ਰੋਜ਼ਗਾਰ ਸਿਰਜਣ ਲਈ ਖਾਦੀ ਗ੍ਰਾਮੋ ਉਦਯੋਗ ’ਤੇ ਦਿੱਤਾ ਜਾ ਰਿਹੈ ਧਿਆਨ : ਗਡਕਰੀ

02/12/2020 9:00:55 PM

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਦਿਹਾਤੀ ਅਤੇ ਕਬਾਇਲੀ ਖੇਤਰਾਂ ’ਚ ਰੋਜ਼ਗਾਰ ਸਿਰਜਣ ਨੂੰ ਉਤਸ਼ਾਹ ਦੇਣ ਅਤੇ ਲੋਕਾਂ ਦੀ ਖਰੀਦ ਸ਼ਕਤੀ ਬਿਹਤਰ ਬਣਾਉਣ ਲਈ ਖਾਦੀ ਅਤੇ ਗ੍ਰਾਮੋ ਉਦਯੋਗ ’ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਹੈ, ‘‘ਸਾਡਾ ਧਿਆਨ ਅਨੁਕੂਲ ਨੀਤੀਆਂ ਜ਼ਰੀਏ ਖੇਤੀਬਾੜੀ, ਦਿਹਾਤੀ ਅਤੇ ਕਬਾਇਲੀ ਖੇਤਰਾਂ ’ਚ ਰੋਜ਼ਗਾਰ ਸਿਰਜਣ ਅਤੇ ਲੋਕਾਂ ਦੀ ਖਰੀਦ ਸ਼ਕਤੀ ਬਿਹਤਰ ਬਣਾਉਣ ਲਈ ਸ਼ਹਿਦ, ਬਾਂਸ, ਮੱਛੀ ਪਾਲਣ ਸਮੇਤ ਗ੍ਰਾਮੋ ਉਦਯੋਗਾਂ ’ਤੇ ਹੈ।’’ ਸੜਕ, ਟਰਾਂਸਪੋਰਟ ਅਤੇ ਰਾਜ ਮਾਰਗ ਅਤੇ ਸੂਖਮ, ਲਘੂ ਅਤੇ ਮਝੌਲੇ ਉਦਮ ਮੰਤਰੀ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਦੇਸ਼ ਭਰ ਦੇ 115 ਪੱਛੜੇ ਜ਼ਿਲਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਲੋਕਾਂ ’ਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਣ ਨਾਲ ਸ਼ਹਿਦ ਦੀ ਵਿਆਪਕ ਮੰਗ ਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਦੇ ਸੈਸ਼ੇ, ਬਿਸਕੁਟ, ਚਾਕਲੇਟ ਆਦਿ ਵਰਗੇ ਉਤਪਾਦਾਂ ਦੇ ਬਾਜ਼ਾਰ ਦਾ ਲਾਭ ਅਜੇ ਤੱਕ ਉਠਾਇਆ ਨਹੀਂ ਗਿਆ ਹੈ, ਰੋਜ਼ਗਾਰ ਸਿਰਜਣ ਲਈ ਇਨ੍ਹਾਂ ਦਾ ਲਾਭ ਉਠਾਇਆ ਜਾ ਸਕਦਾ ਹੈ।


Karan Kumar

Content Editor

Related News