ਸਰਕਾਰ ਨੇ ਮੌਸਮ ਸਬੰਧੀ ਜਾਣਕਾਰੀ ਲਈ ਲਾਂਚ ਕੀਤੀ 'Mausam' ਐਪ

Monday, Jul 27, 2020 - 05:39 PM (IST)

ਸਰਕਾਰ ਨੇ ਮੌਸਮ ਸਬੰਧੀ ਜਾਣਕਾਰੀ ਲਈ ਲਾਂਚ ਕੀਤੀ 'Mausam' ਐਪ

ਨਵੀਂ ਦਿੱਲੀ— ਸਰਕਾਰ ਨੇ ਸੋਮਵਾਰ ਨੂੰ ਇਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਜੋ ਸ਼ਹਿਰ ਦੇ ਅਨੁਸਾਰ ਤੁਹਾਨੂੰ ਮੌਮਸ ਸਬੰਧੀ ਸਾਰੀ ਜਾਣਕਾਰੀ ਦੇਵੇਗੀ। ਧਰਤੀ ਵਿਗਿਆਨ ਮੰਤਰੀ ਹਰਸ਼ ਵਰਧਨ ਨੇ ਇਹ ਐਪ ਪੇਸ਼ ਕੀਤੀ। ਇਹ ਐਪ ਦੇਸ਼ ਭਰ ਦੇ 800 ਸਥਾਨਾਂ ਦੇ ਮੌਸਮ ਦਾ ਹਾਲ ਦੱਸੇਗੀ।

ਮੌਸਮ ਦੀ ਸਟੀਕ ਜਾਣਕਾਰੀ ਦੇਣ ਦੇ ਨਾਲ ਸ਼ਹਿਰ ਦਾ ਤਾਪਮਾਨ, ਸੂਰਜ ਦੇ ਚੜ੍ਹਨ ਅਤੇ ਛੁਪਣ ਦਾ ਸਮਾਂ ਵੀ ਦੱਸੇਗੀ। ਸਮੇਂ-ਸਮੇਂ 'ਤੇ ਮੌਸਮ ਦੇ ਵਿਗੜੇ ਮਿਜਾਜ ਦੀ ਚਿਤਾਵਨੀ ਵੀ ਜਾਰੀ ਕਰੇਗੀ।

'ਮੌਸਮ' ਨਾਮਕ ਮੋਬਾਈਲ ਐਪਲੀਕੇਸ਼ਨ ਨੂੰ ਇੰਟਰਨੈਸ਼ਨਲ ਕਾਰਪਸ ਰਿਸਰਚ ਇੰਸਟੀਚਿਊਟ ਫਾਰ ਸੈਮੀ-ਐਰਡਿ ਟ੍ਰੌਪਿਕਸ (ਆਈ. ਸੀ. ਆਰ. ਆਈ. ਐੱਸ. ਐੱਸ. ਟੀ.), ਇੰਡੀਅਨ ਇੰਸਟੀਚਿਊ ਆਫ਼ ਟ੍ਰੌਪੀਕਲ ਮੈਟ੍ਰੋਲੋਜੀ (ਆਈ. ਆਈ. ਟੀ. ਐੱਮ.), ਪੁਣੇ ਅਤੇ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਮਿਲ ਕੇ ਤਿਆਰ ਕੀਤਾ ਹੈ।

'ਮੌਸਮ' ਗੂਗਲ ਦੇ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ ਦੋਹਾਂ 'ਤੇ ਉਪਲਬਧ ਹੈ। ਇਹ ਐਪ 200 ਸ਼ਹਿਰਾਂ 'ਚ ਮੌਸਮ ਦੀ ਮੌਜੂਦਾ ਜਾਣਕਾਰੀ, ਤਾਪਮਾਨ, ਨਮੀ, ਹਵਾ ਦੀ ਗਤੀ ਅਤੇ ਦਿਸ਼ਾ ਦੀ ਜਾਣਕਾਰੀ ਦੇਵੇਗੀ। ਇਸ 'ਤੇ ਜਾਣਕਾਰੀ ਦਿਨ 'ਚ 8 ਵਾਰ ਅਪਡੇਟ ਕੀਤੀ ਜਾਏਗੀ। ਭਾਰਤ ਦੇ ਲਗਭਗ 450 ਸ਼ਹਿਰਾਂ 'ਚ ਅਗਲੇ ਸੱਤ ਦਿਨਾਂ ਦੇ ਮੌਸਮ ਦੀ ਸਬੰਧੀ ਭਵਿੱਖਬਾਣੀ ਵੀ ਇਸ 'ਤੇ ਜਾਰੀ ਕੀਤੀ ਜਾਵੇਗੀ। ਪਿਛਲੇ 24 ਘੰਟਿਆਂ ਦੇ ਮੌਸਮ ਦੀ ਜਾਣਕਾਰੀ ਵੀ ਐਪ 'ਤੇ ਉਪਲਬਧ ਹੋਵੇਗੀ।


author

Sanjeev

Content Editor

Related News