‘ਚਮੜਾ, ਫੁੱਟਵੇਅਰ ਉਦਯੋਗ ਲਈ ਇਨਸੈਂਟਿਵ ਯੋਜਨਾ ਨੂੰ 2025-26 ਤੱਕ ਵਧਾ ਸਕਦੀ ਹੈ ਸਰਕਾਰ’

09/05/2021 6:10:42 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਚਮੜਾ ਅਤੇ ਫੁੱਟਵੇਅਰ ਉਦਯੋਗ ਲਈ ਇਨਸੈਂਟਿਵ ਯੋਜਨਾ ਨੂੰ ਅੱਗੇ ਵਧਾ ਸਕਦੀ ਹੈ। ਇੰਡੀਅਨ ਫੁੱਟਵੇਅਰ, ਲੈਦਰ ਐਂਡ ਅਕਸੈੱਸਰੀ ਡਿਵੈੱਲਪਮੈਂਟ ਪ੍ਰੋਗਰਾਮ (ਆਈ. ਐੱਫ. ਐੱਲ. ਏ. ਡੀ. ਪੀ.) ਨੂੰ 1,700 ਕਰੋੜ ਰੁਪਏ ਦੇ ਖਰਚ ਨਾਲ 2025-26 ਤੱਕ ਵਧਾਇਆ ਜਾ ਸਕਦਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੋਂ ਵਿਨਿਰਮਾਣ, ਬਰਾਮਦ ਅਤੇ ਰੋਜ਼ਗਾਰ ਸਿਰਜਣ ਨੂੰ ਹੋਰ ਉਤਸ਼ਾਹ ਮਿਲ ਸਕੇਗਾ।

ਅਧਿਕਾਰੀ ਨੇ ਦੱਸਿਆ ਕਿ ਵਣਜ ਅਤੇ ਉਦਯੋਗ ਮੰਤਰਾਲਾ ਨੇ 1,700 ਕਰੋੜ ਰੁਪਏ ਦੇ ਖਰਚ ਦੇ ਨਾਲ ਆਈ. ਐੱਫ. ਐੱਲ. ਏ. ਡੀ. ਪੀ. ਦੇ ਲਾਗੂਕਰਨ ਦਾ ਪ੍ਰਸਤਾਵ ਸੌਂਪਿਆ ਹੈ। ਇਹ ਰਾਸ਼ੀ 2021-22 ਤੋਂ 2025-26 ਤੱਕ ਖਰਚ ਕੀਤੀ ਜਾਵੇਗੀ। ਇਸ ਪ੍ਰਸਤਾਵ ਨੂੰ ਜਲਦ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਸਕਦੀ ਹੈ।

ਇਸ ਪ੍ਰੋਗਰਾਮ ਦੇ 6 ਪ੍ਰਮੁੱਖ ਤੱਤ

ਲਗਾਤਾਰ ਤਕਨੀਕੀ ਅਤੇ ਵਾਤਾਵਰਣ ਸੰਵਰਧਨ (ਪ੍ਰਸਤਾਵਿਤ ਖਰਚ 500 ਕਰੋੜ ਰੁਪਏ), ਚਮਡ਼ਾ ਖੇਤਰ ਦਾ ਏਕੀਕ੍ਰਿਤ ਵਿਕਾਸ (ਪ੍ਰਸਤਾਵਿਤ ਖਰਚ 500 ਕਰੋੜ ਰੁਪਏ), ਸੰਸਥਾਗਤ ਸਹੂਲਤਾਂ ਦੀ ਸਥਾਪਨਾ (200 ਕਰੋੜ ਰੁਪਏ), ਵਿਸ਼ਾਲ ਚਮਡ਼ਾ ਫੁੱਟਵੇਅਰ ਅਤੇ ਅਕਸੈੱਸਰੀਜ਼ ਕਲੱਸਟਰ ਵਿਕਾਸ (300 ਕਰੋੜ ਰੁਪਏ), ਚਮੜਾ ਅਤੇ ਫੁੱਟਵੇਅਰ ਖੇਤਰ ’ਚ ਭਾਰਤੀ ਬ੍ਰਾਂਡਾਂ ਦਾ ਪ੍ਰਸਾਰ (100 ਕਰੋਡ਼ ਰੁਪਏ) ਅਤੇ ਡਿਜ਼ਾਈਨ ਸਟੂਡੀਓ ਦਾ ਵਿਕਾਸ (100 ਕਰੋਡ਼ ਰੁਪਏ) ਇਸ ’ਚ ਸ਼ਾਮਲ ਹਨ।


Harinder Kaur

Content Editor

Related News