‘ਸਰਕਾਰੀ ਵਿਭਾਗ ਆਈ. ਡੀ. ਬੀ. ਆਈ. ਬੈਂਕ ਨਾਲ ਕਾਰੋਬਾਰ ਰੱਖਣ ਜਾਰੀ’

Thursday, Dec 19, 2019 - 12:58 AM (IST)

‘ਸਰਕਾਰੀ ਵਿਭਾਗ ਆਈ. ਡੀ. ਬੀ. ਆਈ. ਬੈਂਕ ਨਾਲ ਕਾਰੋਬਾਰ ਰੱਖਣ ਜਾਰੀ’

ਮੁੰਬਈ(ਭਾਸ਼ਾ)-ਵਿੱਤ ਮੰਤਰਾਲਾ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਵਿਭਾਗਾਂ ਨੂੰ ਐੱਲ. ਆਈ. ਸੀ. ਦੀ ਮਾਲਕੀ ਵਾਲੇ ਆਈ. ਡੀ. ਬੀ. ਆਈ. ਬੈਂਕ ਨਾਲ ਕਾਰੋਬਾਰ ਜਾਰੀ ਰੱਖਣ ਅਤੇ ਉਸ ਨੂੰ ਨਵੇਂ ਕਾਰੋਬਾਰ ਉਪਲੱਬਧ ਕਰਵਾਉਣ ਲਈ ਕਿਹਾ ਹੈ। ਮੰਤਰਾਲਾ ਦਾ ਇਹ ਨਿਰਦੇਸ਼ ਅਜਿਹੇ ਸਮੇਂ ਆਇਆ ਹੈ, ਜਦੋਂ ਕੇਂਦਰ ਅਤੇ ਸੂਬਿਆਂ ਦੇ ਵਿਭਾਗ ਆਈ. ਡੀ. ਬੀ. ਆਈ. ਬੈਂਕ ਤੋਂ ਜਮ੍ਹਾ ਦੀ ਨਿਕਾਸੀ ਕਰ ਰਹੇ ਹਨ ਅਤੇ ਉਸ ਨੂੰ ਨਵਾਂ ਕਾਰੋਬਾਰ ਵੀ ਨਹੀਂ ਦੇ ਰਹੇ ਹਨ। ਮੰਤਰਾਲਾ ਨੇ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ ਆਈ. ਡੀ. ਬੀ. ਆਈ. ਬੈਂਕ ’ਚ ਐੱਲ. ਆਈ. ਸੀ. ਅਤੇ ਸਰਕਾਰ ਦੀ ਹਿੱਸੇਦਾਰੀ 97.46 ਫੀਸਦੀ ਹੈ।


author

Karan Kumar

Content Editor

Related News