LTC ਕੈਸ਼ ਵਾਊਚਰ ਸਕੀਮ ਨੂੰ ਲੈ ਕੇ ਸਰਕਾਰ ਨੇ ਦਿੱਤੀ ਇਹ ਜਾਣਕਾਰੀ, ਸਰਕਾਰੀ ਕਾਮਿਆਂ ਨੂੰ ਮਿਲੇਗਾ ਫ਼ਾਇਦਾ

10/25/2020 4:27:36 PM

ਨਵੀਂ ਦਿੱਲੀ : ਕੇਂਦਰੀ ਕਾਮਿਆਂ ਨੂੰ ਤਿਉਹਾਰੀ ਸੀਜ਼ਨ ਲਈ ਮੋਦੀ ਸਰਕਾਰ ਨੇ ਟਰੈਵਲ ਕੰਸੇਸ਼ਨ (ਐਲ.ਟੀ.ਸੀ.) ਕੈਸ਼ ਵਾਊਚਰ ਸਕੀਮ ਦੀ ਸਹੂਲਤ ਦਿੱਤੀ ਹੈ। ਇਸ ਸਕੀਮ ਜ਼ਰੀਏ ਕਾਮਿਆਂ ਨੂੰ ਸਰਕਾਰ ਕਈ ਤਰ੍ਹਾਂ ਦੇ ਫਾਇਦੇ ਦੇ ਰਹੀ ਹੈ। ਇਸ ਸਕੀਮ ਨੂੰ ਲੈ ਕੇ ਕਾਮਿਆਂ ਵਿਚ ਕੁੱਝ ਉਲਝਣ ਦੀ ਸਥਿਤੀ ਸੀ ਪਰ ਸਰਕਾਰ ਨੇ ਇਸ ਸਕੀਮ ਨੂੰ ਪੂਰੀ ਤਰ੍ਹਾਂ ਨਾਲ ਸਪੱਸ਼ਟ ਕਰ ਦਿੱਤਾ ਹੈ।

ਕਾਮੇ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਸਨ ਕਿ ਇਸ ਸਕੀਮ ਦਾ ਫ਼ਾਇਦਾ ਲੈਣ ਲਈ ਕਾਮਿਆਂ ਨੂੰ ਛੁੱਟੀ ਲੈਣੀ ਹੋਵੇਗੀ ਜਾਂ ਨਹੀਂ। ਨਾਲ ਹੀ ਕਿਸੇ ਕਾਮੇ ਨੂੰ ਯਾਤਰਾ ਕਰਕੇ ਬਿੱਲ ਲਗਾਉਣੇ ਹੋਣਗੇ ਜਾਂ ਨਹੀਂ ਪਰ ਵਿੱਤ ਮੰਤਰਾਲਾ ਦੇ ਅੰਦਰ ਆਉਣ ਵਾਲੇ ਐਕਸਪੇਂਡੀਚਰ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਸਕੀਮ ਦਾ ਫ਼ਾਇਦਾ ਲੈਣ ਲਈ ਕਾਮਿਆਂ ਨੂੰ ਕਿਤੇ ਯਾਤਰਾ ਕਰਣ ਜਾਂ ਛੁੱਟੀ ਲੈਣ ਦੀ ਜ਼ਰੂਰਤ ਨਹੀਂ ਹੈ। ਇਸ ਸਕੀਮ ਤਹਿਤ ਕਾਮਿਆਂ ਨੂੰ ਛੁੱਟੀ ਅਤੇ ਟਰੈਵਲ ਅਲਾਊਂਸ ਦੀ ਜਗ੍ਹਾ ਇਹ ਸਪੈਸ਼ਲ ਪੈਕੇਜ ਦਿੱਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਮਿਲੇ ਪੈਕੇਜ ਨੂੰ ਕਾਮੇ ਆਪਣੀ ਮਰਜ਼ੀ ਮੁਤਾਬਕ ਖ਼ਰਚ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ: IPL 2020 : ਪੰਜਾਬ ਦੀ ਜਿੱਤ 'ਤੇ ਪ੍ਰੀਤੀ ਜਿੰਟਾ ਹੋਈ ਖ਼ੁਸ਼, ਕੀਤੀ Flying Kiss, ਵੇਖੋ ਵੀਡੀਓ

