਵੇਸ਼ ’ਤੇ ਕਰਨਗੇ ਚਰਚਾ

Tuesday, Oct 24, 2023 - 10:59 AM (IST)

ਗੋਇਲ ਅੱਜ ਤੋਂ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ’ਤੇ, ਵਪਾਰ ਅਤੇ ਨਿਵੇਸ਼ ’ਤੇ ਕਰਨਗੇ ਚਰਚਾ

ਨਵੀਂ ਦਿੱਲੀ (ਭਾਸ਼ਾ) – ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ 24 ਅਕਤੂਬਰ ਤੋਂ ਸਾਊਦੀ ਅਰਬ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਰਿਆਦ ਵਿਚ ਸੀਨੀਅਰ ਨੇਤਾਵਾਂ ਅਤੇ ਕਾਰੋਬਾਰ ਜਗਤ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਸੋਮਵਾਰ ਨੂੰ ਜਾਰੀ ਅਧਿਕਾਰਕ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ :    OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ

ਮੰਤਰੀ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ’ਤੇ ਚਰਚਾ ਕਰ ਸਕਦੇ ਹਨ। ਗੋਇਲ ਸਾਊਦੀ ਅਰਬ ਦੇ ਰਿਆਦ ਵਿਚ ਫਿਊਚਰ ਇਨਵੈਸਟਮੈਂਟ ਇਨੀਸ਼ਿਏਟਿਵ (ਐੱਫ. ਆਈ. ਆਈ.) ਦੇ 7ਵੇਂ ਐਡੀਸ਼ਨ ਵਿਚ ਹਿੱਸਾ ਲੈਣਗੇ। ਵਪਾਰ ਮੰਤਰਾਲਾ ਮੁਤਾਬਕ ਉਹ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜੀਜ ਬਿਨ ਸਲਮਾਨ ਅਲ-ਸਾਊਦ ਸਮੇਤ ਵਪਾਰ ਮੰਤਰੀ ਮਾਜਿਦ ਬਿਨ ਅਬਦੁੱਲਾ ਅਲਕਰਸਾਬੀ, ਨਿਵੇਸ਼ ਮੰਤਰੀ ਖਾਲਿਦ ਏ. ਐੱਲ. ਫਲੀਹ, ਉਦਯੋਗ ਅਤੇ ਖਣਿਜ ਸਰੋਤ ਮੰਤਰੀ ਬਾਂਦਰ ਬਿਨ ਇਬਰਾਹਿਮ ਅਲ ਖੋਰੇਫ ਅਤੇ ਗਵਰਨਰ ਪਬਲਿਕ ਇਨਵੈਸਟਮੈਂਟ ਫੰਡ (ਪੀ. ਆਈ. ਐੱਫ.) ਯਾਸਿਰ ਰਮਯਾਨ ਸਮੇਤ ਹੋਰ ਮੰਨੇ-ਪ੍ਰਮੰਨੇ ਲੋਕਾਂ ਨਾਲ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ :  ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਗੋਇਲ ਸਾਊਦੀ ਅਰਬ ਦੇ ਨਿਵੇਸ਼ ਮੰਤਰੀ ਨਾਲ ‘ਜੋਖਮ ਤੋਂ ਮੌਕੇ ਤੱਕ : ਨਵੀਂ ਉਦਯੋਗਿਕ ਨੀਤੀ ਯੁੱਗ ’ਚ ਉੱਭਰਦੀਆਂ ਅਰਥਵਿਵਸਥਾਵਾਂ ਲਈ ਰਣਨੀਤੀਆਂ’ ਵਿਸ਼ੇ ਉੱਤੇ ਇਕ ਸੰਮੇਲਨ ਦੇ ਸੈਸ਼ਨ ਦੀ ਕੋ-ਚੇਅਰਮੈਨਸ਼ਿਪ ਵੀ ਕਰਨਗੇ। ਮੰਤਰੀ ਦੇ ਦੁਨੀਆ ਭਰ ਦੇ ਕਾਰੋਬਾਰੀ ਜਗਤ ਦੇ ਨੇਤਾਵਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਓ. ਓ.) ਨੂੰ ਵੀ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ :   Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News