ਭਾਰਤ ’ਚ ਘਟੀਆ ਗੱਡੀਆਂ ਵੇਚ ਰਹੀਆਂ ਹਨ ਕੰਪਨੀਆਂ, ਸਰਕਾਰ ਨੇ ਵਿਕਰੀ ਬੰਦ ਕਰਨ ਦਾ ਦਿੱਤਾ ਆਦੇਸ਼
Wednesday, Feb 10, 2021 - 10:07 AM (IST)
ਨਵੀਂ ਦਿੱਲੀ(ਭਾਸ਼ਾ)– ਸਰਕਾਰ ਨੇ ਮੰਗਲਵਾਰ ਨੂੰ ਉਨ੍ਹਾਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਈ ਹੈ ਜਿਨ੍ਹਾਂ ਵਿਚ ਭਾਰਤ ’ਚ ਆਟੋਮੋਬਾਈਲ ਨਿਰਮਾਤਾ ਜਾਣ ਬੁੱਝ ਕੇ ਘੱਟ ਸੁਰੱਖਿਆ ਮਾਪਦੰਡਾਂ ਵਾਲੇ ਵਾਹਨਾਂ ਨੂੰ ਵੇਚ ਰਹੇ ਹਨ ਅਤੇ ਇਸ ਨੂੰ ਤੁਰੰਤ ਬੰਦ ਕਰਨ ਨੂੰ ਕਿਹਾ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇ ਸਕੱਤਰ ਗਿਰਧਰ ਅਰਮਨੇ ਨੇ ਆਟੋ ਨਿਰਮਾਤਾਵਾਂ ਦੇ ਸੰਗਠਨ ਸਿਆਮ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ ਕਿ ਸਿਰਫ ਕੁਝ ਨਿਰਮਾਤਾਵਾਂ ਨੇ ਹੀ ਵਾਹਨ ਸੁਰੱਖਿਆ ਰੇਟਿੰਗ ਪ੍ਰਣਾਲੀ ਨੂੰ ਅਪਣਾਇਆ ਹੈ ਅਤੇ ਉਹ ਵੀ ਸਿਰਫ ਆਪਣੇ ਮਹਿੰਗੇ ਮਾਡਲਾਂ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ।
ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ
ਉਨ੍ਹਾਂ ਨੇ ਕਿਹਾ ਕਿ ਮੈਂ ਕੁਝ ਸਮਾਚਾਰਾਂ ਤੋਂ ਬੇਹੱਦ ਨਿਰਾਸ਼ ਹਾਂ ਕਿ ਭਾਰਤ ’ਚ ਆਟੋ ਨਿਰਮਾਤਾ ਜਾਣ ਬੁੱਝ ਕੇ ਸੁਰੱਖਿਆ ਮਾਪਦੰਡਾਂ ਨੂੰ ਘੱਟ ਰੱਖਦੇ ਹਨ। ਇਸ ਰਵਾਇਤ ਨੂੰ ਬੰਦ ਕਰਨ ਦੀ ਲੋੜ ਹੈ। ਅਰਮਨੇ ਨੇ ਕਿਹਾ ਕਿ ਵਾਹਨ ਨਿਰਮਾਤਾ ਸੜਕ ਸੁਰੱਖਿਆ ’ਚ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਭਾਰਤ ’ਚ ਉਨ੍ਹਾਂ ਨੂੰ ਸਭ ਤੋਂ ਚੰਗੀ ਗੁਣਵੱਤਾ ਦੇ ਵਾਹਨ ਦੀ ਪੇਸ਼ਕਸ਼ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਸਾਰੇ ਨਿਰਮਾਤਾਵਾਂ ਨੂੰ ਆਪਣੇ ਸਾਰੇ ਵਾਹਨਾਂ ਲਈ ਸੁਰੱਖਿਆ ਰੇਟਿੰਗ ਦੇਣੀ ਜ਼ਰੂਰੀ ਹੈ ਤਾਂ ਕਿ ਖਪਤਕਾਰਾਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਕੀ ਖਰੀਦ ਰਹੇ ਹਨ।
ਭਾਰਤ ਅਤੇ ਅਮਰੀਕਾ ਦੀ ਤੁਲਨਾ
ਵ੍ਹੀਕਲ ਤੋਂ ਟੀ. ਗਰੁੱਪ ਗਲੋਬਲ ਐੱਨ. ਸੀ. ਏ. ਪੀ. ਨੇ ਆਪਣੇ ਟੈਸਟ ’ਚ ਦੇਖਿਆ ਕਿ ਭਾਰਤ ’ਚ ਵੇਚੇ ਜਾ ਰਹੇ ਕੁਝ ਮਾਡਲਸ ’ਚ ਸੁਰੱਖਿਆ ਮਾਪਦੰਡ ਬਰਾਮਦ ਕੀਤੇ ਜਾਣ ਵਾਲੇ ਮਾਡਲਾਂ ਦੀ ਤੁਲਨਾ ’ਚ ਘੱਟ ਹੈ। ਭਾਰਤ ਅਤੇ ਅਮਰੀਕਾ ਦੀ ਉਦਾਹਰਣ ਦਿੰਦੇ ਹੋਏ ਅਰਮਨੇ ਨੇ ਕਿਹਾ ਕਿ 2018 ’ਚ ਅਮਰੀਕਾ ’ਚ 45 ਲੱਖ ਹਾਦਸਿਆਂ ’ਚ 36560 ਲੋਕ ਮਾਰੇ ਗਏ ਜਦੋਂ ਕਿ ਭਾਰਤ ’ਚ ਸਿਰਫ 4.5 ਲੱਖ ਸੜਕ ਹਾਦਸਿਆਂ ’ਚ 1.5 ਲੱਖ ਲੋਕ ਮਾਰੇ ਗਏ। ਅਮਰੀਕਾ ’ਚ ਭਾਰਤ ਤੋਂ 10 ਗੁਣਾ ਜ਼ਿਆਦਾ ਹਾਦਸੇ ਹੋਏ ਜਦੋਂ ਕਿ ਭਾਰਤ ’ਚ ਘੱਟ ਰਫਤਾਰ ਦੇ ਬਾਵਜੂਦ 5 ਗੁਣਾ ਜ਼ਿਆਦਾ ਲੋਕ ਮਾਰੇ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।