19 ਦਸੰਬਰ ਤੋਂ ਸਸਤਾ ਸੋਨਾ ਵੇਚੇਗੀ ਸਰਕਾਰ, ਇਸ਼ੂ ਪ੍ਰਾਈਸ 5,409 ਰੁਪਏ ਪ੍ਰਤੀ ਗ੍ਰਾਮ ਤੈਅ

Sunday, Dec 18, 2022 - 10:30 AM (IST)

19 ਦਸੰਬਰ ਤੋਂ ਸਸਤਾ ਸੋਨਾ ਵੇਚੇਗੀ ਸਰਕਾਰ, ਇਸ਼ੂ ਪ੍ਰਾਈਸ 5,409 ਰੁਪਏ ਪ੍ਰਤੀ ਗ੍ਰਾਮ ਤੈਅ

ਬਿਜ਼ਨੈੱਸ ਡੈਸਕ-ਸਰਕਾਰ ਸੋਮਵਾਰ ਤੋਂ ਸਾਵਰੇਨ ਗੋਲਡ ਬਾਂਡ ਦੀ ਤੀਜੀ ਸੀਰੀਜ਼ ਖੋਲ੍ਹਣ ਜਾ ਰਹੀ ਹੈ। ਸਾਵਰੇਨ ਗੋਲਡ ਬਾਂਡ 2022-23 ਦੀ ਤੀਜੀ ਸੀਰੀਜ਼ ਸਬਸਕ੍ਰਿਪਸ਼ਨ ਲਈ 19 ਦਸੰਬਰ ਤੋਂ 23 ਦਸੰਬਰ ਤੱਕ ਖੁੱਲ੍ਹੇਗੀ। 5 ਦਿਨਾਂ ਲਈ ਅਰਜ਼ੀ ਲਈ ਖੁੱਲ੍ਹੇ ਇਸ ਅੰਕ ਦੀ ਕੀਮਤ ਸੋਨੇ ਦੀ ਪ੍ਰਤੀ ਗ੍ਰਾਮ 5,409 ਰੁਪਏ ਰੱਖੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਸਾਵਰੇਨ ਗੋਲਡ ਬਾਂਡ ਆਰ.ਬੀ.ਆਈ. ਸਰਕਾਰ ਵਲੋਂ ਜਾਰੀ ਕਰਦਾ ਹੈ, ਇਸ ਲਈ ਇਸ ਦੀ ਸਰਕਾਰੀ ਗਾਰੰਟੀ ਹੁੰਦੀ ਹੈ। ਬਿਆਨ ਦੇ ਅਨੁਸਾਰ, ਸਾਵਰੇਨ ਗੋਲਡ ਬਾਂਡ 2022-23 ਦੀ ਤੀਜੀ ਸੀਰੀਜ਼ ਸਬਸਕ੍ਰਿਪਸ਼ਨ ਦੇ ਲਈ 19 ਦਸੰਬਰ ਤੋਂ 23 ਦਸੰਬਰ ਤੱਕ ਖੁੱਲੇਗੀ। ਜਦਕਿ ਚੌਥੀ ਸੀਰੀਜ਼ 6 ਤੋਂ 10 ਮਾਰਚ 2023 ਤੱਕ ਖੁੱਲੇਗੀ।
ਆਨਲਾਈਨ ਖਰੀਦਣ 'ਤੇ ਮਿਲੇਗੀ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ 
ਆਨਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਲਈ ਉਨ੍ਹਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਆਨਲਾਈਨ ਭੁਗਤਾਨ ਕਰਨ ਵਾਲੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਇਸ਼ੂ ਕੀਮਤ 5,359 ਰੁਪਏ ਪ੍ਰਤੀ ਗ੍ਰਾਮ ਹੋਵੇਗੀ।
ਕਿੱਥੋਂ ਖਰੀਦ ਸਕੋਗੇ ਸਾਵਰੇਨ ਗੋਲਡ ਬਾਂਡ?
ਸਾਵਰੇਨ ਗੋਲਡ ਬਾਂਡ ਦੀ ਵਿਰਕੀ ਸ਼ਡਿਊਲ ਕਮਰਸ਼ੀਅਲ ਬੈਂਕ (ਸਮਾਲ ਫਾਈਨੈਂਸ ਬੈਂਕ, ਭੁਗਤਾਨ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਤੋਂ ਇਲਾਵਾ), ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ, ਕਲੀਅਰਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ, ਮਨੋਨੀਤ ਡਾਕਘਰਾਂ, ਐੱਨ.ਐੱਸ.ਈ ਅਤੇ ਬੀ.ਐੱਸ.ਈ ਦੁਆਰਾ ਕੀਤੀ ਜਾਵੇਗੀ।
ਸਾਵਰੇਨ ਗੋਲਡ ਬਾਂਡ 'ਤੇ ਗਾਹਕਾਂ ਨੂੰ 2.50 ਫੀਸਦੀ ਵਿਆਜ
ਸਾਵਰੇਨ ਗੋਲਡ ਬਾਂਡ ਦੀ ਮਚਿਓਰਿਟੀ ਮਿਆਦ 8 ਸਾਲ ਦੀ ਹੁੰਦੀ ਹੈ। ਨਾਲ ਹੀ, ਤੁਹਾਨੂੰ ਇਸ 'ਚ 5ਵੇਂ ਸਾਲ ਤੋਂ ਬਾਅਦ ਅਗਲੇ ਵਿਆਜ ਭੁਗਤਾਨ ਤਾਰੀਖਾਂ 'ਤੇ ਬਾਹਰ ਜਾਣ ਦਾ ਵਿਕਲਪ ਵੀ ਮਿਲਦਾ ਹੈ। ਬਿਆਨ ਦੇ ਮੁਤਾਬਕ, ਨਿਵੇਸ਼ਕਾਂ ਨੂੰ ਛਿਮਾਹੀ ਆਧਾਰ 'ਤੇ ਫੇਸ ਵੈਲਿਊ 'ਤੇ 2.50 ਫੀਸਦੀ ਸਾਲਾਨਾ ਵਿਆਜ ਮਿਲੇਗਾ। ਸਾਵਰੇਨ ਗੋਲਡ ਬਾਂਡ ਸਕੀਮ 'ਚ ਇੱਕ ਵਿਅਕਤੀ ਇੱਕ ਵਿੱਤੀ ਸਾਲ 'ਚ ਵੱਧ ਤੋਂ ਵੱਧ 4 ਕਿਲੋ ਸੋਨੇ ਦੇ ਬਾਂਡ ਖਰੀਦ ਸਕਦਾ ਹੈ। ਇਸ ਦੇ ਨਾਲ ਹੀ, ਇੱਕ ਗ੍ਰਾਮ ਦਾ ਘੱਟੋ-ਘੱਟ ਨਿਵੇਸ਼ ਜ਼ਰੂਰੀ ਹੈ। ਜਦੋਂ ਕਿ, ਟਰੱਸਟ ਜਾਂ ਇਸ ਵਰਗੇ ਅਦਾਰੇ 20 ਕਿਲੋ ਤੱਕ ਦੇ ਬਾਂਡ ਖਰੀਦ ਸਕਦੇ ਹਨ। ਦੱਸ ਦੇਈਏ ਕਿ ਅਰਜ਼ੀਆਂ ਘੱਟੋ-ਘੱਟ 1 ਗ੍ਰਾਮ ਅਤੇ ਉਸ ਦੇ ਮਲਟੀਪਲ 'ਚ ਜਾਰੀ ਕੀਤੀਆਂ ਹੁੰਦੀਆਂ ਹਨ।


author

Aarti dhillon

Content Editor

Related News