ਸਰਕਾਰ ਵੋਡਾਫੋਨ ਆਈਡੀਆ ਦਾ ਨਹੀਂ ਲੈਣਾ ਚਾਹੁੰਦੀ ਕੰਟਰੋਲ, ਪ੍ਰਮੋਟਰ ਆਪ੍ਰੇਟਿੰਗ ਲਈ ਵਚਨਬੱਧ

Thursday, Jan 13, 2022 - 01:36 PM (IST)

ਸਰਕਾਰ ਵੋਡਾਫੋਨ ਆਈਡੀਆ ਦਾ ਨਹੀਂ ਲੈਣਾ ਚਾਹੁੰਦੀ ਕੰਟਰੋਲ, ਪ੍ਰਮੋਟਰ ਆਪ੍ਰੇਟਿੰਗ ਲਈ ਵਚਨਬੱਧ

ਨਵੀਂ ਦਿੱਲੀ (ਭਾਸ਼ਾ) – ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਵਲੋਂ ਸਰਕਾਰ ਨੂੰ ਦੇਣਯੋਗ ਬਕਾਏ ’ਤੇ ਵਿਆਜ ਨੂੰ ਇਕਵਿਟੀ ’ਚ ਬਦਲਣ ਦੇ ਫੈਸਲੇ ਦੇ ਅਗਲੇ ਹੀ ਦਿਨ ਕੰਪਨੀ ਨੇ ਕਿਹਾ ਕਿ ਸਰਕਾਰ ਇਸ ਦੂਰਸੰਚਾਰ ਕੰਪਨੀ ਦੀ ਆਪ੍ਰੇਟਿੰਗ ਆਪਣੇ ਹੱਥਾਂ ’ਚ ਨਹੀਂ ਲੈਣਾ ਚਾਹੁੰਦੀ ਹੈ।
ਵੀ. ਆਈ. ਐੱਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਵਿੰਦਰ ਟੱਕਰ ਨੇ ਇਕ ਆਨਲਾਈਨ ਬ੍ਰੀਫਿੰਗ ’ਚ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਦੇ ਪ੍ਰਬੰਧਨ ਆਪਣੇ ਹੱਥਾਂ ’ਚ ਲੈਣ ਤੋਂ ਇਨਕਾਰ ਦਰਮਿਆਨ ਮੌਜੂਦਾ ਪ੍ਰਮੋਟਰ ਕੰਪਨੀ ਦੇ ਆਪ੍ਰੇਟਰਾਂ ਦਾ ਪ੍ਰਬੰਧਨ ਕਰਨ ਅਤੇ ਉਸ ਨੂੰ ਚਲਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਟੱਕਰ ਨੇ ਕਿਹਾ ਕਿ ਸਰਕਾਰ ਵਲੋਂ ਸਿਲਸਿਲੇਵਾਰ ਰਿਵਾਈਵਲਸ ਦੇ ਐਲਾਨ ਨਾਲ ਖੇਤਰ ’ਚ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਸ਼ਾਂਤ ਕਰਨ ’ਚ ਮਦਦ ਮਿਲੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਵੋਡਾਫੋਨ ਆਈਡੀਆ ਫੰਡ ਜੁਟਾਉਣ ਦੀਆਂ ਆਪਣੀਆਂ ਯੋਜਨਾਵਾਂ ਜਾਰੀ ਰੱਖੇਗੀ।


author

Harinder Kaur

Content Editor

Related News