ਦਰਅਸਲ ਕੇਂਦਰੀ ਜਾਂ ਸਰਕਾਰੀ ਕਾਮਿਆਂ ਨੂੰ ਐਲ.ਟੀ.ਏ. ਜਾਂ ਲੀਵ ਟਰੈਵਲ ਅਲਾਊਂਸ ਉਦੋਂ ਮਿਲਦਾ ਹੈ ਜਦੋਂ ਉਹ ਛੁੱਟੀ ਲੈ ਕੇ ਕਿਤੇ ਘੁੰਮ ਕੇ ਆਏ ਅਤੇ ਆਉਣ ਦੇ ਬਾਅਦ ਆਪਣੀ ਯਾਤਰਾ ਦੇ ਸਾਰੇ ਬਿੱਲ ਅਤੇ ਕਾਗਜ ਜਮ੍ਹਾ ਕਰੇ। ਜੇਕਰ ਕਾਮੇ ਕਿਤੇ ਘੁੰਮਣ ਨਹੀਂ ਜਾਂਦੇ ਹਨ ਤਾਂ ਉਸ ਨੂੰ ਸਕੀਮ ਦਾ ਪੂਰਾ ਫ਼ਾਇਦਾ ਨਹੀਂ ਮਿਲ ਪਾਉਂਦਾ ਹੈ ਪਰ ਇਸ ਸਾਲ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੇ ਇਸ ਸਾਲ ਐਲ.ਟੀ.ਏ. ਸਕੀਮ ਤਹਿਤ ਕੈਸ਼ ਵਾਊਚਰ ਦੇਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਕਾਮਿਆਂ ਨੂੰ ਇਸ ਮੁਸ਼ਕਲ ਦੌਰ ਵਿਚ ਵੱਡੀ ਰਾਹਤ ਮਿਲੇਗੀ।

ਇਸ ਸਕੀਮ ਤਹਿਤ ਕਾਮੇ ਛੁੱਟੀਆਂ ਦੇ ਬਦਲੇ ਰੇਲ ਅਤੇ ਹਵਾਈ ਜਹਾਜ਼ ਦੇ ਕਿਰਾਏ ਦੇ ਤਿੰਨ ਗੁਣਾ ਦੇ ਬਰਾਬਰ ਵੈਲਿਊ ਦਾ ਕੋਈ ਸਾਮਾਨ ਜਾਂ ਸਰਵਿਸ ਲੈ ਸਕਦੇ ਹਨ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਤੁਸੀਂ ਬਿਨਾਂ ਸਫ਼ਰ ਕੀਤੇ ਇਸ ਸਕੀਮ ਤਹਿਤ ਖ਼ਰਚ ਕੀਤੇ ਗਏ ਪੈਸੇ 'ਤੇ ਟੈਕਸ ਬਚਤ ਦਾ ਫ਼ਾਇਦਾ ਵੀ ਲੈ ਸਕੋਗੇ। ਉਥੇ ਹੀ ਇਸ ਸਕੀਮ ਤਹਿਤ ਮਿਲੇ ਪੈਸੇ ਨਾਲ ਕਾਮੇ ਸਿਰਫ ਉਹ ਸਾਮਾਨ ਖਰੀਦ ਸਕਦੇ ਹਨ, ਜਿਨ੍ਹਾਂ 'ਤੇ ਟੈਕਸ 12 ਫ਼ੀਸਦੀ ਤੋਂ ਜ਼ਿਆਦਾ ਹੋਵੇ।

ਇਹ ਵੀ ਪੜ੍ਹੋ: IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ


cherry

Content Editor

Related News